ਜਥੇਬੰਦੀ ਦੀਆਂ ਮੰਗਾ ਅਤੇ ਉਲੀਕੇ ਸ਼ਘੰਰਸ਼ਾਂ ’ਤੇ ਸਰਕਾਰ ਨਾਲ ਮੀਟਿੰਗ ਵਿੱਚ ਮੰਗਾਂ ’ਤੇ ਬਣੀ ਸਹਿਮਤੀ: ਰੇਸ਼ਮ ਸਿੰਘ ਗਿੱਲ
9 ਮਾਰਚ ਤੋਂ ਭੁੱਖ ਹੜਤਾਲ, ਧਰਨੇ ਸਮੇਤ ਸਾਰੇ ਐਕਸ਼ਨ ਮੁਲਤਵੀ
Consensus reached on demands of the organization and the proposed measures in meeting with the Govt: Resham Singh Gill
ਮੋਹਾਲੀ: ਪੰਜਾਬ ਰੋਡਵੇਜ ਪਨਬਸ/ ਪੀ.ਆਰ.ਟੀ.ਸੀ ਕੰਟਰੈਕਟਰ ਵਰਕਰਜ ਯੂਨੀਅਨ ਪੰਜਾਬ 25/11 ਦੇ ਸਮੂਹ ਸਾਥੀਆਂ ਅਤੇ ਭਰਾਤਰੀ ਜਥੇਬੰਦੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮਿਤੀ 06/03/2026 ਨੂੰ ਟਰਾਸਪੋਰਟ ਸੱਕਤਰ ਪੰਜਾਬ, ਮਾਨਯੋਗ ਮਨੇਜਿੰਗ ਡਾਇਰੈਕਟਰ ਪਨਬਸ, ਵਧੀਕ ਡਾਇਰੈਕਟਰ ਪੀ.ਆਰ.ਟੀ.ਸੀ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਮੀਟਿੰਗ ਹੋਈ।
ਮੀਟਿੰਗ ਵਿੱਚ ਕੁੱਝ ਮੰਗਾਂ ਨੂੰ ਤੁਰੰਤ ਹੱਲ ਕਰ ਦਿੱਤਾ ਗਿਆ ਅਤੇ ਕੁੱਝ ਮੰਗਾਂ ਦੇ ਲਈ 12/03/2026 ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮੀਟਿੰਗ ਤਹਿ ਕੀਤੀ ਗਈ। ਮੰਨੀਆਂ ਮੰਗਾਂ ਨੂੰ ਲਾਗੂ ਕਰਨ ਦੇ ਲਈ ਅਤੇ ਜੇਲ੍ਹਾਂ ਵਿੱਚ ਬੰਦ ਸਾਥੀਆਂ ਦੀ ਰਿਹਾਈ ਦੇ ਲਈ ਵੀ ਸਰਕਾਰ ਅਤੇ ਮੈਨੇਜਮੈਂਟ ਨਾਲ ਸਹਿਮਤੀ ਬਣੀ, ਜਿਸ ਨੂੰ ਮੁੱਖ ਰੱਖਦੇ ਹੋਏ ਸਾਰੇ ਪ੍ਰੋਗਰਾਮ ਇੱਕ ਵਾਰ ਪੋਸਟਪੋਨ ਕੀਤੇ ਜਾਂਦੇ ਹਨ। ਸਾਰੇ ਸਾਥੀ ਆਪਣੀ ਬਣਦੀ ਡਿਊਟੀ ਕਰਨ, ਸੰਘਰਸ਼ ਵਿੱਚ ਸਾਥ ਦੇਣ ਵਾਲੇ ਸਾਥੀਆਂ ਅਤੇ ਜਥੇਬੰਦੀਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ।