ਪਰਵਾਰ ਵਾਲਿਆਂ ਨੇ ਲਾਇਆ ਧਰਨਾ, ਮੁਨਸ਼ੀ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਪਾਹੀ ਅਮਨਪ੍ਰੀਤ ਕੌਰ ਦੀ ਮੌਤ ਦੇ ਮਾਮਲੇ ਵਿਚ ਮੁਨਸ਼ੀ ਦੀ ਗ੍ਰਿਫ਼ਤਾਰੀ ਲਈ ਪਰਵਾਰ ਵਾਲਿਆਂ ਨੇ ਅੱਜ ਧਰਨਾ ਲਾ ਦਿਤਾ।ਥਾਣਾ ਜੋਧਾਂ ਦੀ ਲੇਡੀਜ਼ ਬੈਰਕ ਵਿਚ ਸ਼ੁਕਰਵਾਰ ਦੀ..

Protest

ਗੁਰੂਸਰ ਸੁਧਾਰ/ਮੁੱਲਾਂਪਰ ਦਾਖਾ, 11 ਜੂਨ (ਵਿਨੈ ਵਰਮਾ): ਸਿਪਾਹੀ ਅਮਨਪ੍ਰੀਤ ਕੌਰ ਦੀ ਮੌਤ ਦੇ ਮਾਮਲੇ ਵਿਚ ਮੁਨਸ਼ੀ ਦੀ ਗ੍ਰਿਫ਼ਤਾਰੀ ਲਈ ਪਰਵਾਰ ਵਾਲਿਆਂ ਨੇ ਅੱਜ ਧਰਨਾ ਲਾ ਦਿਤਾ।
ਥਾਣਾ ਜੋਧਾਂ ਦੀ ਲੇਡੀਜ਼ ਬੈਰਕ ਵਿਚ ਸ਼ੁਕਰਵਾਰ ਦੀ ਰਾਤ ਨੂੰ ਡਿਊਟੀ 'ਤੇ ਤਾਇਨਾਤ ਸਿਪਾਹੀ ਅਮਨਪ੍ਰੀਤ ਕੌਰ (27 ਸਾਲ) ਦੀ ਭੇਦਭਰੀ ਹਾਲਤ ਵਿਚ ਲਾਸ਼ ਬਰਾਮਦ ਹੋਣ ਤੋਂ ਬਾਅਦ ਇਸ ਮਾਮਲੇ 'ਚ ਨਾਮਜ਼ਦ ਮੁਨਸ਼ੀ ਨਿਰਭੈ ਸਿੰਘ ਹਾਲੇ ਪੁਲਿਸ ਦੀ ਗ੍ਰਿਫ਼ਤ ਵਿਚ ਨਹੀਂ ਆਇਆ ਜਿਸ ਕਾਰਨ ਲੋਕਾਂ ਨੇ ਅੱਜ ਸੁਧਾਰ ਸ਼ਹਿਰ ਵਿਖੇ ਸੜਕ ਜਾਮ ਕਰ ਕੇ ਪੁਲਿਸ ਪ੍ਰਸ਼ਾਸਨ ਵਿਰੁਧ ਨਾਹਰੇਬਾਜ਼ੀ ਕੀਤੀ। ਪੁਲਿਸ ਨੇ ਕਲ ਸ਼ਾਮ ਅਮਨਪ੍ਰੀਤ ਕੌਰ ਦੀ ਲਾਸ਼ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ ਸੀ ਅਤੇ ਅੱਜ ਉਸ ਦਾ ਪ੍ਰੇਮਜੀਤ ਸਿਵਲ ਹਸਪਤਾਲ ਸੁਧਾਰ ਵਿਖੇ ਪੋਸਟਮਾਰਟਮ ਹੋਣਾ ਸੀ ਕਿ ਪਿੰਡ ਖੰਡੂਰ ਤੇ ਨਵੀਂ ਆਬਾਦੀ ਅਕਾਲਗੜ੍ਹ (ਸੁਧਾਰ) ਦੇ ਲੋਕਾਂ ਨੇ ਸੁਧਾਰ-ਰਾਏਕੋਟ ਸੜਕ 'ਤੇ ਸਵੇਰੇ 11ਕੁ ਵਜੇ ਧਰਨਾ ਲਾ ਦਿਤਾ। ਧਰਨਾਕਾਰੀ ਥਾਣਾ ਜੋਧਾਂ ਦੇ ਮੁਨਸ਼ੀ ਨਿਰਭੈ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੇ ਸਨ। ਸੜਕ 'ਤੇ ਲੋਕਾਂ ਦਾ ਭਰਵਾਂ ਇਕੱਠ ਹੁੰਦਾ ਵੇਖ ਕੇ ਸੀਨੀਅਰ ਪੁਲਿਸ ਅਫ਼ਸਰਾਂ ਨੇ ਦੂਜੇ ਥਾਣਿਆਂ ਤੋਂ ਪੁਲਿਸ ਬੁਲਾਈ ਤਾਕਿ ਸਿਵਲ ਹਸਪਤਾਲ ਸੁਧਾਰ ਵਿਖੇ ਪੋਟਮਾਰਟਮ ਸਮੇਂ ਡਾਕਟਰਾਂ ਤੇ ਸਟਾਫ਼ ਨੂੰ ਕੋਈ ਸਮੱਸਿਆ ਪੇਸ਼ ਨਾ ਆਵੇ।
ਸ਼ਾਮ ਨੂੰ ਸੁਧਾਰ ਵਿਖੇ ਡੀ.ਆਈ.ਜੀ. ਰੇਜ ਲੁਧਿਆਣਾ ਯੁਰਿੰਦਰ ਸਿੰਘ ਹੇਅਰ ਅਤੇ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਸੁਰਜੀਤ ਸਿੰਘ ਪੁੱਜੇ ਪਰ ਅਮਨਪ੍ਰੀਤ ਕੌਰ ਦੇ ਪਰਵਾਰਕ ਮੈਂਬਰਾਂ ਨੇ ਉਕਤ ਮਾਮਲੇ 'ਚ ਨਾਮਜ਼ਦ ਮੁਨਸ਼ੀ ਨਿਰਭੈ ਸਿੰਘ ਨੂੰ ਤੁਰਤ ਗ੍ਰਿਫ਼ਤਾਰ ਕਰਨ ਤੋਂ ਇਲਾਵਾ ਸਿਵਲ ਹਸਪਤਾਲ ਸੁਧਾਰ ਅੰਦਰ ਮ੍ਰਿਤਕ ਅਮਨਪ੍ਰੀਤ ਕੌਰ ਦੀ ਪੋਸਟਮਾਰਟਮ ਸਮੇਂ ਬਣਾਈ ਵੀਡੀÀ ਦੀ ਕਾਪੀ ਉਨ੍ਹਾਂ ਨੂੰ ਦੇਣ ਦੀ ਮੰਗ ਕੀਤੀ। ਡੀ.ਆਈ.ਜੀ. ਨੇ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਜਿਸ ਕਾਰਨ ਸ਼ਾਮ 6 ਵਜੇ ਧਰਨਾ ਚੁੱਕ ਲਿਆ ਗਿਆ ਹੈ।
ਦੂਜੇ ਪਾਸੇ ਡਾਕਟਰਾਂ ਦੀ ਪੈਨਲ ਟੀਮ ਨੇ ਵੀਡੀਉਗ੍ਰਾਫ਼ੀ ਹੇਠਾਂ ਮ੍ਰਿਤਕ ਅਮਨਪ੍ਰੀਤ ਕੌਰ ਦਾ ਪੋਸਟਮਾਰਟਮ ਕਰ ਕੇ ਲਾਸ਼ ਪਿੰਡ ਸਰਾਭਾ ਵਿਖੇ ਮੋਰਚਰੀ ਵਿਚ ਰੱਖ ਦਿਤੀ ਹੈ ਜਿਸ ਦੀ ਪੁਸ਼ਟੀ ਐਸ.ਐਸ.ਪੀ. ਸੁਰਜੀਤ ਸਿੰਘ ਨੇ ਕੀਤੀ ਹੈ।