ਕਰਜ਼ਾ ਮੁਆਫ਼ੀ ਲਈ ਹੋਵੇਗੀ ਕਾਂਗਰਸ ਸਰਕਾਰ ਦੀ ਘੇਰਾਬੰਦੀ: ਪ੍ਰੋ. ਚੰਦੂਮਾਜਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਕਿਸਾਨਾਂ ਤੇ ਮਜ਼ਦੂਰਾਂ ਦੀ ਕਰਜ਼ਾ ਮੁਆਫ਼ੀ ਲਈ ਕਾਂਗਰਸ ਸਰਕਾਰ ਦੀ ਘੇਰਾਬੰਦੀ ਕੀਤੀ ਜਾਵੇਗੀ ਤੇ ਉਹ ਸਿਰਫ਼ ਇਨ੍ਹਾਂ ਧਰਨਿਆਂ ਤਕ ਹੀ ਸੀਮਤ ਨਾ ਹੋ ਕੇ ਅਕਾਲੀ ਦਲ ਹਾਈ ਕਮਾਂਡ..

Prof. Chandumajra

ਐਸ.ਏ.ਐਸ. ਨਗਰ 12 ਜੂਨ (ਪਰਦੀਪ ਸਿੰਘ ਹੈਪੀ): 'ਕਿਸਾਨਾਂ ਤੇ ਮਜ਼ਦੂਰਾਂ ਦੀ ਕਰਜ਼ਾ ਮੁਆਫ਼ੀ ਲਈ ਕਾਂਗਰਸ ਸਰਕਾਰ ਦੀ ਘੇਰਾਬੰਦੀ ਕੀਤੀ ਜਾਵੇਗੀ ਤੇ ਉਹ ਸਿਰਫ਼ ਇਨ੍ਹਾਂ ਧਰਨਿਆਂ ਤਕ ਹੀ ਸੀਮਤ ਨਾ ਹੋ ਕੇ ਅਕਾਲੀ ਦਲ ਹਾਈ ਕਮਾਂਡ ਦੁਆਰਾ ਵਿਚਾਰ ਵਟਾਂਦਰੇ ਤੋਂ ਬਾਅਦ ਸੰਘਰਸ਼ ਦੀ ਅਗਲੇਰੀ ਰੂ-ਰੇਖਾ ਉਲੀਕੀ ਜਾਵੇਗੀ।'
ਇਹ ਗੱਲ ਅੱਜ ਸੀਨੀਅਰ ਅਕਾਲੀ ਨੇਤਾ ਤੇ ਹਲਕਾ ਖਰੜ ਇੰਚਾਰਜ ਰਣਜੀਤ ਸਿੰਘ ਗਿੱਲ ਤੋਂ ਹੋਰਨਾਂ ਅਕਾਲੀ ਨੇਤਾਵਾਂ ਦੀ ਹਾਜ਼ਰੀ ਵਿਚ ਫ਼ੇਜ਼-3 ਏ ਵਿਖੇ ਸਥਿਤ ਹੋਟਲ ਕਾਮਾ ਵਿਖੇ ਸੱਦੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਲੋਕ ਸਭਾ ਮੈਂਬਰ ਸ੍ਰੀ ਆਨੰਦਪੁਰ ਸਾਹਿਬ ਨੇ ਕੀਤੀ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਅੱਜ ਹਰ ਫ਼ਰੰਟ 'ਤੇ ਫੇਲ ਸਾਬਤ ਹੋ ਚੁੱਕੀ ਹੈ। ਕਾਂਗਰਸ ਨੇ ਚੋਣ ਮੈਨੀਫ਼ੈਸਟੋ ਵਿਚ ਸਰਕਾਰ ਬਣਦੇ ਸਾਰ ਹੀ ਪੰਜਾਬ ਪ੍ਰਦੇਸ਼ 'ਚੋਂ ਨਸ਼ਾ ਖ਼ਤਮ ਕਰਨ ਦੀ ਗੱਲ ਆਖੀ ਹੈ। ਪਰ ਅੱਜ ਤਕ ਸਰਕਾਰ ਕਿਸੇ ਵੀ ਵੱਡੇ ਡਰੱਗਜ਼ ਮਾਫ਼ੀਆ ਨੂੰ ਹੱਥ ਨਹੀਂ
ਪਾ ਸਕੀ।
ਸਰਕਾਰ ਬੁਢਾਪਾ ਪੈਨਸ਼ਨ, ਕਰਜ਼ਾ ਮੁਆਫ਼ੀ ਤੇ ਭਲਾਈ ਸਕੀਮ ਸ਼ੁਰੂ ਕਰਨ ਦੀ ਦੁਹਾਈ ਦਿੰਦੀ ਨਹੀਂ ਥੱਕਦੀ ਜਦ ਕਿ ਸਰਕਾਰੀ ਇਸ ਸਕੀਮ ਨੂੰ ਲਾਗੂ ਨਹੀਂ ਕਰ ਰਹੀ ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।