ਸੀਤਾਰਮਨ ਨੇ ‘ਘਰ ਦੇ ਗਹਿਣੇ ਵੇਚਣ’ ਦੇ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਰੱਦ ਕੀਤਾ
ਸੀਤਾਰਮਨ ਨੇ ‘ਘਰ ਦੇ ਗਹਿਣੇ ਵੇਚਣ’ ਦੇ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਰੱਦ ਕੀਤਾ
ਕਿਹਾ, ਸਾਡਾ ਇਰਾਦਾ ਕਰਦਾਤਿਆਂ ਦੇ ਪੈਸੇ ਨੂੰ ਸਿਆਣਪ ਨਾਲ ਖ਼ਰਚ ਕਰਨ ਦਾ ਹੈ
੍ਰਮੁੰਬਈ, 7 ਫ਼ਰਵਰੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਰਕਾਰੀ ਕੰਪਨੀਆਂ ਦੇ ਨਿਜੀਕਰਨ ਲਈ ‘ਘਰ ਦੇ ਗਹਿਣੇ’ ਵੇਚਣ ਦੇ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਕਿਹਾ ਕਿ ਸਰਕਾਰ ਨੇ ਪਹਿਲੀ ਵਾਰ ਨਿਵੇਸ਼ ਦੀ ਸਪੱਸ਼ਟ ਨੀਤੀ ਤਿਆਰ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡਾ ਇਰਾਦਾ ਕਰਦਾਤਿਆਂ ਦੇ ਪੈਸੇ ਨੂੰ ਸਿਆਣਪ ਨਾਲ ਖ਼ਰਚ ਕਰਨ ਦਾ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਨਿਰਧਾਰਤ ਖੇਤਰਾਂ ਵਿਚ ਕੁਝ ਜਨਤਕ ਖੇਤਰ ਦੇ ਉਦਮ ਚੰਗਾ ਪ੍ਰਦਰਸ਼ਨ ਕਰਨ, ਤਾਕਿ ਅਸੀਂ ਇਹ ਯਕੀਨੀ ਕਰ ਸਕੀਏ ਕਿ ਕਰਦਾਤਿਆਂ ਦਾ ਪੈਸਾ ਸਿਆਣਪ ਨਾਲ ਖ਼ਰਚ ਹੋਵੇ।
ਸੀਤਾਰਮਨ ਨੇ ਐਤਵਾਰ ਨੂੰ ਇਥੇ ਕਾਰੋਬਾਰੀ ਲੋਕਾਂ ਦੀ ਇਕ ਬੈਠਕ ਨੂੰ ਸੰਬੋਧਨ ਕਰਦੇ ਹੋਏ ਕਿਹਾ,‘‘ਜੋ ਵਿਰੋਧੀ ਧਿਰ ਦੇ ਦੋਸ਼ ਹਨ ਕਿ ‘ਘਰ ਦੇ ਗਹਿਣੇ’ ਵੇਚੇ ਜਾ ਰਹੇ ਹਨ, ਅਜਿਹਾ ਨਹੀਂ ਹੈ। ‘ਘਰ ਦੇ ਗਹਿਣੇ’ ਠੋਸ ਬਣਾਏ ਜਾਂਦੇ ਹਨ, ਇਹ ਸਾਡੀ ਤਾਕਤ ਹੋਣੇ ਚਾਹੀਦੇ ਹਨ। ਕਿਉਂਕਿ ਤੁਸੀ ਐਨੇ ਖ਼ਰਾਬ ਤਰੀਕੇ ਨਾਲ ਇਨ੍ਹਾਂ ’ਤੇ ਖ਼ਰਚ ਕੀਤਾ ਕਿ ਇਨ੍ਹਾਂ ਵਿਚੋਂ ਕਈ ਚਲ ਸਕਣ ਦੇ ਕਾਬਲ ਨਹੀਂ ਹਨ। ਕੁੱਝ ਅਜਿਹੇ ਹਨ, ਜੋ ਬਿਹਤਰ ਕੀਤੇ ਜਾ ਸਕਦੇ ਹਨ ਪਰ ਉਨ੍ਹਾਂ ਉੱਪਰ ਲੋੜੀਂਦਾ ਧਿਆਨ ਨਹੀਂ ਦਿਤਾ ਗਿਆ।’’
ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਇਨ੍ਹਾਂ ਨੀਤੀਆਂ ਰਾਹੀਂ ਅਜਿਹੇ ਵਸੀਲਿਆਂ ਨੂੰ ਸਮਰਥ ਬਨਾਉਣਾ ਹੈ। ਉਨ੍ਹਾਂ ਕਿਹਾ,‘‘ਤੁਹਾਨੂੰ ਉਨ੍ਹਾਂ ਦੀ ਜ਼ਰੂਰਤ ਹੈ, ਤੁਹਾਨੂੰ ਉਨ੍ਹਾਂ ਨੂੰ ਪੈਮਾਨੇ ’ਤੇ ਲੈ ਕੇ ਜਾਣ ਦੀ ਲੋੜ ਹੈ ਤਾਕਿ ਉਹ ਵੱਧ ਰਹੇ ਭਾਰਤ ਦੀਆਂ ਇਛਾਵਾਂ ਨੂੰ ਪੂਰਾ ਕਰ ਸਕਣ।’’ (ਪੀਟੀਆਈ)