ਅਨੰਦਪੁਰ ਸਾਹਿਬ ਦੀ ਲੋਕ ਸਭਾ ਸੀਟ 'ਤੇ ਅੜਿਆ ਅਕਾਲੀ ਦਲ ਟਕਸਾਲੀ ਅਤੇ ਆਪ ਦਾ ਸਮਝੌਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਪ ਆਦਮੀ ਪਾਰਟੀ ਬਾਕੀ ਦੋਨਾਂ ਸੀਟਾਂ ਦੇਣ ਲਈ ਤਿਆਰ ਹੈ ਪਰ ਆਨੰਦਪੁਰ ਸਾਹਿਬ ਨੂੰ ਲੈ ਕੇ ਮਾਮਲਾ ਹਾਲੇ ਵਿਚਾਰ ਅਧੀਨ ਹੈ..

Taksali-AAP Alliance

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਵੱਖ ਹੋਏ ਮਾਝੇ ਦੇ ਆਗੂਆਂ ਵਲੋਂ ਬਣਾਏ ਗਏ ਟਕਸਾਲੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦਰਮਿਆਨ ਲੋਕ ਸਭਾ ਚੋਣਾਂ ਲਈ ਚੱਲ ਰਹੀ ਸਮਝੌਤੇ ਦੀ ਗੱਲ ਅਨੰਦਪੁਰ ਸਾਹਿਬ ਹਲਕੇ ਦੀ ਸੀਟ ਨੂੰ ਲੈ ਕੇ ਅੜ ਗਈ ਹੈ। ਟਕਸਾਲੀ ਅਕਾਲੀ ਦਲ ਵਿਚ ਸ਼ਾਮਿਲ ਹੋਏ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਬੀਰ ਦਵਿੰਦਰ ਸਿੰਘ ਇਸ ਸੀਟ ਤੋਂ ਚੋਣ ਲੜਨਾ ਚਾਹੁੰਦੇ ਹਨ ਜਦਕਿ ਆਪ ਪਹਿਲਾਂ ਹੀ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਇਸ ਸੀਟ ਤੋਂ ਉਮੀਦਵਾਰ ਐਲਾਨ ਚੁੱਕੀ ਹੈ। 

ਗਠਜੋੜ ਅਤੇ ਲੋਕਸਭਾ ਸੀਟਾਂ ਲਈ ਉਮੀਦਵਾਰਾਂ ਦੇ ਹਲਕਿਆਂ ਦੀ ਵੰਡ ਨੂੰ ਲੈ ਕੇ ਅੱਜ ਵੀਰਵਾਰ ਨੂੰ ਆਮ ਆਦਮੀ ਪਾਰਟੀ ਅਤੇ ਸ਼ੋ੍ਮਣੀ ਅਕਾਲੀ ਦਲ (ਟਕਸਾਲੀ) ਵਿਚਾਲੇ ਦੋਨਾਂ ਪਾਰਟੀਆਂ ਦੇ ਪ੍ਰਧਾਨ ਭਗਵੰਤ ਮਾਨ ਤੇ ਰਣਜੀਤ ਸਿੰਘ ਬ੍ਰਹਮਪੁਰਾ ਵਿਚਾਲੇ ਕੀਤੀ ਗਈ ਮੀਟਿੰਗ  ਕੀਤੀ ਜਾ ਰਹੀ ਹੈ। ਦੋਨਾਂ ਹੀ ਪਾਰਟੀਆਂ ਨੇ ਸ੍ਰੀ ਆਨੰਦਪੁਰ ਸਾਹਿਬ ਲੋਕਸਭਾ ਹਲਕੇ ਤੇ ਦਾਅਵਾ ਠੋਕਿਆ ਹੈ। ਆਪ ਅਤੇ ਟਕਸਾਲੀ ਦਲ ਵਿਚਾਲੇ ਲੋਕਸਭਾ ਚੋਣਾਂ ਨੂੰ ਲੈ ਕੇ ਗਠਜੋੜ ਦੀ ਗੱਲ ਲਗਭਗ ਆਪਣੇ ਆਖਰੀ ਗੇੜ 'ਚ ਹੈ।

ਕਿਆਸਅਰਾਈਆਂ ਮੁਤਾਬਕ ਆਮ ਆਦਮੀ ਪਾਰਟੀ ਪੰਜਾਬ ਦੀਆਂ 10 ਸੀਟਾਂ ਅਤੇ ਸ੍ਰੋਮਣੀ ਅਕਾਲੀ ਦਲ (ਟਕਸਾਲੀ) 3 ਸੀਟਾਂ ਤੇ ਲੜੇਗੀ। ਸਮਝੌਤੇ ਤਹਿਤ ਟਕਸਾਲੀ ਦਲ ਨੇ ਸ੍ਰੀ ਖਡੂਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਫਿਰੋਜ਼ਪੁਰ ਸੀਟਾਂ ਮੰਗੀਆਂ ਹਨ। ਆਪ ਆਦਮੀ ਪਾਰਟੀ ਬਾਕੀ ਦੋਨਾਂ ਸੀਟਾਂ ਦੇਣ ਲਈ ਤਿਆਰ ਹੈ ਪਰ ਆਨੰਦਪੁਰ ਸਾਹਿਬ ਨੂੰ ਲੈ ਕੇ ਮਾਮਲਾ ਹਾਲੇ ਵਿਚਾਰ ਅਧੀਨ ਹੈ।