ਪੰਜਾਬ ਕੈਬਨਿਟ ਦੇ ਦੋ ਮੰਤਰੀਆਂ ਦੇ ਬਦਲੇ ਗਏ ਵਿਭਾਗ : ਸੂਤਰ
‘ਸੰਜੀਵ ਅਰੋੜਾ ਅਤੇ ਡਾ. ਰਵਜੋਤ ਦੇ ਬਦਲੇ ਗਏ ਵਿਭਾਗ
Departments of two Punjab cabinet ministers changed: Source
ਚੰਡੀਗੜ੍ਹ : ਪੰਜਾਬ ਕੈਬਨਿਟ ਵਿਚ ਵੱਡਾ ਫੇਰਬਦਲ ਹੋਇਆ ਹੈ। ਉਦਯੋਗ ਮੰਤਰੀ ਸੰਜੀਵ ਅਰੋੜਾ ਨੂੰ ਇਕ ਹੋਰ ਅਹਿਮ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸੰਜੀਵ ਅਰੋੜਾ ਨੂੰ ਸਥਾਨਕ ਸਰਕਾਰਾਂ ਦਾ ਵਿਭਾਗ ਦੇ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਡਾ. ਰਵਜੋਤ ਸਿੰਘ ਕੋਲੋਂ ਸਥਾਨਕ ਸਰਕਾਰਾਂ ਵਿਭਾਗ ਲੈ ਕੇ ਉਨ੍ਹਾਂ ਨੂੰ ਐੱਨ. ਆਰ. ਆਈ. ਵਿਭਾਗ ਦਿੱਤਾ ਗਿਆ ਹੈ।