ਟਵਿੱਟਰ, ਫ਼ੇਸਬੁੱਕ ’ਤੇ ਬੈਨ ਹੋਣ ਤੋਂ ਬਾਅਦ ਗੈਬ ’ਤੇ ਸਰਗਰਮ ਹੋਏ ਡੋਨਾਲਡ ਟਰੰਪ

ਏਜੰਸੀ

ਖ਼ਬਰਾਂ, ਪੰਜਾਬ

ਟਵਿੱਟਰ, ਫ਼ੇਸਬੁੱਕ ’ਤੇ ਬੈਨ ਹੋਣ ਤੋਂ ਬਾਅਦ ਗੈਬ ’ਤੇ ਸਰਗਰਮ ਹੋਏ ਡੋਨਾਲਡ ਟਰੰਪ

image

ਅਮਰੀਕਾ, 7 ਫ਼ਰਵਰੀ : ਅਮਰੀਕਾ ਵਿਚ ਕੈਪੀਟਲ ਹਿੱਲ ਦੀ ਘਟਨਾ ਤੋਂ ਬਾਅਦ, ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਟਵਿੱਟਰ, ਫ਼ੇਸਬੁੱਕ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੇ ਸਦਾ ਲਈ ਪਾਬੰਦੀ ਲਗਾਈ ਹੈ। ਹਾਲਾਂਕਿ, ਟਰੰਪ ਇਕ ਵਾਰ ਮੁੜ ਸੋਸ਼ਲ ਮੀਡੀਆ ’ਤੇ ਸਰਗਰਮ ਹੋ ਗਏ ਹਨ। ਉਸ ਨੇ ਸੋਸ਼ਲ ਮੀਡੀਆ ਸਾਈਟ ਗੈਬ ’ਤੇ ਇਕ ਅਕਾਊਂਟ ਬਣਾਇਆ ਹੈ, ਜਿਥੇ ਉਨ੍ਹਾਂ ਨੇ ਪੋਸਟ ਵੀ ਸ਼ੇਅਰ ਕੀਤੀ ਹੈ।
ਗੈਬ ਅਕਾਊਂਟ ’ਤੇ ਡੋਨਾਲਡ ਟਰੰਪ ਨੇ 4 ਫ਼ਰਵਰੀ ਨੂੰ ਕਾਂਗਰਸ ਦੇ ਮੈਂਬਰ ਜੈਮੀ ਰਸਕਿਨ ਨੂੰ ਸੰਬੋਧਨ ਕਰਦੇ ਹੋਏ ਅਪਣੇ ’ਤੇ ਚੱਲ ਰਹੇ ਮਹਾਦੋਸ਼ ’ਤੇ ਇਕ ਪੱਤਰ ਪੋਸਟ ਕੀਤਾ, ਜਿਸ ’ਤੇ ਉਸ ਦੇ ਵਕੀਲਾਂ ਨੇ ਦਸਤਖ਼ਤ ਕੀਤੇ ਸਨ। ਪੱਤਰ ’ਚ ਕਿਹਾ ਗਿਆ ਹੈ ਕਿ ਤੁਸੀਂ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਖ਼ਿਲਾਫ਼ ਆਪਣੇ ਦੋਸ਼ਾਂ ਨੂੰ ਸਾਬਤ ਨਹੀਂ ਕਰ ਸਕਦੇ, ਜੋ ਇਕ ਆਮ ਨਾਗਰਿਕ ਹੈ।
ਦਸਣਯੋਗ ਹੈ ਕਿ 20 ਜਨਵਰੀ ਨੂੰ ਜੋਅ ਬਾਈਡੇਨ ਨੇ 46ਵੇਂ ਰਾਸ਼ਟਰਪਤੀ ਵਜੋਂ ਅਮਰੀਕਾ ਦੀ ਕਮਾਨ ਸੰਭਾਲ ਲਈ ਸੀ। 
ਟਰੰਪ ਨੇ ਡੈਮੋਕਰੇਟਿਕ ਨਾਮਜ਼ਦ ਜੋਅ ਬਾਇਡੇਨ ਦੀ 3 ਨਵੰਬਰ ਦੀ ਚੋਣ ਜਿੱਤ ਦੀ ਪ੍ਰਮਾਣਿਕਤਾ ਨੂੰ ਵਾਰ ਵਾਰ ਸਬੂਤ ਦਿਤੇ ਬਿਨਾਂ ਚੁਨੌਤੀ ਦਿਤੀ। (ਏਜੰਸੀ)