ਡਾ. ਮਨਮੋਹਨ ਸਿੰੰਘ ਡਿਜ਼ੀਟਲ ਲਾਇਬ੍ਰੇਰੀ ਲਈ ਰਾਹ ਹੋਇਆ ਪੱਧਰਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੰਸਦ ਮੈਂਬਰ ਔਜਲਾ ਨੇ ਸਾਬਕਾ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ 

Manmohan Singh

 ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਸੁਪ੍ਰਸਿੱਧ ਅਰਥ-ਸ਼ਾਸ਼ਤਰੀ 'ਸ੍ਰ ਮਨਮੋਹਨ ਸਿੰਘ ਅੰਤਰ ਰਾਸ਼ਟਰੀ ਡੀਜੀਟਲ ਲਾਇਬਰਰੀ'  ਨੂੰ ਅੰਮ੍ਰਿਤਸਰ ਵਿਚ ਸਥਾਪਤ ਕਰਨ ਦੇ ਵਿਚਾਰ ਨੂੰ ਅਮਲੀ ਜਾਮਾ ਪਹਿਣਉੇਣ ਲਈ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਸ਼੍ਰ ਗੁਰਜੀਤ ਸਿੰਘ ਔਜਲਾ ਨੇ ਸਾਬਕਾ ਪ੍ਰਧਾਨ ਮੰਤਰੀ ਸ਼੍ਰ ਮਨਮੋਹਨ ਸਿੰਘ ਨਾਲ ਮੁਲਾਕਾਤ ਕਰ ਕੇ ਇਸ ਲਾਇਬ੍ਰੇਰੀ ਦੀ ਸਥਾਪਨਾ ਲਈ ਉਹਨਾਂ ਦੀ ਰਾਇ ਲਈ ਤੇ ਨਾਲ ਹੀ ਸਾਬਕਾ ਪ੍ਰਧਾਨ ਮੰਤਰੀ ਨੂੰ ਇਸ ਲਾਇਬ੍ਰੇਰੀ ਦੀ ਨਿਰਵਿਘਨ ਸਥਾਪਨਾ ਲਈ ਉਨ੍ਹਾਂ ਨੂੰ ਸਮੇਂ ਸਮਂੇ 'ਤੇ ਆਪਣੀ ਰਾਇ ਦੇਣ ਦੀ ਬੇਨਤੀ ਵੀ ਕੀਤੀ। ਇਸ ਦੇ ਬਾਰੇ ਜਾਣਕਾਰੀ ਦਿੰਦਿਆ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਇਸ ਲਾਇਬ੍ਰੇਰੀ ਦੀ ਸਥਾਪਨਾ ਦੇ ਪ੍ਰੋਜੈਕਟ ਨੂੰ ਹਰੀ ਝੰਡੀ ਦੇ ਦਿਤੀ ਹੈ ਤੇ ਨਾਲ ਹੀ ਉਹਨਾਂ ਨੇ ਇਸ ਲਾਇਬ੍ਰੇਰੀ  ਲਈ ਆਪਣਾ ਸਾਰਾ ਖੋਜ ਕਾਰਜ ਸਾਂਝਾ ਕਰਨ ਦਾ ਵਾਅਦਾ ਕੀਤਾ ਹੈ।

ਸ਼੍ਰ ਔਜਲਾ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਖੁਦ ਇਸ  ਇਸ ਲਾਇਬ੍ਰੇਰੀ ਦਾ ਖਾਕਾ ਪੰਜਾਬ ਸਰਕਾਰ ਨੂੰ ਭੇਜਣ ਲਈ ਵੀ ਰਾਜੀ ਹੋਏ ਹਨ। ਸੰਸਦ ਮੈਂਬਰ ਸ਼੍ਰ ਔਜਲਾ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਦਾ ਅੰਮ੍ਰਿਤਸਰ ਨਾਲ ਗੂੜਾ ਸਬੰਧ ਹੈ, ਜਿੰਨਾ੍ਹ ਨੇ ਇਥੇ ਰਹਿ ਕੇ ਮੁਢਲੀ ਸਿਖਿਆ ਪ੍ਰਪਾਤ ਕਰਕੇ ਅੰਤਰ-ਰਾਸ਼ਟਰੀ ਪ੍ਰਸਿੱਧੀ ਹਾਸਿਲ ਕੀਤੀ ਅਤੇ ਉਹਨਾਂ ਨੇ ਭਾਰਤ ਨੁੰ ਆਧੁਨਿਕ ਲੀਹਾਂ ਤੇ ਤੋਰ ਦਿਆ ਹੋਇਆ ਇਸ ਦੀ ਅਰਥ-ਵਿਵਸਥਾ ਦੇ ਦਰਵਾਜੇ ਖੋਲ਼ ਕੇ ਭਾਰਤ ਨੁੰ ਸੰਸਾਰ ਦੀਆਂ ਮੂਹਰਲੀਆਂ ਅਰਥ ਵਿਵਸ਼ਥਾਵਾਂ ਵਿੱਚ ਸਾਮਿਲ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਵੈਸੇ ਤਾਂ ਸਾਰਾ ਪੰਜਾਬ ਹੀ ਸ੍ਰ ਮਨਮੋਹਨ ਸਿੰਘ ਜੀ ਤੇ ਨਾਜ਼ ਕਰਦਾ ਹੈ ਪਰ ਅੰਮ੍ਰਿਤਸਰ ਦੇ ਲੋਕਾਂ ਦੇ ਦਿਲਾ ਤੇ ਮਨਾ ਵਿੱਚ ਉਹਨਾਂ ਦਾ ਵਿਲੱਖਣ ਸਥਾਨ ਹੈ ਤੇ ਆਉਣ ਵਾਲੀਆ ਪੀੜੀਆਂ  ਲਈ ਉਹ ਰਾਹ ਦੁਸੇਰਾ ਹਨ। ਉਹਨਾਂ ਨੇ ਕਿਹਾ ਕਿ ਸ੍ਰ ਮਨਮੋਹਨ ਸਿੰਘ ਇਕ ਵਿਅਕਤੀ ਹੀ ਨਹੀ ਸਗੋਂ ਸੰਸਥਾ ਹਨ ਤੇ ਇਸ ਨੁੰ ਕੇਵਲ ਭਾਰਤ ਦੇ ਲੋਕਾਂ ਹੀ ਨਹੀ ਸਗੋ ਇੰਗਲੈਂਡ ਦੇ ਗੋਰੇ ਲੋਕਾਂ ਨੇ ਵੀ ਉਹਨਾਂ ਦੀ ਵਿਦਵਤਾ ਨੁੰ ਸਲਾਮ ਕਰਦਿਆ 'ਕੈਮਬ੍ਰਿਜ ਯੂਨੀਵਰਸਟੀ' ਵਿੱਚ ਉਹਨਾਂ ਦੇ ਨਾਂ ਤੇ  ਸਕਾਲਰਸ਼ਿਪ ਸ਼ੁਰੂ ਕੀਤੀ ਹੈ। ਸ੍ਰ: ਔਜਲਾ ਨੇ ਕਿਹਾ ਕਿ ਇਸ ਲਾਇਬ੍ਰੇਰੀ ਦੀ ਸਥਾਪਨਾ ਦੇ  ਸਬੰਧ ਵਿੱਚ  ਉਹ ਛੇਤੀ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੁੰ ਮਿਲਣਗੇ ਤੇ ਇਸ ਪ੍ਰੋਜੈਕਟ ਨੁੰ ਸਰਕਾਰ ਕੋਲੋ ਪ੍ਰਵਾਨ ਕਰਵਾ ਕੇ ਇਸ ਨੁੰ ਜੰਗੀ ਪੱਧਰ ਤੇ ਮੁਕੰਮਲ ਕਰਨ ਦੀ ਕੋਸ਼ਿਸ ਕਰਨਗੇ।