Bathinda News : ਬਠਿੰਡਾ ਦੀ ਦਲੇਰ ਔਰਤ ਦੇ ਜਜ਼ਬੇ ਨੂੰ ਸਲਾਮ, ਹਰਜੀਤ ਕੌਰ ਨੇ 4 ਸਾਲ ਲਗਾਤਾਰ ਲੜੀ ਕੈਂਸਰ ਦੀ ਬਿਮਾਰੀ ਨਾਲ਼ ਜੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Bathinda News : ਦੇਸ਼ ਭਰ ’ਚ ਖੇਡਾਂ ’ਚ ਕਮਾ ਚੁੱਕੀ ਨਾਂ 

ਹਰਜੀਤ ਕੌਰ

 Bathinda News in Punjabi : ਮਹਿਲਾ ਦਿਵਸ ਮੌਕੇ ਬਠਿੰਡਾ ਦੀ ਦਲੇਰ ਔਰਤ ਦੇ ਜਜ਼ਬੇ ਨੂੰ ਸਲਾਮ ਹੈ। ਐਥਲੀਟ ਹਰਜੀਤ ਕੌਰ ਦੇਸ਼ ਭਰ ’ਚ ਖੇਡਾਂ ’ਚ ਨਾਂ ਕਮਾ ਚੁੱਕੀ ਹੈ।  ਹਰਜੀਤ ਕੌਰ ਨੇ 4 ਸਾਲ ਲਗਾਤਾਰ ਕੈਂਸਰ ਦੀ ਬਿਮਾਰੀ ਨਾਲ਼ ਜੰਗ ਲੜੀ ਹੈ। ਇਸ ਮੌਕੇ ਸਪੋਕਸਮੈਨ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਖਿਡਾਰਨ ਹਰਜੀਤ ਕੌਰ ਨੇ ਕਿਹਾ ਕਿ ਕੈਂਸਰ ਦੀ ਬਿਮਾਰੀ ਤੋਂ ਡਰਨਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ "ਮੈਂ  ਕੈਂਸਰ ਨੂੰ ਐਥਲੈਟਿਕਸ ਦੀ ਤਰ੍ਹਾਂ ਹੀ ਸਮਝਿਆ ਸੀ। ਮੈਨੂੰ ਇਹੀ ਲੱਗਾ ਜਿਵੇਂ ਪ੍ਰਮਾਤਮਾ ਨੇ ਮੈਨੂੰ ਕੋਈ ਗੇਮ ਦੇ ਦਿੱਤੀ ਹੋਵੇ ,ਜਿਸ ਨੂੰ ਮੈਂ ਜਿੱਤ ਕੇ ਦਿਖਾਇਆ।  ਉਨ੍ਹਾਂ ਕਿਹਾ 2017 ਤੋਂ 2021 ਤੱਕ ਕੈਂਸਰ ਦੀ ਬਿਮਾਰੀ ਨਾਲ ਬੜੇ ਹੌਸਲੇ ਨਾਲ ਲੜਾਈ ਲੜੀ ਹੈ। 

ਹਰਜੀਤ ਕੌਰ ਦੇਸ਼ ਭਰ ’ਚ ਖੇਡਾਂ ਵਿਚ ਨਾਂ ਕਮਾ ਚੁੱਕੀ ਹੈ। ਹਰਜੀਤ ਕੌਰ ਵੱਖ -ਵੱਖ ਖੇਡਾਂ ਵਿਚ ਵੱਡੀ ਗਿਣਤੀ ’ਚ ਇਨਾਮ ਹਾਸਿਲ ਕਰ ਚੁੱਕੀ ਹੈ। ਉਨ੍ਹਾਂ ਨੇ ਪਿਛਲੇ ਸਾਲ ਜਲੰਧਰ ਸਟੇਟ ਲੈਵਲ ਖੇਡਿਆ ਉਸ ਤੋਂ ਬਾਅਦ ਨੈਸ਼ਨਲ ਖੇਡਿਆ। ਹੁਣ ਇਸ ਸਾਲ ਨੈਸ਼ਨਲ ਮੈਸੁਰ ਕਰਨਾਟਕਾ ’ਚ ਖੇਡਣ ਜਾ ਰਹੇ ਹਨ।  

ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਘਰ ਦੇ ਕੰਮਾਂ ਨੂੰ ਮੈਂ ਇੱਕ ਜਿੰਮ ਦੀ ਤਰ੍ਹਾਂ ਹੀ ਲੈਂਦੀ ਹਾਂ, ਪਰ ਮੈਂ ਕਦੇ ਜਿੰਮ ਜੁਆਇੰਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਵੀ ਮੈਂ ਕੋਈ ਖੇਡ -ਖੇਡਦੀ ਹਾਂ ਤਾਂ ਮੈਨੂੰ ਕੋਈ ਦਿੱਕਤ ਨਹੀਂ ਆਉਂਦੀ। ਉਨ੍ਹਾਂ ਦੱਸਿਆ ਖੇਡਣ ਤੋਂ ਇਲਾਵਾ ਉਹ ਇੱਕ ਬੁਟੀਕ ਵੀ ਚਲਾਉਂਦੇ ਹਨ। ਉਨ੍ਹਾਂ ਦੱਸਿਆ ਕਿ ਮੇਰੇ ਹੌਂਸਲੇ ਨੂੰ ਦੇਖ ਕੇ ਮੇਰੇ ਬੱਚਿਆਂ ਨੇ ਖੇਡਣ ਤੋਂ ਕਦੇ ਨਹੀਂ ਰੋਕਿਆ।  ਉਨ੍ਹਾਂ ਦੱਸਿਆ ਕਿ ਬਿਮਾਰੀ ਦੌਰਾਨ ਮੇਰੇ ਪਤੀ ਨੇ ਮੇਰਾ ਬਹੁਤ ਸਾਥ ਦਿੱਤਾ ਹੈ। ਜੇਕਰ ਉਹ ਸਾਥ ਨਾ ਦਿੰਦੇ ਤਾਂ ਸ਼ਾਇਦ ਮੈਂ ਅੱਜ ਇੱਥੇ ਨਾ ਹੁੰਦੀ ।  

ਮਹਿਲਾਂ ਦਿਵਸ ਮੌਕੇ ਉਨ੍ਹਾਂ ਨੇ ਔਰਤਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਕਿਸੇ ਵੀ ਚੀਜ਼ ਹਿੱਸਾ ਲਿਆ ਕਰਨ, ਜਿਸ ਨਾਲ ਉਹ ਖ਼ੁਦ ਅਤੇ ਉਨ੍ਹਾਂ ਦੇ ਬੱਚੇ ਵੀ ਐਕਟਿਵ ਰਹਿਣਗੇ ਅਤੇ ਉਨ੍ਹਾਂ ਦਾ ਆਲਾ ਦੁਆਲਾ ਵੀ ਐਕਟਿਵ ਰਹੇ। 

(For more news apart from Salute to the spirit of a brave woman from Bathinda, Harjit Kaur fought a continuous battle with cancer for 4 years News in Punjabi, stay tuned to Rozana Spokesman)