ਕਿਸਾਨ ਅੰਦੋਲਨ ਲਈ ਕੇਂਦਰ 'ਤੇ ਮੁੜ ਵਰ੍ਹੇ ਰਾਜਪਾਲ ਸਤਿਆਪਾਲ ਮਲਿਕ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨ ਅੰਦੋਲਨ ਲਈ ਕੇਂਦਰ 'ਤੇ ਮੁੜ ਵਰ੍ਹੇ ਰਾਜਪਾਲ ਸਤਿਆਪਾਲ ਮਲਿਕ

image


ਜੀਂਦ, 7 ਮਾਰਚ : ਮੇਘਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਕਿਸਾਨ ਅੰਦੋਲਨਕਾਰੀਆਂ ਵਲੋਂ ਪਿਛਲੇ ਸਾਲ ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਲਹਿਰਾਏ ਜਾਣ ਨੂੰ  ਸਹੀ ਠਹਿਰਾਉਂਦੇ ਹੋਏ ਕਿਹਾ ਕਿ ਇਸ ਵਿਚ ਕੱੁਝ ਗ਼ਲਤ ਨਹੀਂ ਸੀ | ਕਿਸਾਨ ਅੰਦੋਲਨ ਲਈ ਇਕ ਵਾਰ ਮੁੜ ਕੇਂਦਰ ਸਰਕਾਰ ਅਤੇ ਉਸ ਦੇ ਆਗੂਆਂ ਦੀ ਤਿੱਖੀ ਆਲੋਚਨਾ ਕਰਦੇ ਹੋਏ ਮਲਿਕ ਨੇ ਕਿਸਾਨਾਂ ਨੂੰ  ਅਪੀਲ ਕੀਤੀ ਕਿ ਉਹ ਸੱਤਾ ਬਦਲਣ ਅਤੇ ਕਿਸਾਨਾਂ ਦੀ ਸਰਕਾਰ ਬਣਾਉਣ ਲਈ ਇਕਜੁਟ ਹੋਣ |
ਉਨ੍ਹਾਂ ਕਿਹਾ ਕਿ ਉਹ ਰਾਜਪਾਲ ਦੇ ਅਹੁਦੇ 'ਤੇ ਉਨ੍ਹਾਂ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਖ਼ੁਦ ਦੇਸ਼ ਭਰ ਦਾ ਦੌਰਾ ਕਰ ਕੇ, ਕਿਸਾਨਾਂ ਨੂੰ  ਇਕਜੁਟ ਕਰਨਗੇ | ਮਲਿਕ ਦਾ ਕਹਿਣਾ ਸੀ ਕਿ (ਸਰਕਾਰ ਨੇ) ਕਿਸਾਨਾਂ ਨਾਲ ਅੱਧਾ-ਅਧੂਰਾ ਸਮਝੌਤਾ ਕਰ ਕੇ ਉਨ੍ਹਾਂ ਨੂੰ  (ਧਰਨੇ ਤੋਂ) ਉਠਾ ਦਿਤਾ ਗਿਆ ਪਰ ਮਾਮਲਾ ਵੈਸੇ ਦਾ ਵੈਸਾ ਹੈ | ਰਾਜਪਾਲ ਨੇ ਦੋਸ਼ ਲਗਾਇਆ,''ਪ੍ਰਧਾਨ ਮੰਤਰੀ ਦੇ ਇਕ ਦੋਸਤ ਪਾਣੀਪਤ ਵਿਚ 50 ਏਕੜ ਖੇਤਰ 'ਚ ਗੋਦਾਮ ਬਣਾ ਕੇ ਸਸਤੇ ਭਾਅ ਕਣਕ ਖ਼ਰੀਦਣ ਦਾ ਸੁਫ਼ਨਾ ਦੇਖ ਰਹੇ ਹਨ |''
  ਮੇਘਾਲਿਆ ਦੇ ਰਾਜਪਾਲ ਸਤਿਆ ਪਾਲ ਮਲਿਕ ਐਤਵਾਰ ਨੂੰ  ਇਥੋਂ ਦੇ ਪਿੰਡ ਕੰਡੇਲਾ ਵਿਖੇ ਕੰਡੇਲਾ ਖਾਪ ਅਤੇ ਮਾਜਰਾ ਖਾਪ ਵਲੋਂ ਕਰਵਾਏ ਕਿਸਾਨ ਸਨਮਾਨ ਸਮਾਗਮ ਨੂੰ  ਸੰਬੋਧਨ ਕਰ ਰਹੇ ਸਨ | ਮਲਿਕ ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਉਨ੍ਹਾਂ ਦੇ ਕੁਝ ਦੋਸਤਾਂ ਨੇ ਉਨ੍ਹਾਂ ਨੂੰ  ਸਲਾਹ ਦਿਤੀ ਸੀ ਕਿ ਉਹ ਉਪ ਰਾਸ਼ਟਰਪਤੀ ਜਾਂ ਰਾਸ਼ਟਰਪਤੀ ਬਣ ਸਕਦੇ ਹਨ, ਇਸ ਲਈ ਉਨ੍ਹਾਂ ਨੂੰ  ਚੁੱਪ ਰਹਿਣਾ ਚਾਹੀਦਾ ਹੈ ਪਰ ਮਲਿਕ ਅਨੁਸਾਰ,Tਮੈਂ ਉਸ ਨੂੰ  ਕਿਹਾ ਕਿ ਮੈਨੂੰ ਇਨ੍ਹਾਂ ਅਹੁਦਿਆਂ ਦੀ ਪਰਵਾਹ ਨਹੀਂ ਹੈ |'' ਉਨ੍ਹਾਂ ਇਹ ਵੀ ਕਿਹਾ ਕਿ ਰਾਜਪਾਲ ਦਾ ਅਹੁਦਾ ਉਨ੍ਹਾਂ ਲਈ ਮਹੱਤਵਪੂਰਨ ਨਹੀਂ ਹੈ | ਉਨ੍ਹਾਂ ਨੇ ਕਿਸਾਨਾਂ ਨੂੰ  ਸੱਦਾ ਦਿਤਾ ਕਿ ਉਹ ਸੱਤਾ ਬਦਲਣ ਲਈ ਇਕਜੁਟ ਹੋ ਕੇ ਦਿੱਲੀ ਵਿਚ ਅਪਣੀ ਸਰਕਾਰ ਬਣਾਉਣ ਤਾਂ ਜੋ ਉਨ੍ਹਾਂ ਨੂੰ  ਕਿਸੇ ਤੋਂ ਕੁਝ ਨਾ ਮੰਗਣਾ ਪਵੇ, ਸਗੋਂ ਲੋਕ ਉਨ੍ਹਾਂ ਤੋਂ ਮੰਗਣ | ਮਲਿਕ ਨੇ ਨਰਾਜ਼ਗੀ ਜ਼ਾਹਰ ਕੀਤੀ ਕਿ ਪ੍ਰਧਾਨ ਮੰਤਰੀ ਦੀ ਰਿਹਾਇਸ਼ (ਕਿਸਾਨਾਂ ਦੇ ਧਰਨੇ ਵਾਲੀ ਥਾਂ ਤੋਂ) ਸਿਰਫ ਦਸ ਕਿਲੋਮੀਟਰ ਦੀ ਦੂਰੀ 'ਤੇ ਸੀ ਅਤੇ ਇਕ ਸਾਲ ਤੋਂ ਵਧ ਸਮੇਂ ਤਕ ਚਲੇ ਉਨ੍ਹਾਂ ਦੇ ਅੰਦੋਲਨ ਦੌਰਾਨ ਵੱਡੀ ਗਿਣਤੀ ਵਿਚ ਕਿਸਾਨਾਂ ਦੀ ਜਾਨ ਚਲੀ ਗਈ ਸੀ | ਮਲਿਕ ਨੇ ਕਿਹਾ,Tਪਰ ਸਰਕਾਰ ਵਲੋਂ ਕੋਈ ਵੀ ਸੋਗ ਪ੍ਰਗਟ ਕਰਨ ਲਈ ਨਹੀਂ ਆਇਆ |'' ਮਲਿਕ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ ਅਤੇ ਅਪਣੀ ਸਥਿਤੀ ਦੀ ਪਰਵਾਹ ਕੀਤੇ ਬਿਨਾਂ ਕਿਸਾਨਾਂ ਦੀ ਆਵਾਜ਼ ਬੁਲੰਦ ਕੀਤੀ | ਪਿਛਲੇ ਸਾਲ 26 ਜਨਵਰੀ ਨੂੰ  ਕਥਿਤ ਅੰਦੋਲਨਕਾਰੀਆਂ ਵਲੋਂ ਦਿੱਲੀ ਦੇ ਇਤਿਹਾਸਕ ਲਾਲ ਕਿਲ੍ਹੇ ਉਤੇ ਕੇਸਰੀ ਝੰਡਾ ਲਹਿਰਾਉਣ ਨੂੰ  ਜਾਇਜ਼ ਠਹਿਰਾਉਂਦਿਆਂ ਮਲਿਕ ਨੇ ਕਿਹਾ ਕਿ ਇਹ ਫ਼ੈਸਲਾ ਗ਼ਲਤ ਨਹੀਂ ਸੀ | (ਪੀਟੀਆਈ)