ਗਿਲਜੀਆਂ ਵਲੋਂ ਸਿਵਲ ਤੇ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ ਕੋਰੋਨਾ ਵਾਇਰਸ ਸਬੰਧੀ ਕੀਤਾ ਵਿਚਾਰ-ਵਟਾਂਦਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰਫ਼ਿਊ ਦੀ ਉਲੰਘਣ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਨਾ ਬਖ਼ਸ਼ਿਆ ਜਾਵੇ

File Photo

ਗੜ੍ਹਦੀਵਾਲਾ (ਹਰਪਾਲ ਸਿੰਘ) : ਹਲਕਾ ਵਿਧਾਇਕ ਉੜਮੁੜ ਟਾਂਡਾ ਸਰਦਾਰ ਸੰਗਤ ਸਿੰਘ ਗਿਲਜੀਆਂ ਵਲੋਂ ਅੱਜ ਗੜ੍ਹਦੀਵਾਲਾ ਨਗਰ ਕੌਸਲ ਵਿਖੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਦੇਸ਼ ਵਿਚ ਲਗਾਤਾਰ ਵਧ ਰਹੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਪੰਜਾਬ ਸਰਕਾਰ ਵਲੋਂ 14 ਅ੍ਰਪੈਲ ਤੱਕ ਲਗਾਏ ਕਰਫ਼ਿਊ ਦੇ ਮੱਦੇਨਜ਼ਰ ਕੀਤੇ ਗਏ ਪ੍ਰਬੰਧਾਂ ਸਬੰਧੀ ਜਾਣਕਾਰੀ ਹਾਸਲ ਕੀਤੀ । ਇਸ ਮੌਕੇ ਡੀ.ਐਸ.ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ, ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਨਿਰਮਲ ਸਿੰਘ, ਐਸ.ਐਚ.ਓ ਗੜ੍ਹਦੀਵਾਲਾ ਇੰਸ.ਬਲਵਿੰਦਰ ਸਿੰਘ ਭੁੱਲਰ, ਬੀ.ਡੀ.ਪੀ.ਓ ਭੂੰਗਾ ਪ੍ਰਦੀਪ ਸ਼ਾਰਦਾ, ਪੀ.ਐਚ.ਸੀ ਐਸ.ਐਮ.ਓ ਭੂੰਗਾ ਮਨੋਹਰ ਲਾਲ,

ਡਾਕਟਰ ਤੀਰਥ ਸਿੰਘ, ਜਸਤਿੰਦਰ ਬੀ.ਈ.ਈ, ਸਬ. ਇੰਸਪੈਕਟਰ ਪਰਵਿੰਦਰ ਸਿੰਘ ਧੂਤ, ਕਾਰਜ ਸਾਧਕ ਅਫਸਰ ਗੜ੍ਹਦੀਵਾਲਾ ਸਿਮਰਨ ਸਿੰਘ ਢੀਨਸਾ ਸਮੇਤ ਸਿਵਲ ਤੇ ਪੁਲਿਸ ਸਮੇਤ ਪ੍ਰਸ਼ਾਸਨਕ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਵਿਧਾਇਕ ਸੰਗਤ ਸਿੰਘ ਗਿਲਜੀਆ ਨੇ ਕਿਹਾ ਕਿ ਪੇਡੂ ਅਤੇ ਸ਼ਹਿਰੀ ਖੇਤਰ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਪੰਜਾਬ ਸਰਕਾਰ ਵਲੋਂ ਲਗਾਏ ਕਰਫ਼ਿਊ ਦੌਰਾਨ ਕੋਈ ਵੀ ਦਿੱਕਤ ਨਾ ਆਉਣ ਦਿਤੀ ਜਾਵੇ। ਗਿਲਜੀਆਂ ਨੇ ਪ੍ਰਸ਼ਾਸਨਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੁੱਝ ਪਿੰਡਾਂ ਵਿੱਚ ਜਿਹੜੇ ਗੁੱਜਰ ਭਾਈਚਾਰੇ ਦੇ ਲੋਕ ਦੁੱਧ ਦੀ ਸਪਲਾਈ ਜਾਦੇ ਹਨ,

ਉਨ੍ਹਾਂ ਨੂੰ ਤੰਗ ਪ੍ਰਸ਼ੇਨ ਕੀਤਾ ਜਾ ਰਿਹਾ ਹੈ। ਗੁੱਜਰ ਭਾਈਚਾਰੇ ਵਲੋਂ ਜੋ ਸ਼ਹਿਰੀ ਤੇ ਪੇਡੂ ਖੇਤਰ ਵਿੱਚ ਘਰਾਂ ਵਿੱਚ ਦੁੱਧ ਦੀਆਂ ਲੱਗੀਆ ਵਾਨਾਂ ਲੱਗੀਆਂ ਹਨ, ਉਨ੍ਹਾਂ ਨੂੰ ਦੁੱਧ ਸਪਲਾਈ ਕਰਨ ਨਹੀ ਦਿੰਦੇ ਹਨ। ਜਿਸ ਕਰਕੇ ਗੁੱਜਰ ਭਾਈਚਾਰੇ ਲੋਕਾਂ ਅੰਦਰ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।  ਉਨ੍ਹਾ ਪ੍ਰਸਾਸ਼ਨ ਅਧਿਕਾਰੀ ਨੂੰ ਕਿਹਾ ਕਿ ਇਹੋ ਜਿਹਾ  ਮਾਮਲਾ ਜੇ ਧਿਆਨ ਵਿੱਚ ਆਉਦਾ ਹੈ,

ਤਾ ਉਸਨੂੰ ਗੰਭੀਰਤਾਂ ਨਾਲ ਲੈ ਕੇ ਹੱਲ ਕਰਨ ਦੀ ਕੋਸ਼ਿਸ ਕੀਤੀ ਜਾਵੇ। ਇਸ ਮੌਕੇ ਸੰਗਤ ਸਿੰਘ ਗਿਲਜੀਆਂ ਨੇ ਪੁਲਿਸ ਪ੍ਰਸਾਸ਼ਨ ਤੇ ਸਿਵਲ ਪ੍ਰਸਾਸ਼ਨ ਹਦਾਇਤ ਕੀਤੀ ਕਿ ਕਰਫਿਊ ਦੌਰਾਨ ਜਿਹੜੇ ਵਿਅਕਤੀ ਬਿਨ੍ਹਾਂ ਕਰਫਿਊ ਪਾਸ ਨਜਾਇਜ਼ ਤੌਰ ਤੇ ਘੁੰਮਦੇ ਫਿਰਦੇ ਨਜ਼ਰ ਆਉਣ ਉਨ੍ਹਾਂ ਖਿਲਾਫ਼ 188 ਅਧੀਨ ਮਾਮਲਾ ਦਰਜ਼ ਕਰਕੇ ਸਖਤੀ ਵਰਤੀ ਜਾਵੇ, ਤੇ ਲੋਕਾਂ ਕੋਰੋਨਾ ਵਾਇਰਸ ਦੀ ਮਹਾਂਮਰੀ ਤੋ ਬਚਣ ਲਈ ਆਪਣੇ ਘਰਾਂ ਅੰਦਰ ਹੀ ਰਹਿਣ ਸਬੰਧੀ ਜਾਗਰੂਕ ਕੀਤਾ ਜਾਵੇ। ਉਨ੍ਹਾਂ ਪੁਲਿਸ ਪ੍ਰਸਾਸ਼ਨ ਨੂੰ ਹਦਾਇਤ ਕੀਤੀ ਕਿ ਨਸ਼ੇ ਦੇ ਤਸਕਰਾਂ ਨੂੰ ਚਾਹੇ ਸਰਾਬ ਦਾ ਧੰਦਾ ਕਰਦੇ ਜਾ ਚਿੱਟੇ ਦਾ ਕਿਸੇ ਵੀ ਕੀਮਤ ਤੇ ਬਖਸਿਆਂ ਨਾ ਜਾਵੇ ।