ਸ਼ਰਾਬ ਪੀਂਦੇ ਨੌਜਵਾਨ ਆਪਸ ਵਿਚ ਭਿੜੇ, ਇਕ ਦਾ ਕਤਲ
ਮਾਮਲਾ ਪੁਲਿਸ ਕੋਲ ਪਹੁੰਚਦੇ ਹੀ 2 ਵਿਅਕਤੀਆਂ ਨੂੰ ਹਿਰਾਸਤ 'ਚ ਲੈ ਲਿਆ ਗਿਆ
Murder Case 
 		 		ਜਲੰਧਰ : ਅੱਜ ਹੋਲੀ ਦੇ ਤਿਉਹਾਰ ਮੌਕੇ ਸ਼ਰਾਬ ਪੀ ਰਹੇ ਕੁੱਝ ਨੌਜਵਾਨ ਆਪਸ ਵਿਚ ਭਿੜ ਗਏ। ਇਸ ਦੌਰਾਨ ਇਕ ਨੌਜਵਾਨ ਨੇ ਆਪਣੇ ਹੀ ਸਾਥੀ 'ਤੇ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਮਾਮਲਾ ਪੁਲਿਸ ਕੋਲ ਪਹੁੰਚਦੇ ਹੀ 2 ਵਿਅਕਤੀਆਂ ਨੂੰ ਹਿਰਾਸਤ 'ਚ ਲੈਂਦਿਆਂ ਉਕਤ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜਿਆ ਗਿਆ।
ਮ੍ਰਿਤਕ ਦੀ ਪਛਾਣ ਮਨੋਜ ਵਾਸੀ ਬੇਅੰਤ ਨਗਰ ਵਜੋਂ ਹੋਈ ਹੈ। ਥਾਣਾ 8 ਦੇ ਏਐੱਸਆਈ ਮਨਜੀਤ ਰਾਮ ਨੇ ਦੱਸਿਆ ਕਿ ਕਤਲ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਾ ਜੋ ਪਤਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਲੋਕ ਆਪਸ ਵਿਚ ਬੈਠ ਕੇ ਸ਼ਰਾਬ ਪੀ ਰਹੇ ਸਨ ਪਰ ਇਸ ਦੌਰਾਨ ਦੋਵਾਂ 'ਚ ਝਗੜਾ ਹੋ ਗਿਆ, ਜਿਸ ਕਾਰਨ ਮਨੋਜ ਦਾ ਕਤਲ ਕਰ ਦਿੱਤਾ ਗਿਆ।