157 ਕਿੱਲਿਆਂ ਦਾ ਮਾਲਕ ਨਿਕਲਿਆ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ ਟਰਾਈ ਸਿਟੀ ਦੇ ਨਾਲ-ਨਾਲ ਹਿਮਾਚਲ ‘ਚ ਵੀ ਹੈ ਕਮਰਸ਼ੀਅਲ ਜਾਇਦਾਦ

Former Congress Minister Sadhu Singh Dharamsot

 

ਮੁਹਾਲੀ :ਸੱਤਾ 'ਚ ਰਹਿੰਦਿਆਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ 'ਚ ਗ੍ਰਿਫਤਾਰ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸੋਮਵਾਰ ਰਾਤ ਪੁੱਛਗਿੱਛ ਦੌਰਾਨ ਵਿਜੀਲੈਂਸ ਨੂੰ ਕਈ ਖੁਲਾਸੇ ਕੀਤੇ ਹਨ। ਧਰਮਸੋਤ ਦੀਆਂ ਚਾਰ ਰਿਹਾਇਸ਼ੀ ਜਾਇਦਾਦਾਂ, ਪ੍ਰਾਈਮ ਲੋਕੇਸ਼ਨ 'ਤੇ ਪਲਾਟ, 157 ਕਿਲੇ, ਖੇਤੀ ਵਾਲੀ ਜ਼ਮੀਨ ਅਤੇ ਬੇਨਾਮੀ ਜਾਇਦਾਦ ਏਆਈਜੀ ਪੱਧਰ ਦੇ ਅਧਿਕਾਰੀ ਨੂੰ ਸੌਂਪੀ ਗਈ ਹੈ।

 

ਇਹ ਵੀ ਪੜ੍ਹੋ:26 ਦਿਨ ਪਹਿਲਾਂ ਕੈਨੇਡਾ ਗਏ ਨੌਜਵਾਨ ਨੂੰ ਪਿਆ ਦਿਲ ਦਾ ਦੌਰਾ, ਮੌਤ  

ਮੁੱਢਲੀ ਜਾਂਚ ਵਿੱਚ ਇਹ ਜਾਇਦਾਦਾਂ ਚੰਡੀਗੜ੍ਹ ਸਮੇਤ ਟ੍ਰਾਈਸਿਟੀ ਵਿੱਚ ਹਨ। ਜਾਂਚ ਅਧਿਕਾਰੀਆਂ ਨੇ ਸਬੰਧਤ ਜਾਇਦਾਦਾਂ ਦੇ ਦਸਤਾਵੇਜ਼ ਤਲਬ ਕਰ ਲਏ ਹਨ ਤਾਂ ਜੋ ਉਨ੍ਹਾਂ ਦੀ ਤਸਦੀਕ ਕੀਤੀ ਜਾ ਸਕੇ।

ਇਹ ਵੀ ਪੜ੍ਹੋ:ਤਰਨਤਾਰਨ 'ਚ ਪਤੀ ਨੇ ਪਤਨੀ ਨੂੰ ਰੂਹ ਕੰਬਾਊ ਮੌਤ, 17 ਦਿਨ ਪਹਿਲਾਂ ਹੋਈ ਸੀ ਲਵ-ਮੈਰਿਜ