DGP ਸੈਣੀ ਨੇ ਕਿਉਂ ਚੁਕਿਆ ਸੀ ਇਸ ਸਿੱਖ ਨੂੰ ਘਰੋਂ? ਫਿਰ ਗੁਪਤ ਅੰਗਾਂ ’ਤੇ ਲਾਇਆ ਕਰੰਟ, ਪਾੜੇ ਚੱਡੇ, ਲਮਕਾਇਆ ਪੁੱਠਾ
ਡਾ. ਭਗਵਾਨ ਸਿੰਘ ਨੇ ਤਿੰਨ ਕਿਤਾਬਾਂ ਵਿਚ ਅੱਖੀ ਵੇਖੇ ਹਾਲਾਤ ਬਿਆਨੇ
ਸੰਤ ਭਿੰਡਰਾਂਵਾਲਿਆਂ ਨਾਲ ਸਮਝੌਤਾ ਹੋ ਗਿਆ ਸੀ ਤੇ ‘ਬਲੂ-ਸਟਾਰ’ ਆਪ੍ਰੇਸ਼ਨ ਨਹੀਂ ਸੀ ਹੋਣਾ ਪਰ ਬਾਦਲ ਨੇ ਸਮਝੌਤਾ ਤੋੜ ਕੇ ਦਿੱਲੀ ਨੂੰ ਕਿਹਾ, ਭਿੰਡਰਾਂਵਾਲੇ ਨੂੰ ਮਾਰੇ ਬਿਨਾਂ ਮੁਸੀਬਤ ਬਣੀ ਹੀ ਰਹੇਗੀ
ਚੰਡੀਗੜ੍ਹ (ਕੁਲਦੀਪ ਸਿੰਘ ਭੋੜੇ) : 1984 ਦਾ ਉਹ ਦੁਖਾਂਤ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਹਮਲਾ ਕਰਵਾਇਆ ਸੀ ਤੇ ਅੱਜ ਵੀ ਉਹ ਦੁਖਾਂਤ ਲੋਕ ਭੁੱਲ ਨਹੀਂ ਸਕਦੇ, ਜਖ਼ਮ ਅਜੇ ਵੀ ਅੱਲੇ ਹਨ। ਉਸ ਸਮੇਂ ਦੇ ਚਸ਼ਮਦੀਦ ਗਵਾਹ ਡਾ. ਭਗਵਾਨ ਸਿੰਘ ਜਿਨ੍ਹਾਂ ਨਾਲ ਰੋਜ਼ਾਨਾ ਸਪੋਕਸਮੈਨ ਨੇ ਉਸ ਸਮੇਂ ਬਾਰੇ ਖਾਸ ਗੱਲਬਾਤ ਕੀਤੀ, ਜਿਨ੍ਹਾਂ ਨੇ ਸਾਰਾ ਹਾਲ ਅਪਣੀ ਅੱਖੀਂ ਵੇਖਿਆ ਸੀ ਤੇ ਉਸ ਸਾਕੇ ਤੇ 3 ਕਿਤਾਬਾਂ ਵੀ ਲਿਖੀਆਂ ਹਨ। ਉਨ੍ਹਾਂ ਨੇ ਅਪਣੇ ਨਾਲ ਵਾਪਰੀ ਘਟਨਾ ਤੇ ਹੋਰ ਲੋਕਾਂ ਨਾਲ ਕੀ ਕੁੱਝ ਕੀਤਾ ਗਿਆ ਸੱਭ ਕੁੱਝ ਕਿਤਾਬਾਂ ਵਿਚ ਕਲਮਬੱਧ ਕੀਤਾ ਹੈ।
ਡਾ. ਭਗਵਾਨ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਹਿਲੀਆਂ 2 ਕਿਤਾਬਾਂ ਅੰਗਰੇਜ਼ੀ ਵਿਚ ਸਨ ਤੇ ਆਪਰੇਸ਼ਨ ਬਲੂ ਸਟਾਰ ’ਤੇ ਉਨ੍ਹਾਂ ਦੇ ਕਈ ਆਰਟੀਕਲ ਵੀ ਆਉਂਦੇ ਰਹੇ ਹਨ ਤੇ ਜਦੋਂ ਦਾ ਸਪੋਕਸਮੈਨ ਸ਼ੁਰੂ ਹੋਇਆ ਹੈ ਉਸ ਵਿਚ ਵੀ ਕਈ ਲੇਖ ਛਪਦੇ ਰਹੇ ਹਨ। ਉਨ੍ਹਾਂ ਨੇ ਦਸਿਆ ਕਿ ਜਦੋਂ ਆਪਰੇਸ਼ਨ ਬਲੂ ਸਟਾਰ ਚੱਲ ਰਿਹਾ ਸੀ ਤਾਂ ਉਸ ਸਮੇਂ ਵੀ ਉਹ 1 ਜੂਨ ਤੋਂ ਲੈ ਕੇ 13 ਜੂਨ ਤਕ ਅੰਮ੍ਰਿਤਸਰ ਵਿਚ ਰਹੇ ਸਨ ਤੇ ਉਦੋਂ ਵੀ ਉਥੇ ਹੀ ਸਨ ਜਦੋਂ ਆਲ ਇੰਡੀਆ ਸਿੱਖ ਸਟੂਡੈਂਟ ਫ਼ੈਡਰੇਸ਼ਨ ’ਤੇ ਪਾਬੰਦੀ ਲੱਗੀ ਸੀ। ਉਨ੍ਹਾਂ ਕਿਹਾ, ‘‘ਇਸ ਫ਼ੈਡਰੇਸ਼ਨ ਦਾ ਪ੍ਰਧਾਨ ਮੈਂ ਹੀ ਸੀ ਜਿਸ ਕਾਰਨ ਮੈਨੂੰ ਅਪਣੀ ਗ੍ਰਿਫ਼ਤਾਰੀ ਦਾ ਡਰ ਸੀ।
ਇਸ ਕਰ ਕੇ ਅਸੀਂ ਪਹਿਲਾਂ ਹੀ ਦਰਬਾਰ ਸਾਹਿਬ ਚਲੇ ਗਏ ਸੀ ਤੇ ਉੱਥੇ ਜਾ ਕੇ ਸੰਤਾਂ ਦੇ ਨਾਲ ਹੀ ਰਹੇ ਤੇ ਭਾਈ ਜਨਰਲ ਸੁਬੇਗ ਸਿੰਘ ਵੀ ਨਾਲ ਹੀ ਸਨ।’’ ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਵਿਚ 6 ਨੰਬਰ ਕਮਰਾ ਸਾਡੇ ਕੋਲ ਸੀ ਤੇ ਇਕ ਕਮਰਾ ਜਨਰਲ ਸੁਬੇਗ ਸਿੰਘ ਅਤੇ ਉਨ੍ਹਾਂ ਦੀ ਪਤਨੀ ਕੋਲ ਸੀ। ਸੰਤ ਜਰਨੈਲ ਨਾਲ ਬੈਠ ਕੇ ਕਈ ਸਮਾਂ ਗੱਲਾਂ ਕਰਦੇ ਰਹਿੰਦੇ। ਉਸ ਸਮੇਂ ਧਰਮ ਯੁੱਧ ਮੋਰਚਾ ਵੀ ਚੱਲ ਰਿਹਾ ਸੀ ਤੇ ਹਰ ਰੋਜ਼ ਜੋ ਬਿਰਤਾਂਤ ਚੱਲ ਰਿਹਾ ਸੀ, ਉਹ ਵੇਖਦੇ ਰਹਿੰਦੇ ਸੀ।
ਡਾ. ਭਗਵਾਨ ਸਿੰਘ ਨੇ ਦਸਿਆ ਕਿ ਪਹਿਲੇ ਭਾਗ ਵਿਚ ਉਨ੍ਹਾਂ ਨੇ ਉਹ ਸਾਰਾ ਬਿਰਤਾਂਤ ਦਰਸਾਇਆ ਹੈ ਜੋ 1 ਜੂਨ ਤੋਂ 13 ਜੂਨ ਤਕ ਚਲਿਆ ਸੀ। ਇੰਦਰਾ ਗਾਂਧੀ ਦੇ ਮਰਨ ਤੋਂ ਪਹਿਲਾਂ ਦਾ ਸਾਰਾ ਬਿਰਤਾਂਤ ਇਸ ਪਹਿਲੇ ਭਾਗ ਵਿਚ ਦਰਸ਼ਾਇਆ ਹੈ। ਦੂਜੇ ਭਾਗ ਵਿਚ ਇੰਦਰਾ ਗਾਂਧੀ ਦੇ ਮਰਨ ਤੋਂ ਬਾਅਦ ਦਾ ਸਾਰਾ ਕਿੱਸਾ ਹੈ ਕਿ ਉਸ ਤੋਂ ਬਾਅਦ ਕਿਵੇਂ ਮਿਲਟਰੀ ਲੱਗੀ ਰਹੀ।
ਡਾ. ਭਗਵਾਨ ਸਿੰਘ ਨੇ ਦਸਿਆ ਕਿ ਜਦੋਂ ਦਲ ਖਾਲਸਾ ਬਣਿਆ ਸੀ ਉਸ ਸਮੇਂ ਵੀ ਉਹ ਮੌਜੂਦ ਸਨ ਪਰ ਦਲ ਖਾਲਸਾ ਬਾਰੇ ਕੁਲਦੀਪ ਨਈਅਰ ਤੇ ਹੋਰ ਕਈਆਂ ਨੇ ਬਹੁਤ ਗਲਤ ਬਿਆਨ ਕੀਤਾ ਹੈ। ਜਦੋਂ ਹਰਸਿਮਰਨ ਤੇ ਗਜਿੰਦਰ ਨੇ ਪਲੇਨ ਹਾਈਜੈਕ ਕੀਤਾ ਸੀ ਤੇ ਸਰਕਾਰ ਉਨ੍ਹਾਂ ਦੀ ਦੁਸ਼ਮਣ ਬਣ ਗਈ ਸੀ। ਉਹ ਗਰੀਬ ਘਰਾਂ ਦੇ ਬੱਚੇ ਸਨ ਤੇ ਉਨ੍ਹਾਂ ਨੇ ਜੋਸ਼ ਵਿਚ ਆ ਕੇ ਦਲ ਖਾਲਸਾ ਬਣਾਇਆ ਸੀ ਤੇ ਉਨ੍ਹਾਂ ਦੀ ਕੋਈ ਗਲਤੀ ਨਹੀਂ ਸੀ ਤੇ ਪੰਜਾਬੀ ਸੂਬੇ ਬਾਰੇ ਵੀ ਇਸ ਕਿਤਾਬ ਵਿਚ ਲਿਖਿਆ ਹੋਇਆ ਹੈ ਕਿ ਪੰਜਾਬੀ ਸੂਬੇ ਵਿਚ ਕਿਹਨਾਂ ਨੇ ਮੋਰਚਾ ਲਗਾਇਆ ਸੀ ਤੇ ਉਹ ਗਲਤ ਸੀ ਜਾਂ ਸਹੀ ਸੀ ਸੱਭ ਕੁੱਝ ਇਸ ਕਿਤਾਬ ਵਿਚ ਹੈ।
ਡਾ. ਭਗਵਾਨ ਸਿੰਘ ਨੇ ਕਿਹਾ ਕਿ ਇਸ ਕਿਤਾਬ ਵਿਚ ਉਹ ਸਾਰਾ ਕਿੱਸਾ ਵੀ ਲਿਖਿਆ ਹੈ ਕਿ ਉਹ ਕਿਵੇਂ ਪਾਕਿਸਤਾਨ ਤੋਂ ਗੱਡੇ ’ਤੇ ਚੜ੍ਹ ਕੇ ਆਏ ਸਨ ਤੇ ਇੱਥੇ ਆ ਕੇ ਕਿਵੇਂ ਵਸੇ ਅਤੇ ਕਿਵੇਂ ਉਨ੍ਹਾਂ ਦੀ ਮੁਲਾਕਾਤ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨਾਲ ਹੋਈ ਤੇ ਉਨ੍ਹਾਂ ਨੇ ਲੜਾਈ ਲਈ ਕਿਵੇਂ ਮੁੰਡੇ ਤਿਆਰ ਕੀਤੇ। ਉਸ ਸਮੇਂ ਚੰਡੀਗੜ੍ਹ ਵਿਚ ਸਾਰੀ ਸਿਖਲਾਈ ਦਿਤੀ ਗਈ ਸੀ ਪਰ ਚੰਡੀਗੜ੍ਹ ਵਿਚ ਉਸ ਸਮੇਂ ਸਾਰੇ ਜੈਂਕੀ ਹੀ ਹੁੰਦੇ ਸਨ ਹੁਣ ਤਾਂ ਇੱਥੇ ਸਿੱਖ ਹਨ ਪਰ ਉਸ ਸਮੇਂ ਸਿੱਖੀ ਦਾ ਨਾਮੋ-ਨਿਸ਼ਾਨ ਵੀ ਨਹੀਂ ਸਨ।
ਜਦੋਂ ਉਨ੍ਹਾਂ ਨੂੰ ਇਹ ਪੁਛਿਆ ਗਿਆ ਕਿ ਜਦੋਂ ਸਾਕਾ ਨੀਲਾ ਤਾਰਾ ਦਾ ਹਮਲਾ ਹੋਇਆ ਉਸ ਸਮੇਂ ਉਹ ਕਿੱਥੇ ਸਨ ਤਾਂ ਉਨ੍ਹਾਂ ਨੇ ਦਸਿਆ ਕਿ ਪਹਿਲੀ ਜੂਨ ਨੂੰ ਜਦੋਂ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਹੋਇਆ ਤਾਂ 5 ਤਰੀਕ ਤਕ ਗੋਲੀਬਾਰੀ ਹੁੰਦੀ ਰਹੀ ਤੇ ਜਦੋਂ ਫੌਜ ਨੇ ਸਾਰਾ ਕੰਮ ਅਪਣੇ ਹੱਥ ਲੈ ਲਿਆ ਫਿਰ ਵੀ ਗੋਲੀਬਾਰੀ ਵਿਚੋਂ ਹੁੰਦੀ ਰਹੀ ਤੇ ਲੋਕ ਅਪਣਾ ਕੰਮ ਗੋਲੀਬਾਰੀ ਵਿਚ ਹੀ ਕਰਦੇ ਰਹੇ ਤੇ ਅਸੀਂ ਵੀ ਅਪਣਾ ਕੰਮ ਕਰਦੇ ਰਹੇ।
ਸਿੱਖ ਸਟੂਡੈਂਟ ਫੈਡਰੇਸ਼ਨ ਦੇ ਲੋਕ ਵੀ ਆਉਂਦੇ ਰਹਿੰਦੇ ਸਨ ਤੇ ਇਸ ਕਰ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਦਬਦਬਾ ਵਧ ਗਿਆ ਤੇ ਕਿਤਾਬ ਵਿਚ ਉਨ੍ਹਾਂ ਦੀਆਂ ਸਾਰੀਆਂ ਤਸਵੀਰਾਂ ਵੀ ਲਗੀਆਂ ਹੋਈਆਂ ਹਨ ਜਿੱਥੇ ਉਹ ਸਿੱਖ ਬੁੱਧੀਜੀਵੀਆਂ ਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਜਦੋਂ ਲੋਕਾਂ ਨੇ ਉਨ੍ਹਾਂ ਦੀ ਕਿਤਾਬ ਪੜ੍ਹੀ ਤਾਂ ਉਨ੍ਹਾਂ ਨੂੰ ਫੋਨ ਵੀ ਆਉਂਦੇ ਰਹਿੰਦੇ ਹਨ ਕਿ ਉਨ੍ਹਾਂ ਨੂੰ ਤਾਂ ਇਹ ਗੱਲਾਂ ਪਤਾ ਹੀ ਨਹੀਂ ਸਨ ਜੋ ਕਿਤਾਬ ਵਿਚ ਲਿਖੀਆਂ ਸਨ ਕਿਉਂਕਿ ਬਾਕੀ ਸੱਭ ਕਿਤੇ ਇਹ ਦਰਸਾਇਆ ਗਿਆ ਹੈ ਕਿ ਆਪਰੇਸ਼ਨ 6 ਤਾਰੀਕ ਨੂੰ ਹੀ ਖ਼ਤਮ ਹੋ ਗਿਆ ਸੀ ਪਰ ਆਪਰੇਸ਼ਨ 8 ਤਰੀਕ ਤਕ ਚਲਦਾ ਰਿਹਾ।
ਲਾਇਬਰੇਰੀ, ਘੰਟਾ ਘਰ ਵਾਲੇ ਪਾਸੇ ਬਾਅਦ ਵਿਚ ਹਮਲਾ ਕੀਤਾ ਗਿਆ ਜਦੋਂ ਗਿਆਨੀ ਜ਼ੈਲ ਸਿੰਘ ਆਏ ਸਨ ਅਤੇ ਜੰਗ 8 ਤਰੀਕ ਤਕ ਚਲਦਾ ਰਿਹਾ।
ਉਨ੍ਹਾਂ ਨੇ ਕਿਹਾ ਕਿ ਕਿਤਾਬ ਵਿਚ ਉਨ੍ਹਾਂ ਸਾਰੇ ਸ਼ਹੀਦਾਂ ਦੇ ਨਾਮ ਵੀ ਸ਼ਾਮਲ ਹਨ ਜਿਨ੍ਹਾਂ ਨੇ ਜੰਗ ਲੜੀ ਸੀ ਤੇ ਬੀਬੀ ਉਪਕਾਰ ਕੌਰ ਨੇ ਵੀ ਬਹੁਤ ਵੱਡੀ ਕੁਰਬਾਨੀ ਦਿਤੀ । ਡਾ. ਭਗਵਾਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਕਿਸਮਤ ਚੰਗੀ ਸੀ ਕਿ ਉਹ ਬਚ ਕੇ ਨਿਕਲ ਗਏ।
ਦਰਬਾਰ ਸਾਹਿਬ ਤੇ ਹਮਲੇ ਦੀ ਘਟਨਾ ਬਾਰੇ ਉਨ੍ਹਾਂ ਨੇ ਦਸਿਆ ਕਿ 4 ਤਰੀਕ ਨੂੰ ਸਵੇਰੇ 4:40 ਤੇ ਦਰਬਾਰ ਸਾਹਿਬ ਤੇ ਗੋਲੀ ਚਲਾ ਦਿਤੀ ਸੀ। ਉਸ ਸਮੇਂ ਉਹ ਦਰਸ਼ਨੀ ਡਿਉਢੀ ਦੇ ਸਾਹਮਣੇ ਬੈਠੇ ਸਨ ਤੇ ਫੌਜ ਨੇ ਸੋਚਿਆ ਸੀ ਕਿ ਉਹ ਸਾਰੇ ਸਰੰਡਰ ਕਰ ਦੇਣ ਤੇ ਬੀ.ਐਸ.ਐਫ਼. ਦਾ ਜੋ ਡੀ.ਆਈ.ਜੀ. ਸੀ ਉਸ ਨੂੰ ਪਤਾ ਸੀ ਕਿ ਇਨ੍ਹਾਂ ਵਿਚੋਂ ਕਿਸੇ ਨੇ ਵੀ ਸਰੰਡਰ ਨਹੀਂ ਕਰਨਾ ਸੀ ਤੇ ਨਾ ਹੀ ਕੀਤਾ ਤੇ ਇੰਦਰਾ ਗਾਂਧੀ ਦਾ ਇਹ ਆਦੇਸ਼ ਸੀ ਕਿ ਸੱਭ ਨੂੰ ਉਸ ਦੇ ਸਾਹਮਣੇ ਪੇਸ਼ ਕੀਤਾ ਜਾਵੇ।
ਜਦੋਂ ਡਾ. ਭਗਵਾਨ ਸਿੰਘ ਨੂੰ ਪੁਛਿਆ ਗਿਆ ਕਿ ਸੈਣੀ ਵਾਲਾ ਕਿੱਸਾ ਕੀ ਸੀ ਜਿਸ ਵਿਚ ਉਨ੍ਹਾਂ ’ਤੇ ਕੇਸ ਦਰਜ ਹੋਇਆ ਸੀ ਤਾਂ ਉਨ੍ਹਾਂ ਨੇ ਦਸਿਆ ਕਿ ਸੈਣੀ ਉਸ ਸਮੇਂ ਰਾਜਨੀਤੀ ਦੀ ਐਮ.ਏ. ਕਰਦਾ ਸੀ ਤੇ ਉਸ ਸਮੇਂ ਉਹ ਰੀਸਰਚ ਫ਼ੈਲੋ ਸੀ। ਇਹ ਗੱਲ 1981 ਦੀ ਗੱਲ ਹੈ।
ਸੈਣੀ ਦੀ ਮੱਖਣ ਸਿੰਘ ਵਿਰਕ ਨਾਲ ਬੋਲਚਾਲ ਜ਼ਿਆਦਾ ਸੀ ਤੇ ਸੈਣੀ ਉਸ ਦਾ ਚਮਚਾ ਹੁੰਦਾ ਸੀ ਤੇ ਜਦੋਂ ਮੱਖਣ ਮਾਰਿਆ ਗਿਆ ਤਾਂ ਉਸ ਦਾ ਆਉਣਾ ਜਾਣਾ ਘੱਟ ਹੋ ਗਿਆ ਤੇ ਉਹ ਦਫ਼ਤਰ ਵਲ ਚਲਾ ਗਿਆ ਤੇ ਅਸੀਂ ਇੱਧਰ ਦਰਬਾਰ ਸਾਹਿਬ ਵਲ ਨੂੰ ਆ ਗਏ। ਜਦੋਂ ਸੈਕਟਰ 17 ਵਾਲਾ ਹਮਲਾ ਹੋਇਆ ਤਾਂ ਸੈਣੀ ਸੋਚਣ ਲੱਗ ਗਿਆ ਕਿ ਇਹ ਕਿਸ ਨੇ ਕੀਤਾ ਹੋਵੇਗਾ ਤੇ ਕਿਸੇ ਨੇ ਉਸ ਨੂੰ ਕਿਹਾ ਕਿ ਸ਼ਾਇਦ ਇਹ ਭਗਵਾਨ ਸਿੰਘ ਨੇ ਕਰਵਾਇਆ ਸੀ ਕਿਉਂਕਿ ਉਹ ਸਾਡੇ ਤੋਂ ਖੁੰਦਕ ਖਾਂਦੇ ਸਨ, ਸਾਡੀ ਜਥੇਬੰਦੀ ਤੋਂ ਖੁੰਦਕ ਖਾਂਦੇ ਸੀ।
ਇਸ ਹਮਲੇ ਵਿਚ 3-4 ਜਣੇ ਮਰ ਗਏ ਸੀ ਤੇ ਕੁੱਝ ਕੁ ਦੀਆਂ ਬਾਹਾਂ ਉੱਡ ਗਈਆਂ ਸਨ ਤੇ ਇਹ ਬਚ ਗਿਆ ਸੀ ਕਿਉਂਕਿ ਉਹ ਪਿੱਛੇ ਜਿਪਸੀ ਵਿਚ ਬੈਠਾ ਸੀ ਤੇ ਸ਼ਾਇਦ ਉਸ ਨੂੰ ਪਹਿਲਾਂ ਚਿੱਠੀ ਵੀ ਆਈ ਸੀ ਕਿ ਉਸ ਨੂੰ ਬਲਾਸਟ ਵਿਚ ਉਡਾਉਣਾ ਹੈ ਸ਼ਾਇਦ ਇਸ ਲਈ ਹੀ ਉਹ ਬੈਠ ਗਿਆ ਸੀ। ਡਾ. ਭਗਵਾਨ ਸਿੰਘ ਨੇ ਕਿਹਾ ਕਿ ਸੈਣੀ ਨੇ ਪਹਿਲਾਂ ਵੀ ਕਈ ਮੁੰਡੇ ਮਾਰੇ ਸੀ ਤੇ ਸ਼ਾਇਦ ਉਸ ਨੂੰ ਇਸ ਲਈ ਡਰ ਸੀ ਕਿ ਉਸ ਨੂੰ ਵੀ ਮਾਰ ਦੇਣਾ ਹੈ। ਉਨ੍ਹਾਂ ਕਿਹਾ, ‘‘ਜਦੋਂ ਮੇਰੇ ’ਤੇ ਪਰਚਾ ਪਾਇਆ ਤਾਂ ਸੈਣੀ ਨੂੰ ਇੱਦਾਂ ਹੀ ਸੀ ਕਿ ਮੈਂ ਹੀ ਕਰਵਾਇਆ ਸੀ ਬਲਾਸਟ ਤੇ ਉਨ੍ਹਾਂ ਨੂੰ ਮੁਹਾਲੀ 5 ਫੇਜ਼ ਤੋਂ ਸੈਣੀ ਖ਼ੁਦ ਗ੍ਰਿਫ਼ਤਾਰ ਕਰਨ ਆਇਆ ਸੀ।’’
ਉੱਥੋਂ ਉਨ੍ਹਾਂ ਨੂੰ ਸੀ.ਆਰ.ਪੀ. ਦੇ ਕੈਂਪ ਵਿਚ ਲੈ ਗਏ ਤੇ ਤਸ਼ੱਦਦ ਕਰਦੇ ਰਹੇ। ਜਦੋਂ ਗ੍ਰਿਫ਼ਤਾਰ ਕਰਦੇ ਨੇ ਤਾਂ ਸੱਭ ਤੋਂ ਪਹਿਲਾਂ ਨਿਰਵਸਤਰ ਹੀ ਕਰਦੇ ਹਨ ਅਤੇ ਅੱਖਾਂ ਬੰਨ੍ਹ ਦਿੰਦੇ ਹਨ। ਡਾ. ਭਗਵਾਨ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ 29 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਹ ਸਾਰੀ ਰਾਤ ਉਨ੍ਹਾਂ ਦੇ ਸਿਰ ਤੇ ਪਟੇ ਮਾਰਦੇ ਰਹੇ।
ਭਗਵਾਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਕੰਨਾਂ ਅਤੇ ਗੁਪਤ ਅੰਗਾਂ ’ਤੇ ਕਰੰਟ ਲਗਾਇਆ ਗਿਆ ਤੇ ਚੱਡੇ ਵੀ ਪਾੜੇ ਗਏ।
ਡਾ. ਭਗਵਾਨ ਸਿੰਘ ਨੇ ਕਿਹਾ ਕਿ ਸੈਣੀ ਨੇ ਬਹੁਤ ਡਰਾਵੇ ਦਿਤੇ ਕਿ ਤੈਨੂੰ ਮਾਰ ਦੇਣਾ ਹੈ ਤੇ ਮੈਂ ਵੀ ਨਿਡਰ ਹੋ ਕੇ ਕਿਹਾ ਸੀ ਕਿ ਮਾਰਨ ਵਾਲਾ ਤਾਂ ਉੱਪਰ ਵਾਲਾ ਹੈ ਤੂੰ ਕੌਣ ਹੈਂ ਜੋ ਮਾਰੇਂਗਾ। ਉਨ੍ਹਾਂ ਨੇ ਦਸਿਆ ਕਿ ਜਦੋਂ ਸੀਤਾ ਰਾਮ ਉਨ੍ਹਾਂ ਕੋਲ ਆਉਂਦਾ ਸੀ ਤਾਂ ਉਹ ਆ ਕੇ ਮੱਲ੍ਹਮ ਪੱਟੀ ਕਰਦਾ ਹੁੰਦਾ ਸੀ ਤੇ ਸ਼ਾਇਦ ਉਨ੍ਹਾਂ ਨੇ ਮਾਰਿਆ ਇਸ ਲਈ ਨਹੀਂ ਸੀ ਕਿ ’84 ਬਾਰੇ ਗੱਲਬਾਤ ਕਰਨ ਦੀ ਲੋੜ ਪੈ ਸਕਦੀ ਹੈ।
ਉਨ੍ਹਾਂ ਨੇ ਦਸਿਆ ਕਿ ਰਿਹਾਈ ਲਈ ਉਨ੍ਹਾਂ ਨੇ ਕੋਰਟ ਵਿਤ ਅਪੀਲ ਪਾਈ ਸੀ ਕਿ ਇਹ ਝੂਠਾ ਕੇਸ ਹੈ ਤੇ 92 ਦਾ ਕੇਸ ਸੀ ਤੇ 2000 ਵਿਚ ਜਾ ਕੇ ਕੇਸ ਬੰਦ ਹੋਇਆ।
ਜਦੋਂ ਡਾ. ਭਗਵਾਨ ਸਿੰਘ ਨੂੰ ਇਹ ਪੁਛਿਆ ਗਿਆ ਕਿ ਅਕਾਲੀਆਂ ਨੇ ਕਿਸ ਤਰ੍ਹਾਂ ਧੋਖਾ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਆਪਰੇਸ਼ਨ ਬਲੂ ਸਟਾਰ ਵਿਚ ਜੋ ਕੁੱਝ ਹੋਇਆ ਅਤੇ ਹੁਣ ਕਾਉਂਕੇ ਦਾ ਜੋ ਕੇਸ ਚੱਲ ਰਿਹਾ ਹੈ ਉਨ੍ਹਾਂ ਨੂੰ ਮਰਵਾਇਆ ਹੈ ਉਹ ਸੱਭ ਅਕਾਲੀਆਂ ਨੇ ਕਰਵਾਇਆ ਹੈ।
ਡਾ. ਭਗਵਾਨ ਸਿੰਘ ਨੇ ਦਸਿਆ ਕਿ ਆਪਰੇਸ਼ਨ ਬਲੂ ਸਟਾਰ ਕਦੇ ਵੀ ਨਹੀਂ ਸੀ ਹੋਣਾ ਕਿਉਂਕਿ ਅਕਾਲੀਆਂ ਦੇ ਤੇਜਾ ਸਿੰਘ ਦੇ ਘਰ ਬੈਠ ਕੇ ਸਾਰਾ ਫੈਸਲਾ ਹੋ ਗਿਆ ਸੀ ਕਿ ਬਾਦਲ, ਟੌਹੜਾ ਤੇ ਤਲਵੰਡੀ ਦੇ ਵਿਚਕਾਰ ਓਧਰ ਸੰਤ ਜਰਨੈਲ ਸਿੰਘ ਵੀ ਮੰਨ ਗਏ ਸੀ ਕਿ ਉਹ ਅਪਣੇ ਬੰਦਿਆਂ ਨੂੰ ਲੈ ਕੇ ਵਿਦੇਸ਼ ਚਲੇ ਜਾਣਗੇ ਤੇ ਉਹ ਸਰਕਾਰ ਨਾਲ ਸਮਝੌਤਾ ਕਰ ਲੈਣ ਪਰ ਇਨ੍ਹਾਂ ਨੂੰ ਡਰ ਇਹ ਸੀ ਕਿ ਸੰਤ ਜਰਨੈਲ ਜਿਊਂਦਾ ਰਹਿ ਗਿਆ ਤਾਂ ਕਿਸੇ ਵੇਲੇ ਮੁਸੀਬਤ ਜ਼ਰੂਰ ਖੜੀ ਕਰੇਗਾ। ਰਾਤੋ ਰਾਤ ਇਨ੍ਹਾਂ ਨੇ ਦਿੱਲੀ ਜਾ ਕੇ ਸਕੀਮ ਬਣਾਈ ਤੇ ਕਿਹਾ ਕਿ ਜੇ ਸੰਤ ਜਰਨੈਲ ਸਿੰਘ ਜਿਊਂਦਾ ਰਹਿ ਗਿਆ ਤਾਂ ਪੰਜਾਬ ਵਿਚ ਉਸ ਦੀ ਹੀ ਚੱਲੇਗੀ ਤੇ ਅਪਣੇ ਹੱਥ ਕੁੱਝ ਨਹੀਂ ਆਵੇਗਾ ਤੇ ਇਨ੍ਹਾਂ ਨੇ ਉਨ੍ਹਾਂ ਨੂੰ ਮਰਵਾਉਣ ਦਾ ਫ਼ੈਸਲਾ ਕੀਤਾ।
ਪ੍ਰਕਾਸ਼ ਸਿੰਘ ਬਾਦਲ ਤੇ ਗੁਰਚਰਨ ਸਿੰਘ ਟੌਹੜਾ ਨੇ ਮਿਲ ਕੇ ਆਪਰੇਸ਼ਨ ਬਲੂ ਸਟਾਰ ਕਰਵਾਇਆ। ਉਨ੍ਹਾਂ ਨੇ ਕਿਹਾ ਜੇ ਕੋਈ ਮੇਰੀ ਇਸ ਗੱਲ ਨੂੰ ਝੂਠ ਵੀ ਕਹੇਗਾ ਤਾਂ ਉਹ ਆਪ ਜਾ ਕੇ ਬਾਦਲ ਪਿੰਡ ਪਤਾ ਕਰ ਲੈਣ ਜਿਹੜੇ ਅਕਾਲੀ ਦਲ ਦੇ ਵਿਰੋਧੀ ਹਨ ਉਹ ਦੱਸ ਦੇਣਗੇ। ਇਸ ਦੇ ਨਾਲ ਹੀ ਡਾ. ਭਗਵਾਨ ਸਿੰਘ ਨੇ ਦਸਿਆ ਕਿ ਉਨ੍ਹਾਂ ਨੇ ਜਥੇਦਾਰ ਕਾਉਂਕੇ ਵਾਲੇ ਕੇਸ ਵਿਚ ਵੀ ਆਰ.ਟੀ.ਆਈ. ਪਾਈ ਸੀ ਤੇ ਬੀ.ਪੀ. ਤਿਵਾੜੀ ਦੀ ਰੀਪੋਰਟ ਮੰਗੀ ਸੀ। ਉਨ੍ਹਾਂ ਨੇ ਕਿਹਾ ਉਸ ਸਮੇਂ ਨਿਧੜਕ ਸਿੰਘ ਬਰਾੜ ਹੁੰਦਾ ਸੀ ਅਫਸਰ ਉਸ ਨੂੰ ਜਾ ਕੇ ਅਲੱਗ ਤੋਂ ਵੀ ਮਿਲਿਆ ਕਿ ਉਹ ਕੋਈ ਜਵਾਬ ਦੇਵੇ ਪਰ ਕੋਈ ਵੀ ਜਵਾਬ ਨਹੀਂ ਸੀ ਦਿੰਦਾ ਤੇ ਉਹ ਵੀ ਇਹ ਕਹਿੰਦੇ ਸੀ ਕਿ ਉਨ੍ਹਾਂ ਨੂੰ ਬਾਦਲ ਨੇ ਰੋਕਿਆ ਸੀ।
ਡਾ. ਭਗਵਾਨ ਸਿੰਘ ਨੇ ਕਿਹਾ ਕਿ ਅਕਾਲੀਆਂ ਨੇ ਤਾਂ ਇਹ ਵੀ ਕੋਸ਼ਿਸ਼ ਕੀਤੀ ਸੀ ਕਿ ਮੈਨੂੰ ਵੀ ਖਰੀਦ ਲਿਆ ਜਾਵੇ ਤੇ ਮੈਨੂੰ ਤਾਂ ਇਹ ਚੋਣਾਂ ਵਿਚ ਵੀ ਖੜਾ ਕਰਨ ਨੂੰ ਫਿਰਦੇ ਸਨ ਪਰ ਮੈਂ ਮੰਨਿਆ ਹੀ ਨਹੀਂ ਗੁਰਚਰਨ ਸਿੰਘ ਟੌਹੜਾ ਨੇ ਖਾਸ ਤੌਰ ’ਤੇ ਮੇਰੇ ਨਾਲ ਗੱਲ ਕੀਤੀ ਚੋਣਾਂ ਵਾਲੀ ਕਿ ਖੜਾ ਕਰ ਦਿੰਦੇ ਹਾਂ ਪਰ ਅਸੀਂ ਵਾਰੀ ਨਹੀਂ ਆਉਣ ਦਿਤੀ ਤੇ ਇਨ੍ਹਾਂ ਦੀ ਗੱਲ ਨਹੀਂ ਮੰਨੀ। ਆਖਰੀ ਤੇ ਉਨ੍ਹਾਂ ਨੇ ਕਿਹਾ ਕਿ ਇਹ ਸਾਰਾ ਕੁੱਝ ਅਕਾਲੀਆਂ ਨੇ ਇੰਦਰਾ ਗਾਂਧੀ ਨਾਲ ਮਿਲ ਕੇ ਹੀ ਕਰਵਾਇਆ ਸੀ।