ਧੂੰਏ ’ਚ ਦਮ ਘੁਟਣ ਕਾਰਨ ਪਤੀ-ਪਤਨੀ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਠੰਢ ਤੋਂ ਬਚਣ ਲਈ ਪਤੀ-ਪਤਨੀ ਨੇ ਬਾਲ਼ੀ ਸੀ ਅੰਗੀਠੀ

Husband and wife die due to smoke inhalation

ਤਰਨ ਤਰਨ: ਤਰਨ ਤਰਨ ਤੋਂ ਇੱਕ ਬੇਹਦ ਦੁੱਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਕਿ ਠੰਡ ਤੋਂ ਬਚਣ ਲਈ ਪਤੀ ਪਤਨੀ ਅੱਗ ਬਾਲ ਕੇ ਘਰ ਵਿੱਚ ਬੈਠੇ ਸਨ। ਲੇਕਿਨ ਧੂਆਂ ਚੜ੍ਹਨ ਕਰ ਕੇ ਉਹਨਾਂ ਦਾ ਸਾਹ ਗੁਮ ਹੋ ਗਿਆ ਅਤੇ ਦੋਨਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਗੁਰਮੀਤ ਸਿੰਘ ਅਤੇ ਉਸ ਦੀ ਪਤਨੀ ਜਸਬੀਰ ਕੌਰ, ਬੀਤੇ ਕੱਲ੍ਹ ਗੁਰਮੀਤ ਸਿੰਘ ਆਪਣੇ ਇਨਵਰਟਰ ਬੈਟਰੀ ਵਾਲੀ ਦੁਕਾਨ ਤੋਂ ਤਕਰੀਬਨ ਛੇ ਸੱਤ ਵਜੇ ਰਿਹਾਇਸ਼ ਦੇ ਵਿੱਚ ਚਲਾ ਗਿਆ ਅਤੇ ਅਗਲੇ ਦਿਨ ਸਵੇਰੇ ਜਦੋਂ ਉਸ ਦੇ ਪਿਤਾ ਅਤੇ ਬਾਕੀ ਪਰਿਵਾਰਕ ਮੈਂਬਰ ਉਸ ਨੂੰ ਫੋਨ ਕਰਦੇ ਹਨ, ਨੀਚੇ ਬੁਲਾਂਦੇ ਹਨ। ਉਹ ਨਾ ਤਾਂ ਫੋਨ ਚੁੱਕਦਾ ਹੈ ਅਤੇ ਨਾ ਹੀ ਆਵਾਜ਼ਾਂ ਮਾਰਨ ਤੇ ਨੀਚੇ ਆਉਂਦਾ ਹੈ। ਜ਼ਿਆਦਾ ਲੰਬਾ ਸਮਾਂ ਬੀਤ ਜਾਣ ਕਾਰਨ ਉਸ ਦੇ ਪਰਿਵਾਰ ਨੂੰ ਚਿੰਤਾ ਹੁੰਦੀ ਹੈ ਤੇ ਫੇਰ ਉਸ ਦੇ ਹੋਰ ਜਾਣਕਾਰ ਲੋਕ ਕਿਸੇ ਤਰੀਕੇ ਦੇ ਨਾਲ ਬਾਰੀ ਨੂੰ ਤੋੜ ਕੇ ਅੰਦਰ ਦਾਖ਼ਲ ਹੁੰਦੇ ਹਨ। ਪਤੀ ਪਤਨੀ ਦੀ ਲਾਸ਼ ਦੇ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ।