ਨਵਾਂਸ਼ਹਿਰ, 8 ਮਾਰਚ (ਪਪ) : ਨਵਾਂਸ਼ਹਿਰ-ਬੰਗਾ ਹਾਈਵੇ ਸਥਿਤ ਗ੍ਰੈਂਡ ਰਿਜ਼ੋਰਟਸ ਨੇੜੇ ਇਕ ਤੇਜ਼ ਰਫ਼ਤਾਰ ਕਾਰ ਤੇ ਸਕੂਟੀ ਵਿਚਾਲੇ ਵਾਪਰੇ ਭਿਆਨਕ ਸੜਕ ਹਾਦਸੇ ’ਚ ਸਕੂਟੀ ਸਵਾਰ ਪਤੀ-ਪਤਨੀ ਅਤੇ ਕਾਰ ਚਾਲਕ ਦੀ ਮੌਤ ਅਤੇ ਇਕ ਦੇ ਜ਼ਖ਼ਮੀ ਹੋਣ ਦਾ ਦੁਖਦਾਈ ਸਮਾਚਾਰ ਹੈ। ਏ.ਐਸ.ਆਈ. ਸਤਨਾਮ ਸਿੰਘ ਨੇ ਦਸਿਆ ਕਿ ਅੱਜ ਬਾਅਦ ਦੁਪਹਿਰ ਕਰੀਬ 1 ਵਜੇ ਬਲਾਚੌਰ ਸਥਿਤ ਸੈਣੀ ਪੈਲੇਸ ਦੇ ਮਾਲਕ ਸੁਖਦੇਵ ਸਿੰਘ ਆਪਣੇ ਪੁੱਤਰ ਜਸਕਰਨ ਸਿੰਘ (30) ਨਾਲ ਨਵਾਂਸ਼ਹਿਰ ਤੋਂ ਬੰਗਾ ਵੱਲ ਆਪਣੀ ਕ੍ਰੇਟਾ ਕਾਰ ’ਚ ਜਾ ਰਹੇ ਸਨ ਕਿ ਬੰਗਾ ਰੋਡ ’ਤੇ ਲਾਲ ਢਾਬੇ ਤੋਂ ਕੁਝ ਦੂਰੀ ’ਤੇ ਪੈਲੇਸ ਦੇ ਨੇੜੇ ਕਾਰ ਸਕੂਟੀ ਨੂੰ ਟੱਕਰ ਮਾਰਨ ਉਪਰੰਤ ਪੈਲੇਸ ਦੀ ਦੀਵਾਰ ’ਚ ਵੱਜ ਕੇ ਖੇਤਾਂ ’ਚ ਪਲਟ ਗਈ। ਇਸ ਕਾਰਨ ਕਾਰ ਚਾਲਕ ਜਸਕਰਨ ਅਤੇ ਸਕੂਟੀ ਸਵਾਰ ਸੁਖਦੇਵ ਸਿੰਘ (57) ਤੇ ਉਸ ਦੀ ਪਤਨੀ ਜੋਗਿੰਦਰ ਕੌਰ (55) ਵਾਸੀ ਪਿੰਡ ਰਿਹਾਲੀ ਥਾਣਾ ਚੱਬੇਵਾਲ ਦੀ ਮੌਤ ਹੋ ਗਈ।
ਏ. ਐੱਸ. ਆਈ. ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਪਾਰਟੀ ਨੇ ਸੜਕ ਹਾਦਸੇ ’ਚ ਜ਼ਖ਼ਮੀ ਸੁਖਦੇਵ ਸਿੰਘ ਬਲਾਚੌਰ ਨੂੰ ਨਵਾਂਸ਼ਹਿਰ ਦੇ ਇਕ ਹਸਪਤਾਲ ਵਿਖੇ ਦਾਖ਼ਲ ਕਰਵਾਇਆ। ਲਾਸ਼ਾਂ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਵਿਖੇ ਭਿਜਵਾ ਦਿੱਤੀਆਂ ਗਈਆਂ।
ਫੋਟੋ : ਨਵਾਂ ਸ਼ਹਿਰ ਏ