ਨਸ਼ਾ ਕੇਸ ਤਹਿਤ ਹਾਈਕੋਰਟ ਗੂੰਜੇ ਪੰਜਾਬ ਦੇ ਡੀਜੀਪੀਆਂ ਦੇ ਨਾਵਾਂ ਦਾ ਮਾਮਲਾ ਮੁੱਖ ਮੰਤਰੀ ਦਰਬਾਰ ਪੁੱਜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਪਟਨ ਅਮ੍ਰਿੰਦਰ ਸਿਂੰਘ ਵਲੋਂ ਸਮੁਚੇ ਮਾਮਲੇ ਦੀ ਰੀਪੋਰਟ ਤਲਬ 

Capt. Amarinder Singh

 ਪੰਜਾਬ ਦੇ ਇਕ ਐਸਐਸਪੀ ਰੈਂਕ ਅਫਸਰ ਅਤੇ ਹੋਰਨਾਂ ਨਾਲ ਸਬੰਧਤ ਇਕ ਚਰਚਿਤ ਨਸ਼ਾ ਕੇਸ ਤਹਿਤ ਬੀਤੇ ਦਿਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਹੋਏ ਸਨਸਨੀਖੇਜ਼ ਖੁਲਾਸਿਆਂ ਨੂ? ਲੈ ਕੇ ਮੁਖ ਮੰਤਰੀ ਪੰਜਾਬ ਦਫ਼ਤਰ ਦੇ ਕਾਫੀ ਗੰਭੀਰਤਾ ਵਿਖਾਈ ਹੈ. ਇਕ ਸੀਨੀਅਰ ਆਈਪੀਐਸ ਅਫਸਰ ਵਲੋਂ ਆਪਣੇ ਹਮ ਕਾਸਬ ਡੀਜੀਪੀ ਪੰਜਾਬ ਅਤੇ ਡੀਜੀਪੀ ਇੰਟੈਲੀਜੈਂਸ ਉਤੇ ਚੁਕੀ ਉਂਗਲ ਦਾ ਮਾਮਲਾ ਪੰਜਾਬ ਸਰਕਾਰ ਲਈ ਵੱਡੀ ਸਿਰਦਰਦੀ ਸਾਬਿਤ ਹੋ ਰਿਹਾ ਹੈ. ਮੁਖ ਮੰਤਰੀ ਕੈਪਟਨ ਅਮ੍ਰਿੰਦਰ ਸਿਂੰਘ ਨੇ ਇਸ ਮਾਮਲੇ ਦਾ ਹੰਗਾਮੀ ਨੋਟਿਸ ਲੈਂਦੇ ਹੋਏ ਇਸ ਬਾਰੇ ਰੀਪੋਰਟ ਤਲਬ ਕਰ ਲਈ ਹੈ. ਇਹ ਮਾਮਲਾ ਮੂਲ ਰੂਪ ਚ ਚੀਫ਼ ਖਾਲਸਾ ਦੀਵਾਨ ਦੇ ਬਦਨਾਮ ਮੁਖੀ ਚਰਨਜੀਤ ਸਿਂੰਘ ਚੱਢਾ ਦੇ ਪੁਤਰ ਇੰਦਰਜੀਤ ਸਿਂੰਘ ਚੱਢਾ ਦੀ ਖ਼ੁਦਕਸ਼ੀ ਨਾਲ ਸਬੰਧਤ ਹੈ. ਜਿਸ ਤਹਿਤ ਡੀਜੀਪੀ (ਮਨੁਖੀ ਸਰੋਤ ਵਿਕਾਸ) ਸਿਧਾਰਥ ਚਟੋਪਾਧਿਆਏ ਨੂ? ਵੀ ਸ਼ੱਕ ਦੇ ਆਧਾਰ ਉਤੇ ਪੁਛਗਿਛ ਦਾ ਵਿਸ਼ਾ ਬਣਇਆ ਗਿਆ ਹੈ. ਪਰ ਚਟੋਪਾਧਿਆਏ ਵਲੋਂ ਸ਼ੁਕਰਵਾਰ ਨੂ? ਪੰਜਾਬ ਅਤੇ ਹਰਿਆਣਾ ਹਾਈਕੋਰਟ ਚ ਇਕ ਲਿਖਤੀ ਖੁਲਾਸਾ ਕਰਦੇ ਹੋਏ ਨਾ ਸਿਰਫ ਪੰਜਾਬ ਦੇ ਪੁਲਿਸ ਮੁਖੀ ਸੁਰੇਸ਼ ਅਰੋੜਾ ਅਤੇ ਡੀਜੀਪੀ (ਇੰਟੈਲੀਜੈਂਸ) ਦਿਨਕਰ ਗੁਪਤਾ ਉਤੇ ਉਹਨਾਂ (ਚਟੋਪਾਧਿਆਏ) ਨੂ?

ਕਥਿਤ ਤੌਰ ਉਤੇ ਜਾਣਬੁਝ ਕੇ ਚੱਢਾ ਖ਼ੁਦਕਸ਼ੀ ਕੇਸ ਚ ਫਸਾਉਣ ਦੀ ਸਾਜਿਸ਼ ਘੜਨ ਦਾ ਦੋਸ਼ ਲਾਇਆ ਬਲਕਿ ਇਹ ਵੀ ਆਖਿਆ ਕਿ ਹਾਈਕੋਰਟ ਦੇ ਹੁਕਮਾਂ ਉਤੇ ਗਠਿਤ ਵਿਸ਼ੇਸ ਜਾਂਚ ਟੀਮ (ਐਸਆਈਟੀ) ਦੇ ਮੁਖੀ ਵਜੋਂ ਐਸਐਸਪੀ ਮੋਗਾ ਰਾਜਜੀਤ ਸਿਂੰਘ ਅਤੇ ਇਕ  ਬਰਖਾਸਤ ਇੰਸਪੈਕਟਰ ਦੇ ਮਾਮਲੇ ਦੀ ਜਾਂਚ ਦੌਰਾਨ ਉਹਨਾਂ ਹੱਥ ਕਈ 'ਸੀਨੀਅਰ ਪੁਲਿਸ ਅਧਿਕਰੀਆਂ' ਦੀ ਵੀ ਸ਼ਮੂਲੀਅਤ ਹੋਣ ਦੇ ਸੁਰਾਗ ਹੱਥ ਲਗੇ ਹਨ। ਉਹਨਾਂ ਵਲੋਂ ਹਾਈਕੋਰਟ ਨੂ? ਸੌਂਪੀ ਜਾਣ ਵਾਲੀ ਜਾਂਚ ਰੀਪੋਰਟ ਨੂ? ਪ੍ਰਭਾਵਤ ਕਰਨ ਦੇ ਮਨਸ਼ੇ ਨਾਲ ਹੀ ਚਟੋਪਾਧਿਆਏ ਦਾ ਨਾਮ ਚੱਢਾ ਖੁਦਕਸੀ ਕੇਸ ਨਾਲ ਜੋੜਿਆ ਜਾ ਰਿਹਾ ਹੈ. ਅਜਿਹਾ ਦਾਅਵਾ ਇਸ ਆਈਪੀਐਸ ਅਧਿਕਾਰੀ ਵਲੋਂ ਬੀਤੇ ਕਲ਼ ਹਾਈਕੋਰਟ ਚ ਐਮੀਕ?ਸ ਕਿਉਰੀ ਸੀਨੀਅਰ ਐਡਵੋਕੇਟ ਅਨੁਪਮ ਗੁਪਤਾ ਰਾਹੀਂ ਕੀਤਾ ਗਿਆ ਹੈ. ਇਸ ਖੁਲਾਸੇ ਨੇ ਪੰਜਾਬ ਦੀ ਸਿਆਸਤ ਅਤੇ ਅਫ਼ਸਰਸ਼ਾਹੀ ਚ ਭਾਂਬੜ ਬਾਲ ਦਿਤੇ ਹਨ. ਕਾਂਗਰਸ ਪਾਰਟੀ ਦੇ ਮੁਖ ਬੁਲਾਰੇ  ਅਤੇ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਵਲੋਂ ਜਾਰੀ ਇਕ ਬਿਆਨ ਮੁਤਾਬਿਕ ਮੁਖ ਮੰਤਰੀ ਨੇ ਇਸ ਪੂਰੇ ਐਪੀਸੋਡ ਨੂ? ਬੇਹੱਦ ਗੰਭੀਰਤਾ ਨਾਲ ਲਿਆ ਹੈ ਅਤੇ ਇਸ ਬਾਰੇ ਮੁਕੰਮਲ ਰੀਪੋਰਟ ਤਲਬ ਕੀਤੀ ਹੈ.