khemkaran Accident News: ਭੈਣ ਦੇ ਵਿਆਹ ਜਾ ਰਹੀ ਵੱਡੀ ਭੈਣ ਤੇ ਉਸ ਦੇ ਮਾਸੂਮ ਪੁੱਤ ਦੀ ਮੌਤ
ਕਾਰ ਤੇ ਟਰੈਕਟਰ-ਟਰਾਲੀ ਦੀ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
ਤਰਨਤਾਰਨ ਦੇ ਖੇਮਕਰਨ ਵਿਚ ਇਕ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਭਿੱਖੀਵਿੰਡ ਵਿਚ ਕਾਰ ਤੇ ਟਰੈਕਟਰ-ਟਰਾਲੀ ਦੀ ਆਪਸ ਵਿਚ ਟੱਕਰ ਹੋ ਗਈ। ਹਾਦਸੇ ਵਿਚ ਕਾਰ ਸਵਾਰ ਮਾਂ ਤੇ ਉਸ ਦੇ ਮਾਮੂਸਮ ਪੁੱਤ ਦੀ ਮੌਕੇ 'ਤੇ ਮੌਤ ਹੋ ਗਈ। ਜਦਕਿ ਕਾਰ ਚਾਲਕ ਵਿਅਕਤੀ ਗੰਭੀਰ ਜ਼ਖ਼ਮੀ ਹੋਇਆ ਹੈ।
ਮਿਲੀ ਜਾਣਕਾਰੀ ਮੁਤਾਬਕ ਪਿੰਡ ਆਸਲ ਉਤਾੜ ਦਾ ਰਹਿਣ ਵਾਲਾ ਦਵਿੰਦਰ ਸਿੰਘ (30) ਪੁੱਤਰ ਕੁਲਦੀਪ ਸਿੰਘ, ਜੋ ਕਿ ਚੰਡੀਗੜ ਵਿਖੇ ਟੈਕਸੀ ਚਲਾਉਂਦਾ ਹੈ, ਬੀਤੀ ਰਾਤ ਆਪਣੀ ਡਿਜ਼ਾਇਰ ਕਾਰ 'ਤੇ ਆਪਣੀ ਪਤਨੀ ਪ੍ਰਭਜੀਤ ਕੌਰ ਤੇ ਨਾਬਲਿਗ ਪੁੱਤ ਫ਼ਤਹਿ ਸਿੰਘ (5) ਸਮੇਤ ਆਪਣੇ ਸਹੁਰੇ ਪਿੰਡ ਫਤਾਹਪੁਰ 'ਚ ਸਾਲੀ ਦੇ ਵਿਆਹ 'ਤੇ ਜਾ ਰਿਹਾ ਸੀ ਕਿ ਰਾਤ ਕਰੀਬ 8 ਵਜੇ ਉਨ੍ਹਾਂ ਦੀ ਕਾਰ ਸੜਕ 'ਤੇ ਅੱਗੇ ਜਾ ਰਹੇ ਮਿੱਟੀ ਨਾਲ ਭਰੀ ਟਰੈਕਟਰ ਟਰਾਲੀ ਨਾਲ ਅਚਾਨਕ ਟਕਰਾ ਗਈ।
ਹਾਦਸੇ ਵਿਚ ਮਾਂ-ਪੁੱਤਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦ ਕਿ ਕਾਰ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵਾਂ ਵਾਹਨਾਂ ਦੇ ਪਰਖੱਚੇ ਉੱਡ ਗਏ। ਕੁਝ ਬੇਗੈਰਤ ਲੋਕਾਂ ਨੇ ਹਾਦਸੇ ਵਿਚ ਮਦਦ ਕਰਨ ਦੀ ਬਜਾਏ ਅਨਸਰ ਦੁਰਘਟਨਾ ਵਿਚ ਹਾਦਸਾਗ੍ਰਸਤ ਹੋਈ ਕਾਰ ਦੇ ਤਿੰਨ ਟਾਇਰ ਚੋਰੀ ਕਰ ਲਏ।