ਡੇਰੇ ਨੂੰ ਧਾਰਮਕ ਗੰ੍ਰਥਾਂ ਸਣੇ ਕੀਤਾ ਅੱਗ ਦੇ ਹਵਾਲੇ, ਮਾਹੌਲ ਤਣਾਅਪੂਰਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਿਲ੍ਹਾ ਬਠਿੰਡਾ ਦੇ ਨਗਰ ਮੰਡੀ ਕਲਾਂ ਵਿਖੇ ਦਾਨ ਦਿਤੀ ਜ਼ਮੀਨ ਦੇ ਮਾਲਿਕ ਵਲੋਂ ਨਿਹੰਗ ਸਿੰਘ ਬਾਣੇ ਵਿਚਲੇ ਕੁੱਝ ਵਿਅਕਤੀਆਂ ਨਾਲ ਮਿਲ ਕੇ ਡੇਰੇ ਨੂੰ ਢਾਹੁਣ, ਹਿੰਦੂ ਧਾਰਮਕ

Camp

ਬਠਿੰਡਾ (ਦਿਹਾਤੀ), 8 ਜੂਨ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਜ਼ਿਲ੍ਹਾ ਬਠਿੰਡਾ ਦੇ ਨਗਰ ਮੰਡੀ ਕਲਾਂ ਵਿਖੇ ਦਾਨ ਦਿਤੀ ਜ਼ਮੀਨ ਦੇ ਮਾਲਿਕ ਵਲੋਂ ਨਿਹੰਗ ਸਿੰਘ ਬਾਣੇ ਵਿਚਲੇ ਕੁੱਝ ਵਿਅਕਤੀਆਂ ਨਾਲ ਮਿਲ ਕੇ ਡੇਰੇ ਨੂੰ ਢਾਹੁਣ, ਹਿੰਦੂ ਧਾਰਮਕ ਗੰ੍ਰਥਾਂ ਨੂੰ ਡੇਰੇ ਸਣੇ ਸਾੜਨ ਉਪਰੰਤ ਡੇਰੇ ਦੇ ਮਹੰਤ ਨੂੰ ਅਗ਼ਵਾ ਕਰ ਲੈਣ ਦੀ ਖਬਰ ਪ੍ਰਾਪਤ ਹੋਈ ਹੈ।
ਜਾਣਕਾਰੀ ਅਨੁਸਾਰ ਬਦਿਆਲੇ ਵਾਲੇ ਰਾਹ ਉਪਰ ਨਗਰ ਮੰਡੀ ਕਲਾਂ ਵਿਖੇ ਕਿਸਾਨ ਸਾਧੂ ਸਿੰਘ ਅਤੇ ਉਸ ਦੇ ਪੁੱਤਰਾਂ ਨੇ ਕਨਾਲ ਭਰ ਜ਼ਮੀਨ ਡੇਰੇ ਲਈ ਦਾਨ ਕੀਤੀ ਸੀ। ਜਿਸ ਉਪਰ ਮਹੰਤ ਗੋਬਿੰਦ ਦਾਸ ਨੇ ਬਾਬਾ ਸ੍ਰੀ ਚੰਦ ਭੋਰੇ ਵਾਲਿਆਂ ਦਾ ਡੇਰਾ ਸਥਾਪਤ ਕਰ ਲਿਆ। ਜਿਸ ਦੀ ਇਲਾਕੇ ਭਰ ਵਿਚ ਕਾਫ਼ੀ ਮਾਨਤਾ ਹੈ। ਪਰ ਪਿਛਲੇ ਕੁੱਝ ਸਮੇਂ ਤੋਂ ਜ਼ਮੀਨ ਦਾ ਮਾਲਕ ਡੇਰੇ ਕੋਲੋਂ ਅਪਣੀ ਜ਼ਮੀਨ ਵਾਪਸ ਲੈਣ ਲਈ ਬੇਜਿੱਦ ਸੀ। ਜੋ ਇਸ ਝਗੜੇ ਦਾ ਪ੍ਰਮੁੱਖ ਕਾਰਨ ਬਣਿਆ।
ਡੇਰੇ ਦੇ ਮਹੰਤ ਗੋਬਿੰਦ ਦਾਸ ਦੇ ਚੇਲੇ ਸੇਵਕ ਸਿੰਘ ਨੇ ਦਸਿਆ ਕਿ ਜ਼ਮੀਨ ਦੇ ਮਾਲਕ ਸਾਧੂ ਸਿੰਘ ਨੇ ਅਪਣੇ ਪੁੱਤਰ ਚੈਨ ਸਿੰਘ ਅਤੇ ਨਿਹੰਗ ਸਿੰਘ ਬਾਣੇ ਵਿਚਲੇ ਵੱਡੀ ਗਿਣਤੀ ਵਿਚ ਵਿਅਕਤੀਆਂ ਨਾਲ ਮਿਲ ਕੇ ਡੇਰੇ ਉਪਰ ਹਮਲਾ ਬੋਲ ਦਿਤਾ। ਜਿਨ੍ਹਾਂ ਡੇਰੇ ਨੂੰ ਪਵਿੱਤਰ ਸ੍ਰੀ ਰਮਾਇਣ ਅਤੇ ਹੋਰਨਾਂ ਧਾਰਮਕ ਗੰ੍ਰਥਾਂ ਸਣੇ ਅੱਗ ਲਾਉਣ ਤੇ ਟਰੈਕਟਰਾਂ ਨਾਲ ਢਾਹ ਦੇਣ ਦੀ ਕਾਰਵਾਈ ਕਰਨ ਉਪਰੰਤ ਡੇਰੇ ਦੇ ਮਹੰਤ ਨੂੰ ਅਗ²ਵਾ ਕਰ ਲਿਆ।
ਘਟਨਾ ਦਾ ਪਤਾ ਲੱਗਦੇ ਹੀ ਵੱਡੀ ਗਿਣਤੀ ਵਿਚ ਲੋਕ ਪੁੱਜ ਗਏ। ਜਿਨ੍ਹਾਂ ਨੇ ਹਮਲਾਵਾਰਾਂ ਵਿਰੁਧ ਪੁਲਿਸ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਜਦਕਿ ਸੂਚਨਾ ਮਿਲਦਿਆਂ ਹੀ ਥਾਣਾ ਮੁੱਖੀ ਸ਼ਿਵ ਚੰਦ ਦੀ ਅਗਵਾਈ ਵਿਚ ਪੁਲਿਸ ਵੀ ਪੁੱਜ ਗਈ। ਜਿਨ੍ਹਾਂ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਉਪਰੰਤ ਅਗ਼ਵਾਕਾਰਾ ਦਾ ਪਿੱਛਾ ਕੀਤਾ।
ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਥਾਣਾ ਮੁਖੀ ਸ਼ਿਵ ਚੰਦ ਨੇ ਦਸਿਆ ਕਿ ਅਗ਼ਵਾਕਾਰਾਂ ਦੇ ਚੁੰਗਲ ਵਿਚੋਂ ਮਹੰਤ ਨੂੰ ਛੁਡਾ ਲਿਆ ਗਿਆ ਹੈ ਜਦਕਿ ਮੁਦਈ ਦੇ ਬਿਆਨਾਂ ਉਪਰ ਸਾਧੂ ਸਿੰਘ, ਚੈਨ ਸਿੰਘ, ਬਿੰਦਰ ਸਿੰਘ, ਅਮਰਜੀਤ ਸਿੰਘ ਸਣੇ 8 ਨਿਹੰਗਾਂ ਵਾਸੀ ਬੁਰਜ ਕਲਾਲਾਂ (ਜਗਰਾਉਂ) ਵਿਰੁਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।