ਸਿੱਖ ਚਿਹਰੇ ਦੀ ਮੰਗ ਕਰਦਾ ਹੈ ਅੰਮ੍ਰਿਤਸਰ ਲੋਕ ਸਭਾ ਹਲਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਮ੍ਰਿਤਸਰ ਲੋਕ ਸਭਾ ਹਲਕੇ ਲਈ ਚੋਣ ਸਰਗਰਮੀਆਂ ਆਰੰਭ ਹੋ ਗਈਆਂ ਹਨ। ਅੰਮ੍ਰਿਤਸਰ ਲੋਕ ਸਭਾ ਹਲਕੇ 'ਚ 9 ਵਿਧਾਨ ਸਭਾ ਹਲਕੇ ਸ਼ਾਮਲ..........

Manmohan Singh

ਅੰਮ੍ਰਿਤਸਰ : ਅੰਮ੍ਰਿਤਸਰ ਲੋਕ ਸਭਾ ਹਲਕੇ ਲਈ ਚੋਣ ਸਰਗਰਮੀਆਂ ਆਰੰਭ ਹੋ ਗਈਆਂ ਹਨ। ਅੰਮ੍ਰਿਤਸਰ ਲੋਕ ਸਭਾ ਹਲਕੇ 'ਚ 9 ਵਿਧਾਨ ਸਭਾ ਹਲਕੇ ਸ਼ਾਮਲ ਹਨ, ਜਿਨ੍ਹਾਂ 'ਚ ਅੰਮ੍ਰਿਤਸਰ ਸ਼ਹਿਰ ਦੇ 5 ਹਲਕੇ ਕੇਂਦਰੀ, ਪੂਰਬੀ, ਪਛਮੀ (ਐਸਸੀ), ਉੱਤਰੀ ਤੇ ਦੱਖਣੀ ਅਤੇ ਦਿਹਾਤੀ ਦੇ ਹਲਕਿਆਂ 'ਚ ਰਾਜਾਸਾਂਸੀ, ਅਜਨਾਲਾ, ਮਜੀਠਾ, ਅਟਾਰੀ ( ਐਸਸੀ ) ਆਦਿ ਹਨ। ਇਨ੍ਹਾਂ 9 ਹਲਕਿਆਂ ਚੋਂ ਸ਼੍ਰੋਮਣੀ ਅਕਾਲੀ ਦਲ ਦੇ ਬਿਰਮ ਸਿੰਘ ਮਜੀਠੀਆ ਵੀ ਵਿਰੋਧੀ ਧਿਰ ਦੇ ਵਿਧਾਇਕ ਹਨ। ਬਾਕੀ 8 ਹਲਕਿਆਂ ਤੇ ਕਾਂਗਰਸ ਦਾ ਕਜ਼ਬਾ ਹੈ। ਅੰਮ੍ਰਿਤਸਰ ਤੋਂ ਨਵਜੋਤ ਸਿੰਘ ਸਿੱਧੂ, ਓਮ ਪ੍ਰਕਾਸ਼ ਸੋਨੀ, ਸੁਖਬਿੰਦਰ ਸਿੰਘ ਸਰਕਾਰੀਆ,

ਕੈਪਟਨ ਹਕੂਮਤ 'ਚ ਕੈਬਨਿਟ ਮੰਤਰੀ ਹਨ। ਸ਼ਹਿਰ ਦਾ ਮੇਅਰ ਕਰਮਜੀਤ ਸਿੰਘ ਰਿੰਟੂ ਵੀ ਕਾਂਗਰਸ ਨਾਲ ਸਬੰਧਤ ਹੈ। ਲੋਕ ਸਭਾ ਹਲਕਾ ਅੰਮਿਤਸਰ ਤੋਂ ਸੰਨ 1952, 1957, 1962 ਤੱਕ ਤਿੰਨ ਵਾਰੀ ਗੁਰਮੁਖ ਸਿੰਘ ਮੁਸਾਫਰ ਕਾਂਗਰਸ ਟਿਕਟ ਤੇ ਚੁਣੇ ਜਾਂਦੇ ਰਹੇ। 1967 'ਚ ਯਗਦਤ ਸ਼ਰਮਾ ਜਨਸੰਘ ( ਭਾਜਪਾ ) ਦੀ ਟਿਕਟ ਤੇ ਮੈਂਬਰ ਬਣੇ। 1972 'ਚ ਮੁੜ ਕਾਂਗਰਸ ਦਾ ਕਬਜ਼ਾ ਹੋ ਗਿਆ। ਦੁਰਗਾਦਾਸ ਭਾਟੀਆ ਮੈਂਬਰ ਬਣੇ। ਉਨ੍ਹਾਂ ਦੀ ਮੌਤ ਤੇ ਜਿਮਨੀ ਚੋਣ ਹੋਈ। ਜਿਸ ਵਿੱਚ ਦੁਰਗਾਦਾਸ ਭਾਟੀਆ ਦੇ ਭਰਾ ਆਰ.ਐਲ ਭਾਟੀਆ ਮੈਂਬਰ ਬਣੇ।1977 ਦੀਆਂ ਚੋਣਾਂ ਡਾ.ਬਲਦੇਵ ਪ੍ਰਕਾਸ਼ ਜਨਸੰਘ ਭਾਜਪਾ ਵੱਲੋਂ ਮੈਂਬਰ ਬਣੇ।

ਉਨ੍ਹਾਂ ਦੀ ਹਿਮਾਇਤ ਅਕਾਲੀਆਂ ਵੱਲੋਂ ਕੀਤੀ ਗਈ। 1980, 1985 'ਚ ਮੁੜ ਆਰ.ਐਲ ਭਾਟੀਆ ਮੈਂਬਰ ਬਣੇ। ਸੰਨ 1989 'ਚ ਅਜ਼ਾਦ ਉਮੀਦਵਾਰ ਵਜੋਂ ਕਿਰਪਾਲ ਸਿੰਘ ਮੈਂਬਰ ਬਣੇ। 1992, 1996 'ਚ ਆਰ ਐਲ ਭਾਟੀਆ ਮੁੜ ਲੋਕ ਸਭਾ ਲਈ ਚੁਣੇ ਗਏ। 1998 'ਚ ਦਇਆ ਸਿੰਘ ਸੋਢੀ ਭਾਜਪਾ ਦੀ ਟਿਕਟ ਤੇ ਮੈਂਬਰ ਬਣੇ। ਸੰਨ 2004, 2007 'ਚ ਨਵਜੋਤ ਸਿੰਘ ਸਿੱਧੂ ਭਾਜਪਾ ਵੱਲੋਂ ਮੈਂਬਰ ਬਣੇ। 2014 ਦੀਆਂ ਚੋਣਾਂ 'ਚ ਕਾਂਗਰਸ ਦੀ ਟਿਕਟ ਤੇ ਕੈਪਟਨ ਅਮਰਿੰਦਰ ਸਿੰਘ ਮੈਂਬਰ ਬਣ ਗਏ। 2017 ਦੀ ਜਿਮਨੀ ਚੋਣ 'ਚ ਗੁਰਜੀਤ ਸਿੰਘ ਔਜਲਾ ਲੋਕ ਸਭਾ ਮੈਂਬਰ ਬਣੇ।

ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਨੇ ਲੋਕ ਸਭਾ 'ਚ ਅੰਮ੍ਰਿਤਸਰ ਤੋਂ ਸਿੱਧੀਆਂ ਹਵਾਈ ਉਡਾਨਾ, ਕਿਸਾਨਾਂ ਦੇ ਕਰਜ਼ੇ ਮੁਆਫ ਕਰਨੇ, ਪੰਜਾਬ ਲਈ ਕੇਂਦਰੀ ਪ੍ਰੋਜੈਕਟਾਂ, ਅਤੇ ਸਰਹੱਦੀ ਕਿਸਾਨਾਂ ਦੇ ਮਸਲੇ ਉਠਾਏ। ਔਜਲਾ ਕੌਂਸਲਰ ਤੋਂ ਸਿੱਧੇ ਲੋਕ ਸਭਾ ਮੈਂਬਰ ਬਣੇ। ਇਸ ਵੇਲੇ ਔਜਲਾ ਮੁੜ ਟਿਕਟ ਲੈਣ ਲਈ ਸੰਘਰਸ਼ ਕਰ ਰਹੇ ਹਨ। ਕਾਂਗਰਸ ਦੇ ਹਰਪ੍ਰਤਾਪ ਸਿੰਘ ਅਜਨਾਲਾ ਐਮਐਲਏ, ਠੇਕੇਦਾਰ ਹਰਜਿੰਦਰ ਸਿੰਘ ਸਾਬਕਾ ਐਮ.ਐਲ.ਏ, ਕਰਮਜੀਤ ਸਿੰਘ ਰਿੰਟੂ ਮੇਅਰ ਵੀ ਕਾਂਗਰਸ ਦੀ ਟਿਕਟ ਲੈਣ ਲਈ ਦਾਅਵੇਦਾਰ ਹਨ। ਕੁਝ ਕਾਂਗਰਸੀਆਂ ਦੀ ਇਹ ਵੀ ਸੋਚ ਹੈ ਕਿ ਡਾ.ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਅੰਮ੍ਰਿਤਸਰ ਤੋਂ ਚੋਣ ਲੜਨ।

ਡਾ.ਨਵਜੋਤ ਕੌਰ ਸਿੱਧੂ ਵੀ ਕਾਂਗਸ ਟਿਕਟ ਲਈ ਦਾਅਵੇਦਾਰ ਹੈ।ਆਮ ਆਦਮੀ ਪਾਰਟੀ ਨੇ ਕੁਲਦੀਪ ਸਿੰਘ ਧਾਲੀਵਾਲ ਨੂੰ ਉਮੀਦਾਰ ਐਲਾਨਿਆ ਹੈ। ਭਾਜਪਾ ਮੁੜ ਰਾਜਿੰਦਰਮੋਹਨ ਸਿੰਘ ਛੀਨਾ ਨੂੰ ਉਮੀਦਵਾਰ ਬਣਾਇਆ ਹੈ। ਭਾਜਪਾ ਹਲਕਿਆਂ 'ਚ ਇਹ ਚਰਚਾ ਹੈ ਕਿ ਸੈਲੀਬ੍ਰੇਟੀ ਸੰਨੀ ਦਿਓਲ ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਮੈਦਾਨ 'ਚ ਲਿਆਂਦਾ ਜਾਵੇ।ਸਿਆਸੀ ਹਲਕਿਆ ਮੁਤਾਬਕ ਅੰਮ੍ਰਿਤਸਰ ਸੀਟ ਤੋਂ ਸਿੱਖ ਚਿਹਰਾ ਹੀ ਸਫਲ ਹੋ ਸਕਦਾ ਹੈ। ਪਰ ਲੋਕ ਸਭਾ ਹਲਕਾ ਅੰਮ੍ਰਿਤਸਰ 'ਚ ਝਾਤੀ ਮਾਰੀ ਜਾਵੇ ਤਾਂ ਸ਼ਪਸ਼ਟ ਹੁੰਦਾ ਹੈ ਕਿ 6 ਵਾਰੀ ਗੈਰਸਿੱਖ ਚੋਣ ਜਿੱਤੇਦੇ ਰਹੇ ਹਨ।

ਇਹ ਵੀ ਚਰਚਾ ਹੈ ਕਿ ਭਾਜਪਾ ਅੰਮ੍ਰਿਤਸਰ ਦੀ ਥਾਂ ਲੁਧਿਆਣਾ ਤੋਂ ਕਿਸਮਤ ਅਜਮਾਉਣਾ ਚਾਹੁੰਦੀ ਹੈ। ਪਰ ਭਾਰਤੀ ਜਨਤਾ ਪਾਰਟੀ ਵੱਲੋਂ ਰਜਿੰਦਰ ਸਿੰਘ ਛੀਨਾ ਨੇ ਸਰਗਰਮੀਆਂ ਸ਼ੁਰੂ ਕੀਤੀ ਹਨ। 1952 'ਚ ਅੰਮ੍ਰਿਤਸਰ ਸੀਟ ਤੇ 12 ਕਾਂਗਰਸੀ ਉਮੀਦਵਾਰ ਜਿੱਤਦੇ ਰਹੇ।ਭਾਜਪਾ 4 ਵਾਰ ਅਕਾਲੀਆਂ ਦੀ ਹਿਮਾਇਤ ਨਾਲ ਸਫਲ ਹੋਈ ਹੈ।ਇਸ ਵੇਲੇ 69 ਫੀਸਦੀ ਸਿੱਖਾਂ ਦੇ ਵੋਟ ਹਨ। ਅੰਮ੍ਰਿਤਸਰ ਸੀਟ ਤੋਂ ਘਾਗ ਸਿਆਸਤਦਾਨ ਹੀ ਚੋਣ ਜਿੱਤਦੇ ਰਹੇ ਹਨ। 3 ਵਾਰੀ ਲੋਕ ਸਭਾ ਮੈਂਬਰ ਗੁਰਮੁੱਖ ਸਿੰਘ ਮੁਸਾਫਰ ਬਣੇ ਜੋ, ਸ਼੍ਰੀ ਅਕਾਲ ਤਖਤ ਦੇ ਜਥੇਦਾਰ 1930 ਵਿੱਚ ਰਹੇ ਹਨ। ਮੁਸਾਫਰ ਪੰਜਾਬੀ ਸੂਬਾ ਬਣਨ ਤੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਬਣੇ।

ਸਾਬਕਾ ਵਿਦੇਸ਼ ਮੰਤਰੀ 6 ਵਾਰ ਮੈਂਬਰ ਚੁਣੇ ਜਾਂਦੇ ਰਹੇ। ਅੰਮ੍ਰਿਤਸਰ 'ਚ ਸੱਚਖੰਡ ਹਰਿਮੰਦਿਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅਕਾਲ ਤਕਤ ਸਾਹਿਬ ਹੋਣ ਕਰਕੇ ਸਿੱਖਾਂ ਦੀਆਂ ਧਾਰਮਿਕ, ਰਾਜਨੀਤਿਕ ਸਰਗਮੀਆਂ ਦਾ ਮੁੱਖ ਕੇਂਦਰ ਹੈ। ਜਲ੍ਹਿਆਂਵਾਲਾ ਬਾਗ, ਹਿੰਦ-ਪਾਕਿ ਸਰਹੱਦ ਅਤੇ ਕੌਮਾਂਤਰੀ ਹਵਾਈ ਅੱਡਾ ਹੋਣ ਕਰਕੇ ਅੰਮ੍ਰਿਤਸਰ ਦੁਨੀਆ ਭਰ ਵਿੱਚ ਪ੍ਰਸਿੱਧ ਹੈ। ਹਿੰਦੂਆਂ ਦਾ ਦੁਰਗਿਆਣਾ ਮੰਦਿਰ, ਦਲਿਤਾਂ ਵਾਲਮੀਕਿ ਤੀਰਥ ਅਸਥਾਨ ਅਤੇ ਗਰਮ ਕੱਪੜੇ ਦੀ ਮੰਡੀ ਹੋਣ ਕਰਕੇ ਅੰਮ੍ਰਿਤਸਰ 'ਚ ਢੇਡ ਲੱਖ ਦੇ ਕਰੀਬ ਸ਼ਰਧਾਲੂ ਸੈਲਾਨੀ ਅਤੇ ਵਪਾਰੀ ਇਥੇ ਪੁੱਜਦੇ ਹਨ।

ਹਰ ਵਰਗ ਦੀਆਂ ਸਖਸ਼ੀਅਤਾਂ ਹਰਿਮੰਦਰ ਸਾਹਿਬ ਮੱਥਾ ਟੇਕਣ ਆਉਂਦੀਆਂ ਹਨ। ਜਰਨਲ ਮਾਣਕ ਸ਼ਾਹ, ਪਹਿਲਵਾਨ ਦਾਰਾ ਸਿੰਘ, ਮੁਹੰਮਦ ਰਫੀ, ਕਾਮੇਡੀ ਕਪਿਲ ਸ਼ਰਮਾ ਵੀ ਅੰਮ੍ਰਿਤਸਰ ਤੋਂ ਸਬੰਧਤ ਹਨ। ਅੰਮ੍ਰਿਤਸਰ ਦਾ ਗਰਮ ਕਪੜਾ ਦੁਨੀਆਂ ਭਰ ਵਿੱਚ ਪ੍ਰਸਿੱਧ ਹੈ। ਪਰ ਸਰਕਾਰਾਂ ਦੀਆਂ ਗਲਤੀਆਂ ਕਾਰਨ ਅੰਮ੍ਰਿਤਸਰ ਸ਼ਹਿਰ ਦੀ ਸਨਅਤ ਕਾਫੀ ਮੁਸ਼ਕਿਲਾਂ ਵਿੱਚ ਘਿਰੀ ਹੈ। ਜਿਸ ਕਾਰਨ ਵਪਾਰੀ ਵਰਗ ਬੇਹੱਦ ਪਰੇਸ਼ਾਨ ਹਨ।

ਇਹ ਵੀ ਦੱਸਣਯੋਗ ਹੈ ਕਿ ਘਾਗ ਸਿਆਸਦਾਤ ਕੈਪਟਨ ਅਮਰਿੰਦਰ ਸਿੰਘ ਨੇ  ਚੋਟੀ ਦੇ ਭਾਜਪਾ ਆਗੂ ਸਵਾ ਲੱਖ ਵੋਟ ਨਾਲ 2014 ਦੀਆਂ ਚੋਣਾਂ 'ਚ ਹਰਾਇਆ ਸੀ। ਉਸ ਵੇਲੇ ਮੋਦੀ ਲਹਿਰ ਜੋਬਨ ਤੇ ਸੀ। ਜੇਤਲੀ ਦੀ ਚਰਚਾ ਸੀ ਕਿ ਉਹ ਕੇਂਦਰੀ ਵਿੱਤ ਮੰਤਰੀ ਬਣਨਗੇ ਤੇ ਅੰਮ੍ਰਿਤਸਰ ਦੀ ਨੁਹਾਰ ਬਲਣਗੇ। ਪਰ ਅੰਮ੍ਰਿਤਸਰੀਆਂ ਕੈਪਟਨ ਨੂੰ ਤਰਜੀਹ ਦਿੱਤੀ। ਸੂਤਰਾਂ ਅਨੁਸਾਰ ਗੁਰਜੀਤ ਸਿੰਘ ਔਜਲਾ ਦੀ ਕਾਂਗਰਸੀ ਵਿਧਾਇਕਾਂ ਨਾਲ ਸਿਆਸੀ ਸੁਰ ਨਾ ਮਿਲਣ ਕਰਕੇ ਕੁਝ ਕਾਂਗਰਸੀ ਨਵਾਂ ਉਮੀਦਵਾਰ ਲਿਆਉਣ ਲਈ ਵੀ ਯਤਨਸ਼ੀਲ ਹਨ।