ਕਰਫ਼ਿਊ ਦੌਰਾਨ ਪੁਲਿਸ ਦੇ ਹੱਥੇ ਚੜ੍ਹਿਆ ਜਾਅਲੀ ਪੱਤਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਾਭਾ ਪੁਲਿਸ ਨੇ ਕਰਫ਼ਿਊ ਦੌਰਾਨ ਇਕ ਜਾਅਲੀ ਪੱਤਰਕਾਰ ਗੱਡੀ ਸਮੇਤ ਕਾਬੂ ਕੀਤਾ ਹੈ, ਜਿਸ ਦਾ ਨਾਂ ਭੁਵੇਸ਼ ਭਾਸੀ ਦਸਿਆ ਜਾ ਰਿਹਾ ਹੈ। ਉਸ ਦੀ ਗੱਡੀ 'ਚੋਂ ਪ੍ਰੈੱਸ

File Photo

ਨਾਭਾ (ਬਲਵੰਤ ਹਿਆਣਾ) : ਨਾਭਾ ਪੁਲਿਸ ਨੇ ਕਰਫ਼ਿਊ ਦੌਰਾਨ ਇਕ ਜਾਅਲੀ ਪੱਤਰਕਾਰ ਗੱਡੀ ਸਮੇਤ ਕਾਬੂ ਕੀਤਾ ਹੈ, ਜਿਸ ਦਾ ਨਾਂ ਭੁਵੇਸ਼ ਭਾਸੀ ਦਸਿਆ ਜਾ ਰਿਹਾ ਹੈ। ਉਸ ਦੀ ਗੱਡੀ 'ਚੋਂ ਪ੍ਰੈੱਸ ਦੇ ਜਾਅਲੀ ਦਸਤਾਵੇਜ਼ ਬਰਾਮਦ ਹੋਏ ਹਨ ਜੋ ਕਾਂਗਰਸ ਨਾਲ ਸਬੰਧ ਰਖਦਾ ਹੈ। ਉਸ ਵਿਰੁਧ ਨਾਭਾ ਕੋਤਵਾਲੀ ਪੁਲਿਸ 'ਚ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿਤੀ ਹੈ।

ਇਹ ਜਾਅਲੀ ਪੱਤਰਕਾਰ ਗੱਡੀ ਵਿਚ ਬੱਤੀ ਲਗਾ ਕੇ ਅਤੇ ਹੂਟਰ ਵਜਾ ਕੇ ਲੋਕਾਂ 'ਚ ਦਹਿਸ਼ਤ ਫੈਲਾਉਂਦਾ ਸੀ। ਜੇ ਪੁਲਿਸ ਵੀ ਇਸ ਨੂੰ ਨਾਕੇ 'ਤੇ ਰੋਕ ਲੈਂਦੀ ਸੀ ਤਾਂ ਉਸ ਨਾਲ ਵੀ ਦੁਰਵਿਹਾਰ ਕਰਦਾ ਸੀ। ਡੀ.ਐਸ.ਪੀ. ਨਾਭਾ ਨੇ ਕਿਹਾ ਕਿ ਉਸ ਵਿਰੁਧ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਿਹਾ ਹੈ ਕਿ ਅਜਿਹੇ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।