ਅਮਿਤ ਸ਼ਾਹ ਦਾ ਪੰਜਾਬ ਦੌਰਾ ਅਗਲੇ ਹਫ਼ਤੇ
ਚੰਡੀਗੜ੍ਹ, 8 ਜੂਨ (ਜੈ ਸਿੰਘ ਛਿੱਬਰ) : ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਜੂਨ ਮਹੀਨੇ ਦੇ ਅੰਤਮ ਹਫ਼ਤੇ ਪੰਜਾਬ ਦੌਰੇ 'ਤੇ ਆ ਰਹੇ ਹਨ ਹਾਲਾਂਕਿ
ਚੰਡੀਗੜ੍ਹ, 8 ਜੂਨ (ਜੈ ਸਿੰਘ ਛਿੱਬਰ) : ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਜੂਨ ਮਹੀਨੇ ਦੇ ਅੰਤਮ ਹਫ਼ਤੇ ਪੰਜਾਬ ਦੌਰੇ 'ਤੇ ਆ ਰਹੇ ਹਨ ਹਾਲਾਂਕਿ ਅਮਿਤ ਸ਼ਾਹ ਦਾ 28 ਤੇ 29 ਜੂਨ ਨੂੰ ਦੋ ਦਿਨਾ ਦੌਰਾ ਮੋਦੀ ਸਰਕਾਰ ਦੀਆਂ ਤਿੰਨ ਸਾਲ ਦੀਆਂ ਪ੍ਰਾਪਤੀਆਂ ਲੋਕਾਂ ਤਕ ਪਹੁੰਚਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਦਾ ਹਿੱਸਾ ਹੈ ਪਰ ਪੰਜਾਬ 'ਚ ਨਿਗਮ ਚੋਣਾਂ ਤੇ ਗੁਰਦਾਸਪੁਰ ਜ਼ਿਮਨੀ ਚੋਣ ਨੂੰ ਧਿਆਨ 'ਚ ਰਖਦੇ ਹੋਏ ਅਮਿਤ ਸ਼ਾਹ ਭਾਜਪਾਈਆਂ ਨੂੰ ਚੋਣ ਜਿੱਤਣ ਦਾ ਗੁਰਮੰਤਰ ਦੇਣਗੇ। ਪੰਜਾਬ ਭਾਜਪਾ ਦੀ ਲੀਡਰਸ਼ਿਪ ਨੇ ਪਾਰਟੀ ਪ੍ਰਧਾਨ ਦੇ ਪੰਜਾਬ ਦੌਰੇ ਦਾ ਪੂਰਾ ਲਾਭ ਉਠਾਉਣ (ਬਾਕੀ ਸਫ਼ਾ 10 'ਤੇ)
ਲਈ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ। ਅਮਿਤ ਸ਼ਾਹ ਦੇ ਦੌਰੇ ਦੇ ਸਨਮੁਖ ਪੂਰੇ ਪ੍ਰੋਗਰਾਮ ਦੀ ਰੂਪ-ਰੇਖਾ ਪਾਰਟੀ ਹਾਈ ਕਮਾਨ ਨੂੰ ਭੇਜ ਦਿਤੀ ਹੈ। ਦਸਿਆ ਜਾਂਦਾ ਹੈ ਕਿ ਪੰਜਾਬ ਦੇ ਕਈ ਸ਼ਹਿਰਾਂ ਵਿਚ ਅਮਿਤ ਸ਼ਾਹ ਦਾ ਰੋਡ ਸ਼ੋਅ ਹੋਵੇਗਾ ਅਤੇ ਰੈਲੀ ਨੂੰ ਸੰਬੋਧਨ ਕਰਨਗੇ।
ਵਿਧਾਨ ਸਭਾ ਚੋਣਾਂ 'ਚ ਭਾਜਪਾ ਦਾ ਮਾੜਾ ਪ੍ਰਦਰਸ਼ਨ ਰਿਹਾ ਹੈ ਅਤੇ ਨਿਗਮ ਚੋਣਾਂ ਵਿਚ ਭਾਜਪਾ ਅਪਣੀ ਖੋਈ ਹੋਈ ਸਾਖ ਨੂੰ ਬਚਾਉਣ ਦਾ ਯਤਨ ਕਰ ਰਹੀ ਹੈ। ਦਸਿਆ ਜਾਂਦਾ ਹੈ ਕਿ ਭਾਜਪਾ ਲੀਡਰਸ਼ਿਪ ਨੇ ਇਸ ਬਾਰੇ ਸਹਿਯੋਗੀ ਪਾਰਟੀ ਅਕਾਲੀ ਦਲ ਨਾਲ ਵੀ ਮੰਥਨ ਕੀਤਾ ਹੈ। ਇਹ ਵੀ ਦਸਿਆ ਜਾਂਦਾ ਹੈ ਕਿ ਅਕਾਲੀ ਭਾਜਪਾ ਗਠਜੋੜ ਵਲੋਂ ਨਿਗਮ ਚੋਣਾਂ ਵਿਚ ਸੀਟਾਂ ਦੀ ਕੋਈ ਰੱਦੋਬਦਲ ਨਹੀਂ ਕੀਤੀ ਜਾਵੇਗੀ।
ਕਈ ਸ਼ਹਿਰਾਂ ਵਿਚ ਅਮਿਤ ਸ਼ਾਹ ਦਾ ਰੋਡ ਸ਼ੋਅ ਹੋਵੇਗਾ ਅਤੇ ਰੈਲੀ ਨੂੰ ਸੰਬੋਧਨ ਕਰਨਗੇ। -