IIT ਰੋਪੜ ਵਿੱਚ ਵਰਕਆਊਟ ਕਰਦੇ ਸਮੇਂ ਵਿਦਿਆਰਥੀ ਦੀ ਮੌਤ, ਪਹਿਲੇ ਦਿਨ ਗਿਆ ਸੀ ਜਿਮ
ਕੰਨਾਂ ਵਿੱਚੋਂ ਨਿਕਲਿਆ ਖੂਨ, ਬੀ.ਟੈਕ ਦੇ ਤੀਜੇ ਸਾਲ ਦਾ ਵਿਦਿਆਰਥੀ ਸੀ ਮ੍ਰਿਤਕ
ਆਈਆਈਟੀ ਰੋਪੜ ਦੇ ਇੱਕ ਵਿਦਿਆਰਥੀ ਦੀ ਜਿਮ ਵਿੱਚ ਕਸਰਤ ਕਰਦੇ ਸਮੇਂ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਸਰਤ ਦੌਰਾਨ ਉਸ ਦੀ ਸਿਹਤ ਵਿਗੜ ਗਈ। ਬੇਹੋਸ਼ ਹੋਣ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਨੌਜਵਾਨ ਦੀ ਪਛਾਣ ਆਦਿੱਤਿਆ ਵਜੋਂ ਹੋਈ ਹੈ, ਜੋ ਕਿ ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਆਦਿੱਤਿਆ ਸਿਰਫ਼ 21 ਸਾਲ ਦਾ ਸੀ। ਆਈਆਈਟੀ ਰੋਪੜ ਨੇ ਹੋਣਹਾਰ ਵਿਦਿਆਰਥੀ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਮੈਨੇਜਮੈਂਟ ਦਾ ਕਹਿਣਾ ਹੈ ਕਿ ਵਿਦਿਆਰਥੀ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਕਸਰਤ ਕਰਦੇ ਸਮੇਂ ਆਦਿੱਤਿਆ ਦੀ ਸਿਹਤ ਵਿਗੜ ਗਈ। ਉਸ ਦੇ ਕੰਨ ਵਿੱਚੋਂ ਖੂਨ ਵਹਿਣ ਲੱਗ ਪਿਆ ਅਤੇ ਉਹ ਬੇਹੋਸ਼ ਹੋ ਗਿਆ। ਜਿਸ ਹਿਸਾਬ ਨਾਲ ਉਸ ਦੇ ਕੰਨ ਵਿੱਚੋਂ ਖੂਨ ਨਿਕਲਿਆ ਤਾਂ ਪਤਾ ਲੱਗਦਾ ਹੈ ਕਿ ਉਸ ਨੂੰ ਬ੍ਰੇਨ ਹੇਮਰੇਜ ਦੀ ਸਮੱਸਿਆ ਹੋਈ। ਜਦੋਂ ਤੱਕ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਆਦਿਤਿਆ ਸਾਗਰ BTEC ਸਿਵਲ ਇੰਜੀਨੀਅਰਿੰਗ ਦੇ ਤੀਜੇ ਸਾਲ ਦਾ ਵਿਦਿਆਰਥੀ ਸੀ। ਆਦਿਤਿਆ ਪਹਿਲੇ ਦਿਨ IIT ਰੋਪੜ ਦੇ ਜਿਮ ਵਿੱਚ ਕਸਰਤ ਕਰਨ ਗਿਆ ਸੀ। ਕਸਰਤ ਦੌਰਾਨ, ਉਸ ਦੇ ਕੰਨਾਂ ਵਿੱਚੋਂ ਖੂਨ ਵਹਿਣ ਲੱਗ ਪਿਆ ਅਤੇ ਉਹ ਡਿੱਗ ਪਿਆ। ਗਾਰਡ ਉਸ ਨੂੰ ਐਂਬੂਲੈਂਸ ਵਿੱਚ ਆਈਆਈਟੀ ਮੈਡੀਕਲ ਸੈਂਟਰ ਲੈ ਗਏ, ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ, ਉਸ ਨੂੰ ਰੋਪੜ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।