ਜੰਮੂ ’ਚ ਗ੍ਰਿਫ਼ਤਾਰ ਲਸ਼ਕਰ ਕਮਾਂਡਰ ਹਿਦਾਇਤੁੱਲਾ ਮਲਿਕ ਤੋਂ ਪਟਿਆਲਾ ਨੰਬਰੀ ਕਾਰ ਬਰਾਮਦ

ਏਜੰਸੀ

ਖ਼ਬਰਾਂ, ਪੰਜਾਬ

ਜੰਮੂ ’ਚ ਗ੍ਰਿਫ਼ਤਾਰ ਲਸ਼ਕਰ ਕਮਾਂਡਰ ਹਿਦਾਇਤੁੱਲਾ ਮਲਿਕ ਤੋਂ ਪਟਿਆਲਾ ਨੰਬਰੀ ਕਾਰ ਬਰਾਮਦ

image

ਪਟਿਆਲਾ, 7 ਫ਼ਰਵਰੀ (ਜਸਪਾਲ ਸਿੰਘ ਢਿੱਲੋਂ): ਜੰਮੂ ਵਿਚ ਫੜੇ ਗਏ ਲਸ਼ਕਰ-ਏ-ਮੁਸਤਫ਼ਾ ਦੇ ਕਮਾਂਡਰ ਹਿਦਾਇਤ ਉਲਾ ਮਲਿਕ ਤੋਂ ਪਟਿਆਲਾ ਨੰਬਰੀ ਸੈਂਟਰੋ ਕਾਰ ਬਰਾਮਦ ਹੋਣ ਦੇ ਮਾਮਲੇ ਵਿਚ ਅਤਿਵਾਦੀ ਲਿੰਕ ਸਾਹਮਣੇ ਆਏ ਹਨ। ਉਕਤ ਕਾਰ ਲਈ ਜਾਰੀ ਐਨਓਸੀ ਵਿਚ ਪਟਿਆਲਾ ਦੇ ਇਕ ਵਿਅਕਤੀ ਕੰਵਲਜੀਤ ਦਾ ਨਾਮ ਦਰਜ ਹੈ। ਇਸ ਤੋਂ ਪਹਿਲਾਂ ਇਹ ਕਾਰ ਆਗਰਾ ਵਾਸੀ ਅਤੀਤ ਕੁਮਾਰ ਦੇ ਨਾਮ ਦਰਜ ਸੀ। 
ਕੰਵਲਜੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਦਾ ਕਾਰ ਖ਼ਰੀਦਣ ਅਤੇ ਵੇਚਣ ਦਾ ਵਪਾਰ ਹੈ ਅਤੇ ਮੋਹਾਲੀ ਫ਼ੇਜ਼ ਸੱਤ ਇੰਡਸਟਰੀਅਲ ਏਰੀਆ ਵਿਚ ਉਨ੍ਹਾਂ ਦਾ ਸ਼ੋਅਰੂਮ ਹੈ। ਕੰਵਲਜੀਤ ਸਿੰਘ ਨੇ ਇਹ ਕਾਰ ਪਿਛਲੇ ਸਾਲ ਖਰੜ ਦੇ ਇਕ ਕਾਰ ਡੀਲਰ ਰਵਿੰਦਰ ਨੂੰ ਵੇਚੀ ਸੀ। ਇਸ ਬਾਰੇ ਉਕਤ ਕਾਰ ਡੀਲਰ ਰਵਿੰਦਰ ਨੇ ਦਸਿਆ ਕਿ ਬੀਤੀ 12 ਦਸੰਬਰ ਨੂੰ ਉਨ੍ਹਾਂ ਨੇ ਇਹ ਕਾਰ ਅਨੰਤਨਾਗ ਦੇ ਸੌਫ ਨਿਵਾਸੀ ਜੈਨ ਮੁਹੰਮਦ ਤੇਲੀ ਨੂੰ ਵੇਚੀ ਸੀ।
 ਜੈਨ ਮੁਹੰਮਦ ਨੇ ਕਾਰ ਖ਼ਰੀਦਣ ਸਮੇਂ ਜਿਹੜੇ ਦਸਤਾਵੇਜ਼ ਰਵਿੰਦਰ ਨੂੰ ਸੌਂਪੇ, ਉਨ੍ਹਾਂ ਵਿਚ ਦਰਜ ਦੋਨੋਂ ਮੋਬਾਈਲ ਨੰਬਰ ਹੁਣ ਬੰਦ ਹਨ। ਪਟਿਆਲਾ ਦੇ ਐਸ.ਐਸ. ਪੀ ਬਿਕਰਮਜੀਤ ਦੁੱਗਲ ਨੇ ਕਿਹਾ ਕਿ ਇਸ ਸਬੰਧੀ ਜੰਮੂ ਪੁਲਿਸ ਵਲੋਂ ਕੋਈ ਇਨਪੁਟ ਨਹੀਂ ਮਿਲਿਆ ਹੈ, ਜਿਵੇਂ ਹੀ ਜੰਮੂ ਪੁਲਿਸ ਵਲੋਂ ਕੋਈ ਜਾਣਕਾਰੀ ਮਿਲਦੀ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।
ਫੋਟੋ ਨੰ: 7 ਪੀਏਟੀ 4