ਸਵਿਟਜ਼ਰਲੈਂਡ ਦੇ ਬ੍ਰਿਗੇਡੀਅਰ ਮਾਰਕਸ ਨੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਵਿਟਜ਼ਰਲੈਂਡ ਦੇ ਡਿਫੈਂਸ ਅਟੈਚੀ ਮਿਸਟਰ ਬ੍ਰਿਗੇਡੀਅਰ ਮਾਰਕਸ, ਕਰਨਲ ਮਾਰਕ,ਕ੍ਰਿਸਟੋਓਫ ਅਤੇ ਕਰਨਲ ਆਇਨਲ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ.......

Brigadier Marks of Switzerland paid homage at Darbar Sahib

ਅੰਮ੍ਰਿਤਸਰ : ਸਵਿਟਜ਼ਰਲੈਂਡ ਦੇ ਡਿਫੈਂਸ ਅਟੈਚੀ ਮਿਸਟਰ ਬ੍ਰਿਗੇਡੀਅਰ ਮਾਰਕਸ, ਕਰਨਲ ਮਾਰਕ,ਕ੍ਰਿਸਟੋਓਫ ਅਤੇ ਕਰਨਲ ਆਇਨਲ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਕਾਮਨਾ ਕੀਤੀ। ਇਹ ਸਾਰੇ ਅਧਿਕਾਰੀ ਦਿਲੀ ਤੋ ਵਿਸ਼ੇਸ਼ ਤੌਰ ਤੇ ਅੰਮ੍ਰਿਤਸਰ ਆਏ ਸਨ। ਸ੍ਰੀ ਦਰਬਾਰ ਸਾਹਿਬ ਪੁਜਣ ਤੇ ਸੂਚਨਾਂ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਨੇ ਇਨਾਂ ਅਧਿਕਾਰੀਆਂ ਦਾ ਸੁਆਗਤ ਕੀਤਾ।

ਸਹਿ ਸੂਚਨਾਂ ਅਧਿਕਾਰੀ ਸ੍ਰ ਅੰਮ੍ਰਿਤਪਾਲ ਸਿੰਘ ਤੇ ਗਾਇਡ  ਰਣਧੀਰ ਸਿੰਘ ਨੇ ਇਨਾਂ ਅਧਿਥਾਰੀਆਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਏ ਸਿੱਖ ਪ੍ਰਪਰਾਵਾਂ ਦੀ ਜਾਣਕਾਰੀ ਦਿਤੀ ਤੇ ਸਿੱਖ ਇਤਿਹਾਸ ਬਾਰੇ ਦਸਿਆ। ਇÂ ਸਾਰੇ ਅਧਿਥਾਰੀ ਲੰਗਰ ਹਾਲ ਸ੍ਰੀ ਦਰਬਾਰ ਸਾਹਿਬ ਵੀ ਗਏ ਤੇ ਉਨਾਂ ਲੰਗਰ ਤੇ ਪੰਗਤ ਦੀ ਪ੍ਰਪਰਾ ਦੇਖ ਕੇ ਬੜੀ ਹੀ ਖੁਸ਼ੀ ਮਹਿਸੂਸ ਕੀਤੀ। ਉਨਾਂ ਸਿੱਖ ਇਤਿਹਾਸ ਨਾਲ ਸੰਬਧਤ ਕਈ ਸਵਾਲ ਵੀ ਕੀਤੇ। ਸ੍ਰੀ ਦਰਬਾਰ ਸਾਹਿਬ ਸੂਚਨਾਂ ਕੇਦਰ ਵਿਖੇ ਇਨਾਂ ਸਾਰੇ ਅਧਿਥਾਰੀਆਂ ਦਾ ਸਨਮਾਨ ਵੀ ਕੀਤਾ ਗਿਆ।