ਬੁਢਾਪਾ ਪੈਨਸ਼ਨ 750 ਰੁਪਏ ਤੋਂ ਵਧਾ ਕੇ 1500 ਰੁਪਏ ਪ੍ਰਤੀ ਮਹੀਨਾ ਕੀਤੀ ਜਾ ਰਹੀ ਹੈ: ਵਿੱਤ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

38 ਹਜ਼ਾਰ ਕਰੋੜ ਦਾ ਪੰਜਾਬ 'ਤੇ ਕਰਜ਼ ਸੀ।

finance minister manpreet singh badal

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ 8 ਮਾਰਚ ਨੂੰ  ਪੇਸ਼ ਕੀਤੇ ਜਾਣ ਵਾਲੇ ਕੈਪਟਨ ਦੀ ਮੌਜੂਦਾ ਸਰਕਾਰ ਦੇ ਕਾਰਜਕਾਲ ਦੇ ਆਖ਼ਰੀ ਬਜਟ ਉਤੇ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ।  ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਵਿੱਤੀ ਸਾਲ 2021-22 ਦਾ ਬਜਟ ਪੇਸ਼ ਕਰ ਰਹੇ ਹਨ। ਇਸ ਤੋਂ ਪਹਿਲਾ ਪੰਜਾਬ ਕੈਬਨਿਟ ਵੱਲੋਂ ਵਿਧਾਨ ਸਭਾ ਵਿੱਚ ਮੀਟਿੰਗ ਕੀਤੀ ਗਈ ਜਿਸ ਦੀ ਅਗਵਾਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ।

ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ 38 ਹਜ਼ਾਰ ਕਰੋੜ ਦਾ ਪੰਜਾਬ 'ਤੇ ਕਰਜ਼ ਸੀ। ਖੇਤ ਮਜ਼ਦੂਰਾਂ ਦਾ 523 ਕਰੋੜ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ। Covid ਦੇ ਸਾਲ ਵਿੱਚ ਬਹੁਤ ਮੁਸ਼ਕਿਲ ਦੌਰ ਸੀ। ਹੁਣ ਮੁਸ਼ਕਲ ਭਰੇ ਸਮੇਂ 'ਚੋਂ ਪੰਜਾਬ ਬਾਹਰ ਨਿਕਲਿਆ ਹੈ। ਕੋਵਿਡ19 ਦੌਰਾਨ ਵੱਡੇ ਵੱਡੇ ਦੇਸ਼ ਵੀ ਲੜਖੜਾ ਗਏ ਹਨ। ਪੰਜਾਬ ਸਿਰ ਸੀਸੀਐਲ ਦਾ ਕਰਜ ਸੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਕਾਂਗਰਸ ਵਚਨਬੱਧ ਹਨ। ਇਹ ਬਜਟ ਕਿਸਾਨਾਂ ਅਤੇ ਜਵਾਨਾਂ ਨੂੰ ਸਮਰਪਿਤ ਹੈ। ਵਿੱਤ ਮੰਤਰੀ ਨੇ ਕਿਹਾ ਕਿ 7 ਹਜ਼ਾਰ 791 ਕਰੋੜ ਰੁਪਏ ਦੀ ਦੇਣਦਾਰੀ ਵਿਰਾਸਤ ਵਿੱਚ ਮਿਲੀ ਹੈ। ਸਾਡਾ 1 ਹਜ਼ਾਰ 168 ਕਰੋੜ RBI ਕੋਲ ਜਮ੍ਹਾਂ ਹੈ। ਪਹਿਲੇ ਬਜਟ ਸਮੇਂ 10 ਹਜ਼ਾਰ ਕਰੋੜ ਰਿਸੋਰਸ ਗੈਪ ਫਡਿੰਗ ਸੀ। 

 

 

ਉਨ੍ਹਾਂ ਕਿਹਾ ਕਿ ਹੁਣ ਦਾ ਬਜਟ ਪੰਜਾਬੀਆਂ ਲਈ ਲਾਭ ਵਾਲਾ ਹੋਵੇਗਾ।

1. ਬੱਸਾਂ 'ਚ ਔਰਤਾਂ ਲਈ ਮੁਫ਼ਤ ਸਫ਼ਰ ਦਾ ਐਲਾਨ
ਪੰਜਾਬ ਸਰਕਾਰ ਵੱਲੋਂ ਸਰਕਾਰੀ ਬੱਸਾਂ 'ਚ ਔਰਤਾਂ ਲਈ ਮੁਫ਼ਤ ਸਫ਼ਰ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਅੱਜ 10ਵੇਂ ਨੰਬਰ ’ਤੇ, ਸੂਬੇ ਨੂੰ ਇਕ ਵਾਰ ਫਿਰ ਇਕ ਨੰਬਰ ’ਤੇ ਲੈ ਕੇ ਆਉਣਾ ਹੈ।

2. ਬੁਢਾਪਾ ਪੈਨਸ਼ਨ 
ਇਸ ਤੋਂ ਬਾਅਦ ਉਨ੍ਹਾਂ ਨੇ ਬੁਢਾਪਾ ਪੈਨਸ਼ਨ ’ਚ ਵਾਧਾ ਕੀਤਾ ਗਿਆ ਹੈ। ਪੰਜਾਬ ਸਰਕਾਰ ਬੁਢਾਪਾ ਪੈਨਸ਼ਨ 750 ਰੁਪਏ ਤੋਂ ਵਧਾ ਕੇ 1500 ਰੁਪਏ ਪ੍ਰਤੀ ਮਹੀਨਾ ਕਰਨ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਆਜ਼ਾਦੀ ਘੁਲਾਟੀਆਂ ਦੀ ਪੈਨਸ਼ਨ 7500 ਤੋਂ 9400 ਕਰੋੜ ਰੁਪਏ ਕਰਨ ਦਾ ਐਲਾਨ ਕੀਤਾ ਹੈ।

3. ਆਸ਼ੀਰਵਾਦ ਸਕੀਮ
ਕੈਪਟਨ ਸਰਕਾਰ (ਆਸ਼ੀਰਵਾਦ ਸਕੀਮ) ਸ਼ਗਨ ਸਕੀਮ  ਨੂੰ 21000 ਤੋਂ ਵਧਾ ਕੇ 51000 ਕਰੇਗੀ। 

4. ਸਾਹਿਤ ਰਤਨ ਐਵਾਰਡ
ਸਾਹਿਤ ਰਤਨ ਐਵਾਰਡ ਦੀ ਰਾਸ਼ੀ 10 ਤੋਂ ਵਧਾ ਕੇ 20 ਲੱਖ਼ ਕੀਤੀ ਗਈ ਹੈ। ਸ਼ਿਰੋਮਣੀ ਪੁਰਸਕਾਰ 5 ਤੋਂ 10 ਲੱਖ਼ ਕੀਤਾ ਗਿਆ ਹੈ।

5- ਕੈਸ਼ਲੈੱਸ ਇਲਾਜ ਦੀ ਸਹੂਲਤ
ਪੰਜਾਬ ਦੇ ਹਰ ਕੈਂਸਰ ਪੀੜਤ ਨੂੰ ਰਾਜ ਦੇ 19 ਹਸਪਤਾਲਾਂ ਵਿਚੋਂ ਡੇਢ ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ ਦੀ ਸਹੂਲਤ ਮਿਲੇਗੀ। ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਲਈ 150 ਕਰੋੜ ਰੁਪਏ ਰੱਖੇ ਗਏ ਹਨ।

6. ਲੇਖਕਾਂ ਦੀਆਂ ਪੁਸਤਕਾਂ ਪ੍ਰਕਾਸ਼ਤ ਸਹਾਇਤਾ ਦੀ ਰਾਸ਼ੀ ਦੁੱਗਣੀ
ਪੰਜਾਬੀ, ਹਿੰਦੀ ਅਤੇ ਉਰਦੂ ਦੇ ਲੇਖਕਾਂ ਦੀਆਂ ਪੁਸਤਕਾਂ ਪ੍ਰਕਾਸ਼ਤ ਕਰਨ ਦੀ ਸਹਾਇਤਾ ਦੀ ਰਾਸ਼ੀ ਦੁੱਗਣੀ ਕੀਤੀ।

7- ਕਿਸਾਨ ਕਰਜ਼ ਮੁਆਫ਼ੀ
ਕਿਸਾਨ ਕਰਜ਼ ਮੁਆਫ਼ੀ ਲਈ 1,712 ਕਰੋੜ ਰੁਪਏ ਰੱਖੇ ਗਏ ਹਨ। ਖੇਤ ਮਜ਼ਦੂਰਾਂ ਦਾ 523 ਕਰੋੜ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ।

8-ਨਵੇਂ ਮੈਡੀਕਲ ਕਾਲਜ
650 ਕਰੋੜ ਰੁਪਏ ਵਿਚ ਦੋ ਨਵੇਂ ਮੈਡੀਕਲ ਕਾਲਜ ਬਣਨਗੇ ਜੋ ਕਿ ਕਪੂਰਥਲਾ ਅਤੇ ਹੁਸ਼ਿਆਰਪੁਰ ’ਚ ਬਣਨਗੇ।

9- ਮੁਫ਼ਤ ਬਿਜਲੀ
ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਲਈ 4650 ਕਰੋੜ ਰੁਪਏ ਰੱਖੇ ਗਏ ਹਨ।

10-ਸਮਾਰਟ ਫੋਨ ਵੰਡਣ ਲਈ ਰਕਮ
ਸਮਾਰਟ ਫੋਨ ਵੰਡਣ ਲਈ ਸਰਕਾਰ ਨੇ 100 ਕਰੋੜ ਦੀ ਰਕਮ ਰਾਖਵੀਂ ਰੱਖੀ ਹੈ।

11.ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਨਵੀਂ ਮਸ਼ੀਨਰੀ
ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਨਵੀਂ ਮਸ਼ੀਨਰੀ ਵਾਸਤੇ 40 ਕਰੋੜ ਦੀ ਰਾਸ਼ੀ ਰੱਖੀ ਗਈ ਹੈ। ਗੰਨੇ ਦੇ ਕਾਸ਼ਤਕਾਰਾਂ ਲਈ 300 ਕਰੋੜ ਰੁਪਏ ਦੀ ਰਾਸ਼ੀ ਰੱਖੀ ਹੈ। 

12- ਹੁਸ਼ਿਆਰਪੁਰ, ਸੰਗਰੂਰ ਅਤੇ ਫ਼ਿਰੋਜ਼ਪੁਰ 'ਚ ਡਰੱਗ ਵੇਅਰ ਹਾਊਸ ਬਣਨਗੇ। ਹੈਲਥ ਸੈਕਟਰ ਲਈ 3 ਹਜ਼ਾਰ 882 ਕਰੋੜ ਰੁਪਏ ਦਾ ਬਜਟ ਹੈ। ਹੈਲਥ ਅਵੇਅਰਨੈੱਸ ਸੈਂਟਰ ਲਈ 134 ਕਰੋੜ ਰੁਪਏ ਰੱਖੇ ਗਏ ਹਨ।  ਬਸੀ ਪਠਾਣਾ ਦੇ ਮੈਗਾ ਡੇਅਰੀ ਪ੍ਰਾਜੈਕਟ ਲਈ 10 ਕਰੋੜ ਦੀ ਰਾਸ਼ੀ ਰੱਖੀ ਹੈ। 

13- ਸਕੂਲੀ ਸਿੱਖਿਆ ਦੀ ਰਾਸ਼ੀ
ਸਕੂਲੀ ਸਿੱਖਿਆ ਲਈ 11,861 ਰੁਪਏ ਰੱਖੇ ਗਏ ਹਨ ਪਰ ਇਹ ਪਿਛਲੀ ਵਾਰ ਨਾਲੋਂ ਘਟਿਆ ਹੈ। 2021-22 ਦੌਰਾਨ 2 ਲੱਖ ਵਿਦਿਰਥੀਆਂ ਨੂੰ ਵਜ਼ੀਫਾ ਦਿੱਤਾ ਜਾਵੇਗਾ। ਕਪੂਰਥਲਾ ਦੇ ਸੈਨਿਕ ਸਕੂਲ ਦੀ ਹਾਲਤ ਸੁਧਾਰਨ ਲਈ 5 ਕਰੋੜ ਦੀ ਰਾਸ਼ੀ ਰੱਖੀ ਹੈ। 

14- ਔਰਤਾਂ ਲਈ ਸੁਰੱਖਿਅਤ ਰਿਹਾਇਸ਼ ਲਈ ਰਾਸ਼ੀ
ਸਮਾਜਿਕ ਸੁਰੱਖਿਆ ਤੇ ਇਸਤਰੀ ਅਤੇ ਬਾਲ ਵਿਕਾਸ ਲਈ 2320 ਕਰੋੜ ਦੀ ਰਾਸ਼ੀ ਰੱਖੀ ਹੈ।  ਇਸਤਰੀਆਂ ਨੂੰ ਸਰਕਾਰੀ ਅਤੇ ਬੋਰਡ ਅਤੇ ਨਿਗਮਾਂ ਦੀਆਂ ਸ਼੍ਰੇਣੀਆਂ ਦੀਆਂ ਅਸਾਮੀਆਂ ਲਈ ਨਿਯੁਕਤੀਆਂ 'ਚ 33% ਰਾਖਵਾਂਕਰਨ ਦਿੱਤੀ ਗਈ ਹੈ। ਵੱਖ ਵੱਖ ਜ਼ਿਲ੍ਹਿਆਂ 'ਚ ਕੰਮ ਕਰ ਰਹੀਆਂ ਔਰਤਾਂ ਲਈ ਸੁਰੱਖਿਅਤ ਰਿਹਾਇਸ਼ ਤੇ ਹੋਸਟਲ ਬਣਾਉਣ ਲਈ 50 ਕਰੋੜ ਦੀ ਰਾਸ਼ੀ ਰੱਖੀ ਹੈ।     

15-ਫੌਜ ਦੇ ਜਵਾਨਾਂ ਤੇ ਪਰਿਵਾਰਾਂ ਲਈ
ਫੌਜ ਦੇ ਜਵਾਨਾਂ ਤੇ ਪਰਿਵਾਰਾਂ ਦੇ ਮੁੜ ਵਸੇਬੇ ਤੇ ਸ਼ਿਕਾਇਤਾਂ ਦੇ ਨਿਵਾਰਨ ਲਈ 135 ਕਰੋੜ ਦੀ ਰਾਸ਼ੀ ਰੱਖੀ ਹੈ।     

16. ਸ੍ਰੀ ਗੁਰੂ ਗ੍ਰੰਥ ਸਾਹਿਬ ਕੇਂਦਰ ਦੀ ਸਥਾਪਨਾ ਲਈ
ਸ੍ਰੀ ਗੁਰੂ ਗ੍ਰੰਥ ਸਾਹਿਬ ਕੇਂਦਰ ਦੀ ਸਥਾਪਨਾ ਲਈ 5 ਕਰੋੜ ਦੀ ਰਾਸ਼ੀ ਰੱਖੀ ਹੈ।  ਅੰਮ੍ਰਿਤਸਰ 'ਚ ਵਾਰ ਮੈਮੋਰੀਅਲ 'ਚ 2 ਨਵੀਆਂ ਗੈਲਰੀਆਂ ਲਈ 18 ਕਰੋੜ ਦੀ ਰਾਸ਼ੀ ਰੱਖੀ ਗਈ ਹੈ।       

17---NRI ਲਈ  ਸਕੀਮਾਂ
ਪ੍ਰਵਾਸੀ ਪੰਜਾਬੀਆਂ ਲਈ ਸ਼ੁਰੂ ਕੀਤੀਆਂ ਦੋ ਸਕੀਮਾਂ 'ਪੰਜਾਬ ਦੇ ਮਿੱਤਰ' ਅਤੇ 'ਆਪਣੀਆਂ ਜੜ੍ਹਾਂ ਨਾਲ ਜੁੜੋ' ਨੂੰ ਮੁੜ ਸਰਗਮੀ ਨਾਲ ਚਾਲੂ ਕੀਤਾ ਜਾਵੇਗਾ।

18--ਹਰ ਘਰ ਪੱਕੀ ਛੱਤ ਤਹਿਤ 500 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਸਮਾਰਟ ਸਿਟੀ ਮਿਸ਼ਨ ਤਹਿਤ 1600 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਜਾਵੇਗਾ। ਸ਼ਮਸ਼ਾਨ ਘਾਟਾਂ ਲਈ 20 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ।