ਨੌਜਵਾਨਾਂ ਨੇ ਕਿਸਾਨੀ ਅੰਦੋਲਨ ਦੇ ਹੱਕ ਵਿਚ ਕੀਤਾ ਰੋਸ ਪ੍ਰਦਰਸ਼ਨ

ਏਜੰਸੀ

ਖ਼ਬਰਾਂ, ਪੰਜਾਬ

ਨੌਜਵਾਨਾਂ ਨੇ ਕਿਸਾਨੀ ਅੰਦੋਲਨ ਦੇ ਹੱਕ ਵਿਚ ਕੀਤਾ ਰੋਸ ਪ੍ਰਦਰਸ਼ਨ

image

ਖਾਲੜਾ, 7 ਫ਼ਰਵਰੀ (ਗੁਰਪ੍ਰੀਤ ਸਿੰਘ ਸ਼ੈਡੀ): ਮੋਦੀ ਸਰਕਾਰ ਵਲੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨਾਂ ਦੇ ਵਿਰੁਧ ਚੱਲ ਰਹੇ ਕਿਸਾਨੀ ਸੰਘਰਸ਼ ਦੀ ਹਮਾਇਤ ਵਿਚ ਵਿਦੇਸ਼ੀ ਨੌਜਵਾਨਾਂ ਵਲੋਂ ਜਿਥੇ ਜਰਮਨ ਦੇ ਵੱਖ-ਵੱਖ ਸ਼ਹਿਰਾਂ ਵਿਚ ਕਾਰ ਰੈਲੀਆਂ  ਭਾਰਤੀ ਸਫ਼ਾਰਤਖ਼ਾਨਿਆਂ ਸਾਹਮਣੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ | ਉੱਥੇ ਇਸੇ ਸਬੰਧ ਵਿਚ 26 ਜਨਵਰੀ ਤੋ ਬਾਅਦ ਸੰਘਰਸ਼ਕਾਰੀ ਕਿਸਾਨਾਂ ਉਪਰ ਮੋਦੀ ਸਰਕਾਰ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਕੇ ਕਿਸਾਨਾਂ ਦਾ ਪਾਣੀ, ਬਿਜਲੀ, ਇੰਟਰਨੈਟ ਬੰਦ ਕਰਨਾ ਅਤੇ ਪੁਲਿਸ ਵਲੋ ਕਿਸਾਨਾਂ ਉਪਰ ਜ਼ੁਲਮ ਢਾਹੇ ਗਏ | 
ਉੱਥੋਂ  ਭਾਜਪਾ ਤੇ ਆਰ ਐਸ . ਐਸ . ਦੇ ਗੁੰਡਿਆਂ ਨੇ ਕਿਸਾਨਾਂ  ਉਪਰ ਹਮਲੇ ਕੀਤੇ |  ਇਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਜੋ 6 ਫ਼ਰਵਰੀ ਨੂੰ  ਭਾਰਤ ਅੰਦਰ ਤਿੰਨ ਘੰਟੇ ਦਾ ਚੱਕ ਜਾਮ ਐਲਾਨ ਕੀਤਾ ਸੀ |  ਕਿਸਾਨਾਂ ਦੀ ਅਵਾਜ਼ ਭਾਰਤ ਸਰਕਾਰ ਤੇ ਇੱਥੋਂ ਦੇ ਇਨਸਾਫ਼ ਪੰਸਦ ਲੋਕਾਂ ਤਕ ਪੰਹਚਾਉਣ ਲਈ ਫ਼ਰੈਕਫ਼ੋਰਟ ਦੇ ਮੇਨ ਬਾਜ਼ਾਰ ਹਾਪਟਵਾਕੇ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ | 
ਇਸ ਦੌਰਾਨ ਜਰਮਨ ਬੋਲੀ ਵਿਚ ਕਾਲੇ ਕਾਨੂੰਨਾਂ ਅਤੇ ਕਿਸਾਨਾਂ ਉਪਰ ਢਾਹੇ ਜ਼ੁਲਮਾਂ ਦੀਆਂ ਤਸਵੀਰਾਂ ਦਰਸਾਉਂਦੀਆਂ ਤਖ਼ਤੀਆਂ ਬੈਨਰ ਤੇ ਲੋਕਤੰਤਰ ਦਾ ਕਾਤਲ ਤਾਨਾਸ਼ਾਹ ਮੋਦੀ ਦਿਖਾਇਆ ਗਿਆ |  ਕਿਸਾਨ ਵਿਰੋਧੀ ਕਾਲੇ ਕਾਨੂੰਨਾਂ, ਕਿਸਾਨਾਂ ਦੇ ਸੰਘਰਸ਼ ਅਤੇ ਸਰਕਾਰੀ ਤਸ਼ਦੱਦ ਬਾਰੇ ਜਰਮਨ ਭਾਸ਼ਾ ਵਿਚ ਜਾਣਕਾਰੀ ਦਿੰਦੇ ਪੇਪਰ ਵੰਡੇ ਗਏ ਜਰਮਨ ਬੋਲੀ ਵਿਚ ਗੁਰਵਿੰਦਰ ਸਿੰਘ , ਸਾਨੀਆ ਕੌਰ ਬਹਾਦਰ ਸਿੰਘ ਨੇ ਜਰਮਨ ਲੋਕਾਂ ਨੂੰ  ਜਾਣਕਾਰੀ ਦਿਤੀ | ਉੱਥੇ ਭਾਈ ਦਵਿੰਦਰ ਸਿੰਘ ਘਲੋਟੀ ਚੇਅਰਮੈਨ ਪ੍ਰਬੰਧਕ ਕਮੇਟੀ ਫ਼ਰੈਕਫ਼ੋਰਟ, ਰਣਜੀਤ ਸਿੰਘ ਸੁਮਨ, ਪਲਵਿੰਦਰ ਸਿੰਘ ਸਰਪੰਚ, ਹੈਰੀ ਬਾਠ ਨੇ ਅਪਣੇ ਵਿਚਾਰ ਰੱਖੇ | 
ਖਾਲੜਾ-ਗੁਰਪ੍ਰੀਤ-7-01-ਕਾਲੇ ਕਨੂੰਨਾ ਦੇ ਖਿਲਾਫ ਰੋਸ਼ ਪ੍ਰਦਰਸਨ ਕਰਦੇ ਹੋਏ ਨੋਜਵਾਨ