ਜਥੇਦਾਰ ਹਟਾਏ ਜਾਣ 'ਤੇ CM ਭਗਵੰਤ ਮਾਨ ਦਾ ਵੱਡਾ ਬਿਆਨ
'ਕਦੇ ਜਥੇਦਾਰ ਨੂੰ ਜੇਬ 'ਚ ਪਾ ਲਿਆ ਕਦੇ ਕੱਢ ਲਿਆ'
CM Bhagwant Mann's big statement on the removal of Jathedar
ਚੰਡੀਗੜ੍ਹ: ਜਥੇਦਾਰ ਨੂੰ ਹਟਾਏ ਜਾਣ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਜਦੋਂ ਰਾਜਨੀਤੀ ਧਰਮ ਨੂੰ ਸਿੱਖਿਆ ਦੇਣ ਲੱਗ ਗਈ ਤਾਂ ਇਹ ਹਾਲ ਹੋ ਗਿਆ। ਜਿਹੜੀ ਅੰਤਰਿੰਗ ਕਮੇਟੀ ਨੇ ਫੈਸਲਾ ਲਿਆ ਹੈ ਉਸ ਨੂੰ ਆਪ 12-13 ਸਾਲ ਹੋ ਗਏ। ਉਨ੍ਹਾਂ ਨੇ ਕਿਹਾ ਹੈ ਕਿ ਪਹਿਲਾਂ ਆਪ ਤਾਂ ਵੈਲਿਡ ਹੋ ਜਾਓ। ਉਨ੍ਹਾਂ ਨੇ ਕਿਹਾ ਹੈ ਕਿ ਕੇਂਦਰ ਨੂੰ ਐਸਜੀਪੀਸੀ ਚੋਣ ਕਰਵਾਉਣ ਦੀ ਅਪੀਲ ਕਰਦੇ ਹਾਂ।
ਉਨ੍ਹਾਂ ਨੇ ਕਿਹਾ ਹੈ ਕਿ ਅਕਾਲੀ ਦਲ ਕਾਬਜ਼ਾ ਕਰਕੇ ਬੈਠ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਥੇਦਾਰ ਜੇਬਾਂ ਵਿਚੋਂ ਨਿਕਲਦੇ ਹਨ। ਕਦੇ ਜਥੇਦਾਰ ਨੂੰ ਜੇਬ ਵਿੱਚ ਪਾ ਲਿਆ ਕਦੇ ਕੱਢ ਲਿਆ। ਸੀਐੱਮ ਮਾਨ ਨੇ ਕਿਹਾ ਹੈ ਕਿ ਇਹ ਕਾਰਵਾਈ ਬਦਲਾਖ਼ੋਰੀ ਤਹਿਤ ਕਾਰਵਾਈ ਹੋਈ। ਉਨ੍ਹਾਂ ਨੇ ਕਿਹਾ ਹੈਕਿ ਜਥੇਦਾਰ ਦਾ ਅਹੁਦਾ ਬਹੁਤ ਵੱਡਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਸਾਰੇ ਗੁਨਾਹ ਮੰਨਣ ਤੋਂ ਬਾਅਦ ਵੀ ਹੁਣ ਤੁਸੀ ਕਾਰਵਾਈ ਕਰ ਰਹੇ ਹੋ।