ਕੋਰੋਨਾ ਵਾਇਰਸ: ਡੀ.ਏ.ਵੀ. ਮੈਨੇਜਿੰਗ ਕਮੇਟੀ ਵਲੋਂ 5 ਕਰੋੜ ਰੁਪਏ ਦੀ ਸਹਾਇਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਸ਼ 'ਚ ਫ਼ੈਲੀ ਕੋਰੋਨਾ ਵਾਇਰਸ ਦੀ ਮਹਾਂਮਾਰੀ 'ਚ ਸਰਕਾਰ ਦਾ ਹੱਥ ਵੰਡਾਉਣ ਲਈ ਡੀਏਵੀ ਕਾਲਜ ਦੀ ਪ੍ਰਬੰਧਕੀ ਕਮੇਟੀ ਨੇ ਪ੍ਰਧਾਨ ਮੰਤਰੀ ਰਾਹਤ ਕੋਸ਼ 'ਚ ਪੰਜ ਕਰੋੜ

File Photo

ਬਠਿੰਡਾ,  (ਸੁਖਜਿੰਦਰ ਮਾਨ): ਦੇਸ਼ 'ਚ ਫ਼ੈਲੀ ਕੋਰੋਨਾ ਵਾਇਰਸ ਦੀ ਮਹਾਂਮਾਰੀ 'ਚ ਸਰਕਾਰ ਦਾ ਹੱਥ ਵੰਡਾਉਣ ਲਈ ਡੀਏਵੀ ਕਾਲਜ ਦੀ ਪ੍ਰਬੰਧਕੀ ਕਮੇਟੀ ਨੇ ਪ੍ਰਧਾਨ ਮੰਤਰੀ ਰਾਹਤ ਕੋਸ਼ 'ਚ ਪੰਜ ਕਰੋੜ  ਰੁਪਏ ਦੀ ਸਹਾਇਤਾ ਰਾਸ਼ੀ ਦਾ ਯੋਗਦਾਨ ਪਾਉਣ ਦਾ ਐਲਾਨ ਕੀਤਾ ਹੈ। ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਪਦਮ ਸ਼੍ਰੀ ਡਾ. ਪੂਨਮ ਸੂਰੀ ਦੀ ਅਗਵਾਈ ਹੇਠ ਦੇਸ ਭਰ 'ਚ ਚੱਲ ਰਹੇ ਸਮੂਹ ਡੀਏਵੀ ਕਾਲਜ ਅਤੇ ਸਕੂਲਾਂ ਦੇ ਸਟਾਫ਼ ਵਲੋਂ ਇਸ ਰਾਸ਼ੀ ਵਿਚ ਅਪਣੀ ਤਨਖ਼ਾਹ ਵਿਚੋਂ ਇੱਕ ਦਿਨ ਦਾ ਯੋਗਦਾਨ ਪਾਇਆ ਹੈ।

ਸਥਾਨਕ  ਡੀ.ਏ.ਵੀ. ਕਾਲਜ ਦੇ ਪ੍ਰਿੰਸੀਪਲ ਡਾ. ਸੰਜੀਵ ਸ਼ਰਮਾ ਨੇ ਅੱਜ ਇੱਥੇ ਇਸਦੀ ਜਾਣਕਾਰੀ ਦਿੰਦਿਆਂ ਦਸਿਆ ਕਿ ਦੇਸ ਭਰ 'ਚ ਇਸ ਸਮੇਂ 919 ਡੀਏਵੀ ਸੰਸਥਾਵਾਂ ਚੱਲ ਰਹੀਆਂ ਹਨ, ਜਿੰਨ੍ਹਾਂ ਪੂਰਾ ਸਾਥ ਦਿੱਤਾ ਹੈ। ਕਮੇਟੀ ਪ੍ਰਧਾਨ ਡਾ. ਪੂਨਮ ਸੂਰੀ ਨੇ ਦਸਿਆ ਕਿ ਡੀ.ਏ.ਵੀ. ਸੰਸਥਾਵਾਂ ਦਾ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਕਦੇ ਦੇਸ਼ 'ਤੇ ਭੀੜ ਪੈਂਦੀ ਹੈ ਤਾਂ ਇਹ ਦੇਸ਼ ਦੀ ਮੱਦਦ ਲਈ ਹਮੇਸ਼ਾ ਅੱਗੇ ਆਉਂਦਾ ਹੈ। ਹੁਣ ਵੀ ਡੀ.ਏ.ਵੀ. ਸੰਸਥਾ ਕੋਵਿਡ-19 ਬਿਮਾਰੀ ਮੌਕੇ ਦੇਸ਼ ਲਈ ਪੂਰੀ ਤਰ੍ਹਾਂ ਸਮਰਪਤ ਹੈ। ਇਸ ਮੌਕੇ ਡਾ. ਸੰਜੀਵ ਸ਼ਰਮਾ ਨੇ ਪ੍ਰਿੰਸੀਪਲ ਸ਼੍ਰੀ ਐਚ.ਆਰ. ਗੰਧਾਰ ਵਾਈਸ-ਪ੍ਰੈਜੀਡੈਂਟ,  ਸ਼੍ਰੀ ਸ਼ਿਵ ਰਮਨ ਗੌੜ (ਰਿਟਾ. ਆਈ.ਏ.ਐਸ. ਅਫ਼ਸਰ) ਡਾਇਰੈਕਟਰ ਦਾ ਧੰਨਵਾਦ ਕੀਤਾ।