ਜਲੌਰ ਸਿੰਘ ਨੇ ਸੰਭਾਲਿਆ ਮੁੱਖ ਖੇਤੀਬਾੜੀ ਅਫਸਰ ਦਾ ਅਹੁਦਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਖੇਤੀ ਬਾੜੀ ਅਫਸਰ ਬਲਜਿੰਦਰ ਸਿੰਘ ਦੇ ਰਿਟਾਇਰ ਹੋਣ ਉਪਰੰਤ ਡਾਕਟਰ ਜਲੌਰ ਸਿੰਘ ਨੇ ਡਿਪਟੀ ਡਾਇਰੈਕਟਰ ਕਾਟਨ ਅਤੇ ਮੁੱਖ ਖੇਤੀ-ਬਾੜੀ ਅਫਸਰ ਦਾ ਅਹੁਦਾ

File Photo

ਸ੍ਰੀ ਮੁਕਤਸਰ ਸਾਹਿਬ (ਗੁਰਦੇਵ ਸਿੰਘ/ਰਣਜੀਤ ਸਿੰਘ) : ਮੁੱਖ ਖੇਤੀ ਬਾੜੀ ਅਫਸਰ ਬਲਜਿੰਦਰ ਸਿੰਘ ਦੇ ਰਿਟਾਇਰ ਹੋਣ ਉਪਰੰਤ ਡਾਕਟਰ ਜਲੌਰ ਸਿੰਘ ਨੇ ਡਿਪਟੀ ਡਾਇਰੈਕਟਰ ਕਾਟਨ ਅਤੇ ਮੁੱਖ ਖੇਤੀ-ਬਾੜੀ ਅਫਸਰ ਦਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਲੰਬਾ ਸਮਾਂ ਬਲਾਕ ਅਫਸਰ ਲੰਬੀ ਵਿਖੇ ਸੇਵਾ ਨਿਭਾਈ ਹੈ, ਹੁਣ ਉਨ੍ਹਾਂ ਦੀ ਪੋਸਟ ਮੁੱਖ ਖੇਤੀਬਾੜੀ ਅਫਸਰ ਮਾਨਸਾ ਹੋਣ ਜਾ ਰਹੀ ਸੀ, ਪਰ ਮੈਂ ਆਪਣੀ ਸੇਵਾ ਇਸੇ ਜਿਲ੍ਹੇ ਵਿੱਚ ਕਰਨੀ ਚਾਹੁੰਦਾ ਸੀ।

ਇਸ ਕਰਕੇ ਸਰਕਾਰ ਵੱਲੋਂ ਮੈਨੂੰ ਡਿਪਟੀ ਡਰੈਕਟਰ ਕੋਟਨ ਦੇ ਨਾਲ-ਨਾਲ ਮੁੱਖ ਖੇਤੀਬਾੜੀ ਅਫਸਰ ਦੀ ਸੇਵਾ ਕਰਨ ਦਾ ਮੌਕਾ ਵੀ ਸੌਂਪਿਆ ਗਿਆ ਹੈ।
ਕਾਬਲੇਗੌਰ ਹੈ ਕਿ ਜਲੋਰ ਸਿੰਘ ਨੇ ਮਿਹਨਤੀ ਅਤੇ ਇਮਾਨਦਾਰ ਅਫਸਰ ਕਰਕੇ ਹੀ ਲੰਬਾ ਸਮਾਂ ਲੰਬੀ ਬਲਾਕ ਵਿੱਚ ਕੰਮ ਕੀਤਾ ਸੀ, ਉਨ੍ਹਾਂ ਦੀਆਂ ਸੇਵਾਵਾਂ ਨੂੰ ਧਿਆਨ ਵਿਚ ਰੱਖਦਿਆਂ ਸਰਕਾਰ ਵੱਲੋਂ ਉਨ੍ਹਾਂ ਨੂੰ ਇਸ ਅਹੁਦੇ ਦੀ ਜਿੰਮੇਵਾਰੀ ਸੌਂਪੀ ਗਈ ਹੈ, ਜਿਸ ਨੂੰ ਉਹ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਨਿਭਾਉਣਗੇ।