ਜਲਾਲਾਬਾਦ ਦੇ ਪਿੰਡ ਝੁੱਗੇ ਜਵਾਹਰ ਸਿੰਘ ਵਾਲਾ 'ਚ ਮੈਡੀਕਲ ਦੁਕਾਨ 'ਤੇ ਛਾਪਾ, ਵੱਡੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ ਬਾਰਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹੇ ਫਾਜ਼ਿਲਕਾ ਦੀ ਸਭ ਤੋਂ ਵੱਡੀ ਰਿਕਵਰੀ ਹੋ ਸਕਦੀ

Raid on medical shop in Jhugga Jawahar Singh Wala village of Jalalabad news

ਜਲਾਲਾਬਾਦ ਦੇ ਪਿੰਡ ਝੁੱਗੇ ਜਵਾਹਰ ਸਿੰਘ ਵਾਲਾ ਵਿਖੇ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਸੀਆਈਏ ਅਤੇ ਪੁਲਿਸ ਵਲੋਂ ਇਕ ਮੈਡੀਕਲ ਦੁਕਾਨ 'ਤੇ ਲਗਭਗ 10 ਘੰਟੇ ਤੋਂ ਵੱਧ ਸਮੇਂ ਤੋਂ ਛਾਪਾਮਾਰੀ ਕੀਤੀ ਗਈ।

ਦੁਕਾਨਦਾਰ ਤੋਂ ਭਾਰੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ ਬਾਰਮਦ ਹੋਈਆਂ ਹਨ। ਪੁਲਿਸ ਵਿਭਾਗ ਵਲੋਂ ਅਜੇ ਜਾਣਕਾਰੀ ਨਹੀਂ ਦਿਤੀ ਜਾ ਰਹੀ ਪਰ ਸੂਤਰਾਂ ਅਨੁਸਾਰ ਟਰੱਕ ਭਰ ਕੇ ਨਸ਼ੀਲੀਆਂ ਗੋਲੀਆਂ ਮਿਲੀਆਂ ਹਨ। ਜ਼ਿਲ੍ਹੇ ਫਾਜ਼ਿਲਕਾ ਦੀ ਸਭ ਤੋਂ ਵੱਡੀ ਰਿਕਵਰੀ ਹੋ ਸਕਦੀ ਹੈ।