ਪੰਜਾਬ ਵਿਚ ਪੇਂਡੂ ਘਰਾਂ ਨੂੰ ਨਿਜੀ ਪਖ਼ਾਨਿਆਂ ਦੀ ਸਹੂਲਤ ਨਾਲ ਔਰਤਾਂ ਦੇ ਸਵੈ-ਮਾਣ ਵਿਚ ਹੋਇਆ ਵਾਧਾ
ਪੰਜਾਬ ਵਿਚ ਪੇਂਡੂ ਘਰਾਂ ਨੂੰ ਨਿਜੀ ਪਖ਼ਾਨਿਆਂ ਦੀ ਸਹੂਲਤ ਨਾਲ ਔਰਤਾਂ ਦੇ ਸਵੈ-ਮਾਣ ਵਿਚ ਹੋਇਆ ਵਾਧਾ
ਜਲ ਸਪਲਾਈ ਵਿਭਾਗ ਨੇ ਪਿੰਡਾਂ ਵਿਚ 5.75 ਲੱਖ ਘਰੇਲੂ ਪਖ਼ਾਨਿਆਂ ਦੀ ਦਿਤੀ ਸਹੂਲਤ
ਚੰਡੀਗੜ੍ਹ, 7 ਫਰਵਰੀ (ਸੱਤੀ): ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਪਿੰਡ ਸੂੰਕ ਦੀ ਰਹਿਣ ਵਾਲੀ ਦਿਸ਼ਾ ਦੇ ਘਰ ਹੁੁਣ ਪਖਾਨਾ ਬਣ ਚੁੱਕਾ ਹੈ। ਉਸ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਘਰ ਵਿਚ ਪਕਾਨਾ ਨਾ ਹੋਣ ਕਾਰਨ ਕਿਸੇ ਰਿਸ਼ਤੇਦਾਰ ਦੇ ਆਉਣ ਉਤੇ ਇੱਜ਼ਤ ਨੂੰ ਠੇਸ ਪੁੱਜਦੀ ਸੀ। ਹੁੁਣ ਘਰੇ ਪਖ਼ਾਨਾ ਬਣ ਜਾਣ ਨਾਲ ਸਾਡਾ ਸਵੈ ਮਾਣ ਵਧਿਆ ਹੈ। ਇਸੇ ਤਰ੍ਹਾਂ ਧੀਰਜਾ ਦੇ ਘਰ ਵਿਚ ਪਖ਼ਾਨਾ ਬਣ ਜਾਣ ਨਾਲ ਸਾਰੇ ਪਰਵਾਰ ਨੂੰ ਬਹੁੁਤ ਸਾਰੀਆਂ ਮੁੁਸ਼ਕਿਲਾਂ ਤੋਂ ਨਿਜਾਤ ਮਿਲੀ ਹੈ। ਇਸ ਤੋਂ ਪਹਿਲਾਂ ਸਭਨਾਂ ਨੂੰ ਬਾਹਰ ਜਾਣਾ ਪੈਂਦਾ ਸੀ।
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੇਂਡੂ ਘਰਾਂ ਨੂੰ ਕਾਮਯਾਬੀ ਨਾਲ ਨਿਜੀ ਪਖ਼ਾਨਿਆਂ ਦੀ ਸਹੂਲਤ ਮੁੁਹਈਆ ਕਰਵਾ ਰਿਹਾ ਹੈ। ਰੂਰਲ ਸੈਨੀਟੇਸ਼ਨ ਪਰੋਗਰਾਮ ਅਧੀਨ ਪੰਜਾਬ ਦੇ ਸਾਰੇ ਪਿੰਡਾਂ ਵਿਚ ਹੁੁਣ ਤਕ 5 ਲੱਖ 75 ਹਜ਼ਾਰ ਨਿਜੀ ਪਖ਼ਾਨਿਆਂ ਦੀ ਸਹੂਲਤ ਦਿਤੀ ਜਾ ਚੁੱਕੀ ਹੈ ਜਿਸ ਉਤੇ 862.50 ਕਰੋੜ ਰੁੁਪਏ ਦੀ ਲਾਗਤ ਆਈ ਹੈ। ਇਸ ਨਾਲ ਜਿੱਥੇ ਲੋਕਾਂ ਦਾ ਸਵੈ ਮਾਣ ਵਧਿਆ ਹੈ। ਉਥੇ ਹੀ ਸਵੱਛ ਭਾਰਤ ਮੁੁਹਿੰਮ ਨੂੰ ਵੀ ਭਰਵਾਂ ਹੁੰਗਾਰਾ ਮਿਲਿਆ ਹੈ।
2-31P“19N 7OV“. R51L9Z5S 4R51M O6 3L51NL9N5SS 9S N5X“ “O 7O4L9N5SS 9N P”NJ12