Sri Muktsar Sahib: ਬੱਕਰੀਆਂ ਚਰਾ ਰਹੇ ਨੌਜਵਾਨ ਦੀ ਛੱਪੜ ਵਿਚ ਡੁੱਬਣ ਨਾਲ ਮੌਤ
Sri Muktsar Sahib: ਪਰਿਵਾਰ ਦਾ ਇਕਲੌਤਾ ਪੁੱਤਰ ਸੀ ਮ੍ਰਿਤਕ
A young man grazing goats died due to drowning in a pond: ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਹਲਕਾ ਗਿੱਦੜਬਾਹਾ ਵਿੱਚ ਬੱਕਰੀਆਂ ਚਰਾ ਰਹੇ ਇੱਕ ਨੌਜਵਾਨ ਦੀ ਛੱਪੜ 'ਚ ਡਿੱਗਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮੱਲਣ ਦਾ ਵਸਨੀਕ ਜਸਵੀਰ ਸਿੰਘ ਥਾਪਰ ਮਾਡਲ ਥੈਚ ਨੇੜੇ ਆਪਣੀਆਂ ਬੱਕਰੀਆਂ ਚਾਰ ਰਿਹਾ ਸੀ, ਜਦੋਂ ਉਸ ਨੇ ਛੱਪੜ ਵਿਚ ਡਿੱਗੀ ਕਿਸੇ ਚੀਜ਼ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਮ੍ਰਿਤਕ ਪਰਿਵਾਰ ਦਾ ਇਕਲੌਤਾ ਪੁੱਤਰ ਸੀ।
ਇਹ ਵੀ ਪੜ੍ਹੋ: Haryana News: ਮਾਮੇ ਨੇ ਆਪਣੀਆਂ ਭਾਣਜੀਆਂ ਦੇ ਵਿਆਹ 'ਚ ਦਿਤੇ 1 ਕਰੋੜ ਰੁਪਏ, 1
ਮੌਕੇ ’ਤੇ ਇਕੱਠੇ ਹੋਏ ਪਿੰਡ ਵਾਸੀ ਕਿਸਾਨ ਆਗੂ ਬੂਟਾ ਸਿੰਘ ਮੱਲਣ ਤੇ ਹੋਰਨਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਗਰੀਬ ਪਰਿਵਾਰ ਨਾਲ ਸਬੰਧਤ ਸੀ। ਮ੍ਰਿਤਕ ਨੌਜਵਾਨ ਦੇ ਦੋ ਭਰਾਵਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਚਾਰ ਭੈਣਾਂ ਵਿਆਹੀਆਂ ਹੋਈਆਂ ਹਨ। ਮ੍ਰਿਤਕ ਜਸਵੀਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਸਹਾਰਾ ਸੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more news apart from A young man grazing goats died due to drowning in a pond sri Muktsar Sahib News in punjabi, stay tuned to Rozana Spokesman)