ਕਿਸਾਨੀ ਸੰਘਰਸ਼ 'ਚ ਸ਼ਾਮਿਲ ਇਕ ਹੋਰ ਕਿਸਾਨ ਦੀ ਟਿਕਰੀ ਬਾਰਡਰ 'ਤੇ ਹੋਈ ਮੌਤ
ਮਨਮੋਹਣ ਸਿੰਘ ਲੰਮੇ ਸਮੇਂ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਨਾਲ ਜੁੜੇ ਹੋਏ ਸਨ। ਭਾਵੇਂ ਮਨਮੋਹਣ ਸਿੰਘ ਕੈਨੇਡਾ 'ਚ ਰਹਿੰਦੇ ਸਨ
ਰਾੜਾ ਸਾਹਿਬ: ਖੇਤੀ ਕਾਨੂੰਨਾਂ ਦੇ ਖਿਲ਼ਾਫ ਕਿਸਾਨਾਂ ਦਾ ਅੰਦੋਲਨ ਲਗਾਤਰ ਤੇਜ ਹੁੰਦਾ ਨਜ਼ਰ ਆ ਰਿਹਾ ਹੈ। ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਪਿਛਲੇ ਢਾਈ ਮਹੀਨਿਆਂ ਤੋਂ ਬੈਠੇ ਹੋਏ ਹਨ। ਇਸ ਸੰਘਰਸ਼ ਦੌਰਾਨ ਹੁਣ ਤੱਕ 100 ਤੋਂ ਵੀ ਵੱਧ ਕਿਸਾਨਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਅੱਜ ਇਕ ਹੋਰ ਕਿਸਾਨ ਦੀ ਦਿੱਲੀ ਸੰਘਰਸ਼ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ।
ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹਾ ਖੰਨਾ ਦੇ ਪਿੰਡ ਘਲੋਟੀ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸਰਗਰਮ ਵਰਕਰ ਕਿਸਾਨ ਮਨਮੋਹਣ ਸਿੰਘ ਘਲੋਟੀ ਦੀ ਟਿਕਰੀ ਬਾਰਡਰ ਦਿੱਲੀ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। 65 ਸਾਲਾ ਕਿਸਾਨ ਮਨਮੋਹਣ ਸਿੰਘ ਘਲੋਟੀ ਦੀ ਸੰਘਰਸ਼ ਦੌਰਾਨ ਮੌਤ ਹੋ ਗਈ ਹੈ। ਨੌਜਵਾਨ ਕਿਸਾਨ ਆਗੂ ਪਰਮਵੀਰ ਸਿੰਘ ਘਲੋਟੀ ਨੇ ਦੱਸਿਆ ਕਿ ਮਨਮੋਹਣ ਸਿੰਘ ਲੰਮੇ ਸਮੇਂ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਨਾਲ ਜੁੜੇ ਹੋਏ ਸਨ। ਭਾਵੇਂ ਮਨਮੋਹਣ ਸਿੰਘ ਕੈਨੇਡਾ 'ਚ ਰਹਿੰਦੇ ਸਨ ਅਤੇ ਉਹ ਪਿਛਲੇ ਸਾਲ ਆਪਣੇ ਪਿੰਡ ਮਿਲਣ ਆਏ ਹੋਏ ਸਨ ਅਤੇ ਦੇਸ਼ 'ਚ ਕੋਰੋਨਾ ਮਹਾਂਮਾਰੀ ਕਾਰਨ ਲਾਕਡਾਊਨ ਕਰਕੇ ਮੁੜ ਕੇ ਵਾਪਸ ਕੈਨੇਡਾ ਜਾ ਨਹੀਂ ਸਕੇ।
ਇੱਧਰ ਖੇਤੀਬਾੜੀ ਸਬੰਧੀ ਜਾਰੀ ਕੀਤੇ ਕਾਨੂੰਨਾਂ ਖਿਲਾਫ਼ ਧਰਨੇ ਸ਼ੂਰ ਹੋ ਗਏ। ਇਸ ਕਿਸਾਨੀ ਸੰਘਰਸ਼ 'ਚ ਉਹ ਲਗਾਤਾਰ ਅਹਿਮ ਯੋਗਦਾਨ ਪਾਉਂਦੇ ਆ ਰਹੇ ਸਨ ਤੇ ਬਹੁਤ ਹੀ ਜ਼ਿਆਦਾ ਤਨਦੇਹੀ ਦੇ ਨਾਲ ਕਿਸਾਨੀ ਘੋਲ 'ਚ ਬਹੁਤ ਸ਼ਿੱਦਤ ਅਤੇ ਇਮਾਨਦਾਰੀ ਨਾਲ ਜ਼ਿੰਮੇਵਾਰੀ ਨਿਭਾ ਰਹੇ ਸਨ। ਮਨਮੋਹਣ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਘਲੋਟੀ ਵਿਖੇ ਭਲਕੇ ਕੀਤਾ ਜਾਵੇਗਾ।