ਆਰਥਕ ਤੰਗੀ ਦੇ ਚਲਦਿਆਂ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਰਥਕ ਤੰਗੀ ਦੇ ਚਲਦਿਆਂ ਕਿਸਾਨ ਨੇ ਕੀਤੀ ਖ਼ੁਦਕੁਸ਼ੀ

Farmers commit suicide due to economic hardship

ਤਰਨ ਤਾਰਨ, 7 ਅਪ੍ਰੈਲ  (ਅਮਿਤ ਮਰਵਾਹਾ, ਅਮਨਦੀਪ ਮਨਚੰਦਾ): ਤਰਨਤਾਰਨ ਦੇ ਪਿੰਡ ਰਸੂਲਪੁਰ ਨਿਵਾਸੀ ਕਿਸਾਨ ਨੇ ਆਰਥਿਕ ਤੰਗੀ ਦੇ ਚਲਦਿਆਂ ਜ਼ਹਿਰਲੀ ਵਸਤੂ ਨਿਗਲ ਕੇ ਅਪਣੀ ਜਾਨ ਦੇ ਦਿਤੀ। ਦਸਿਆ ਜਾ ਰਿਹਾ ਹੈ ਕਿ ਕਿਸਾਨ ਦੇ ਸਿਰ ਚਾਰ ਲੱਖ ਦੇ ਕਰੀਬ ਕਰਜ਼ਾ ਨਿੱਜੀ ਤੌਰ ਉਤੇ ਲਿਆ ਸੀ ਜਿਸ ਨੂੰ ਲੈ ਕੇ ਉਹ ਕਈ ਦਿਨਾਂ ਤੋਂ ਪ੍ਰੇਸ਼ਾਨ ਰਹਿ ਰਿਹਾ ਸੀ।


  ਕਿਸਾਨ ਆਗੂ ਤੇਜਿੰਦਰਪਾਲ ਸਿੰਘ ਰਸੂਲਪੁਰ ਨੇ ਦਸਿਆ ਕਿ ਗੁਲਾਬ ਸਿੰਘ ਦੇ ਸਿਰ ਉਤੇ ਚਾਰ ਲੱਖ ਦੇ ਕਰੀਬ ਕਰਜ਼ਾ ਸੀ। ਕੁੱਝ ਦਿਨ ਪਹਿਲਾਂ ਉਸ ਨੇ ਅਪਣੀਆਂ ਦੋ ਲੜਕੀਆਂ ਦਾ ਵਿਆਹ ਕੀਤਾ ਸੀ ਪਰ ਦੋਵੇਂ ਲੜਕੀਆਂ ਘਰੇਲੂ ਕਲੇਸ਼ ਦੇ ਚਲਦਿਆਂ ਪੇਕੇ ਘਰ ਆ ਗਈਆਂ ਸਨ। ਕਿਸਾਨ ਗੁਲਾਬ ਸਿੰਘ ਕਣਕ ਦੀ ਫ਼ਸਲ ਤੋਂ ਕਰਜ਼ਾ ਉੱਤਰਣ ਦੀ ਆਸ ਸੀ ਪਰ ਕੋਰੋਨਾ ਵਾਇਰਸ ਦੇ ਚਲਦਿਆਂ ਬਣੇ ਹਾਲਤਾਂ ਕਾਰਨ ਉਹ ਕਈ ਦਿਨਾਂ ਤੋਂ ਪ੍ਰੇਸ਼ਾਨ ਰਹਿ ਰਿਹਾ ਸੀ।


  ਦੋ ਦਿਨ ਪਹਿਲਾਂ ਉਸ ਨੇ ਜ਼ਹਿਰੀਲੀ ਦਵਾਈ ਨਿਗਲ ਲਈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਸ ਨੇ ਦਮ ਤੋੜ ਦਿਤਾ। ਇਸ ਮੌਕੇ ਕਿਸਾਨ, ਮਜ਼ਦੂਰ ਸੰਘਰਸ਼ ਕਮੇਟੀ ਦੇ ਜੋਨ ਪ੍ਰਧਾਨ ਸੁਖਵਿੰਦਰ ਸਿੰਘ ਦੁਗਲਵਾਲਾ ਨੇ ਕਿਹਾ ਕਿ ਕਿਸਾਨ ਆਰਥਿਕ ਤੰਗੀ ਦੇ ਚਲਦਿਆਂ ਖ਼ੁਦਕੁਸ਼ੀਆਂ ਕਰ ਰਹੇ ਹਨ। ਸਰਕਾਰ ਮ੍ਰਿਤਕ ਗੁਲਾਬ ਸਿੰਘ ਦੇ ਪਰਵਾਰ ਨੂੰ ਦਸ ਲੱਖ ਮੁਆਵਜ਼ਾ ਅਤੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਵੇ।