image
ਜਲੰਧਰ, 7 ਫ਼ਰਵਰੀ (ਪਪ): ਸ਼ਹਿਰ ਦੇ ਬਸਤੀ ਗੁਜਾਂ ਮੁਹੱਲੇ ਤੋਂ ਦਿਲ ਕੰਬਾਉਣ ਖ਼ਬਰ ਸਾਹਮਣੇ ਆ ਰਹੀ ਹੈ। ਜਿੱਥੇ ਜੰਜ ਘਰ ਦੇ ਕੋਲ ਇਕ ਨੌਜਵਾਨ ਨੇ ਫਾਹਾ ਲੈ ਕੇ ਜਾਨ ਦੇ ਦਿਤੀ ਹੈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਪੁਲਿਸ ਨੂੰ ਖ਼ੁਦਕੁਸ਼ੀ ਨੋਟ ਦੀ ਤਲਾਸ਼ ਹੈ। ਪੁਲਿਸ ਅਨੁਸਾਰ ਰਮਨ ਕੁਮਾਰ ਨਾਂ ਦੇ ਨੌਜਵਾਨ ਨੇ ਫਾਹਾ ਲੈ ਕੇ ਜਾਨ ਦਿਤੀ। ਰਮਨ ਦੇ ਭਰਾ ਸੂਰਜ ਨੇ ਦਸਿਆ ਕਿ 27 ਜਨਵਰੀ ਤੋਂ ਰਮਨ ਘਰ ਤੋਂ ਲਾਪਤਾ ਸੀ। ਮਾਨਸਿਕ ਰੂਪ ਨਾਲ ਪ੍ਰੇਸ਼ਾਨ ਸੀ। ਉਨ੍ਹਾਂ ਨੇ ਪੁਲਿਸ ਨੂੰ ਉਸ ਦੀ ਗੁੰਮਸ਼ੁਦਾ ਦੀ ਸ਼ਿਕਾਇਤ ਵੀ ਦਿਤੀ ਸੀ। ਐਤਵਾਰ ਨੂੰ ਉਨ੍ਹਾਂ ਦੇ ਘਰ ਦੇ ਨਾਲ ਲਗਦੇ ਜੰਜ ਘਰ ’ਚ ਸਫ਼ਾਈ ਕਰਨ ਵਾਲੇ ਵਿਅਕਤੀ ਨੇ ਬਾਥਰੂਮ ਵਿਚ ਰਮਨ ਦੀ ਲਾਸ਼ ਰੱਸੀ ਨਾਲ ਲਟਕੀ ਹੋਈ ਦੇਖੀ। ਉਸ ਨੇ ਮੰਦਰ ਦੇ ਪ੍ਰਧਾਨ ਨੂੰ ਦਸਿਆ ਜਿਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ। ਫ਼ਿਲਹਾਲ ਪੁਲਿਸ ਨੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜੀ ਗਈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।