ਅੰਮ੍ਰਿਤਸਰ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਨੇ ਕੱਢਿਆ ਟਰੈਕਟਰ ਮਾਰਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਟਰੈਕਟਰ ਮਾਰਚ ਰਾਜਾਸਾਂਸੀ ਹਵਾਈ ਅੱਡਾ ਮਾਰਗ ਤੋਂ ਆਰੰਭ ਹੋ ਕੇ ਬਾਈਪਾਸ ਗੁਮਟਾਲਾ, ਲੁਹਾਰਕਾ ਰੋਡ ਤੇ ਕਸਬਾ ਰਾਜਾਸਾਂਸੀ ਹੁੰਦਾ ਹੋਇਆ ਦੇਰ ਸ਼ਾਮ ਨੂੰ ਸਮਾਪਤ...

Farmers

ਅੰਮ੍ਰਿਤਸਰ- ਦੇਸ਼ ਵਿੱਚ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਪਿਛਲੇ ਦੋ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਲਗਾਤਾਰ ਜਾਰੀ ਹੈ। ਇਸ ਵਿਚਕਾਰ ਅੱਜ ਕਿਸਾਨਾਂ ਨੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਅੰਮ੍ਰਿਤਸਰ 'ਚ ਕਿਸਾਨਾਂ ਨੇ ਟਰੈਕਟਰ ਮਾਰਚ ਕੱਢਿਆ ਗਿਆ ਹੈ। ਦੱਸਣਯੋਗ ਹੈ ਕਿ ਇਹ ਟਰੈਕਟਰ ਮਾਰਚ ਹਵਾਈ ਅੱਡਾ ਮਾਰਗ 'ਤੇ ਵਸੇ ਪਿੰਡ ਹੇਰ ਦੇ ਕਿਸਾਨਾਂ ਦੇ ਸਾਂਝੇ ਉਪਰਾਲੇ ਨਾਲ ਇਲਾਕੇ ਦੇ ਸਮੂਹ ਪਿੰਡਾਂ ਦੇ ਵਸਨੀਕਾਂ ਵਲੋਂ ਕੱਢਿਆ ਗਿਆ ਹੈ। 

ਇਹ ਟਰੈਕਟਰ ਮਾਰਚ ਅੱਜ ਰਾਜਾਸਾਂਸੀ ਹਵਾਈ ਅੱਡਾ ਮਾਰਗ ਤੋਂ ਆਰੰਭ ਹੋ ਕੇ ਬਾਈਪਾਸ ਗੁਮਟਾਲਾ, ਲੁਹਾਰਕਾ ਰੋਡ, ਜਗਦੇਵ ਕਲਾਂ ਅਦਲੀਵਾਲਾ ਤੇ ਕਸਬਾ ਰਾਜਾਸਾਂਸੀ ਹੁੰਦਾ ਹੋਇਆ ਦੇਰ ਸ਼ਾਮ ਨੂੰ ਸਮਾਪਤ ਹੋਵੇਗਾ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ 26 ਜਨਵਰੀ ਲਾਲ ਕਿਲ੍ਹਾ ਹਿੰਸਾ ਦੌਰਾਨ ਕਾਫ਼ੀ ਨੁਕਸਾਨ ਹੋਇਆ। ਇਸ ਮਾਮਲੇ ‘ਚ ਕਰੀਬ 10 ਹਜ਼ਾਰ ਲੋਕਾਂ ਦੇ ਸ਼ਾਮਲ ਹੋਣ ਦਾ ਅੰਦਾਜ਼ਾ ਹੈ। ਇਸ ਦੇ ਨਾਲ ਹੀ ਪੁੱਛਗਿੱਛ ਲਈ ਕਰੀਬ 50 ਕਿਸਾਨ ਨੇਤਾਵਾਂ ਸਮੇਤ ਕਈ ਹੋਰ ਲੋਕਾਂ ਨੂੰ ਨੋਟਿਸ ਭੇਜਿਆ ਗਿਆ। ਜਿਨ੍ਹਾਂ ਚੋਂ ਕਈਆਂ ਦੇ ਹੁਣ ਪੁੱਛਗਿੱਛ ‘ਚ ਸ਼ਾਮਲ ਹੋਣ ਦੀ ਉਮੀਦ ਹੈ।

ਦੱਸ ਦਈਏ ਕਿ ਖ਼ਬਰਾਂ ਹਨ ਕਿ ਰਾਕੇਸ਼ ਟਿਕੈਤ ਦੇ ਨਾਲ ਦੇ ਕੁਝ ਕਿਸਾਨ ਨੇਤਾ ਅਗਲੇ ਕੁਝ ਦਿਨਾਂ ‘ਚ ਪੁੱਛਗਿੱਛ ‘ਚ ਸ਼ਾਮਲ ਹੋ ਸਕਦੇ ਹਨ। ਨਾਲ ਹੀ ਦੱਸ ਦਈਏ ਕਿ ਕਈਆਂ ਨੂੰ ਦੂਜੀ ਵਾਰ ਵੀ ਨੋਟਿਸ ਭੇਜਿਆ ਗਿਆ ਹੈ।