ਐਨ.ਆਰ.ਆਈ. ਸਭਾ ਨੇ 1800 ਪਰਵਾਰਾਂ ਨੂੰ ਵੰਡਿਆ ਰਾਸ਼ਨ ਤੇ ਦਵਾਈਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਸ਼ਵ ਭਰ ਚ ਦਸਤਕ ਦੇਣ ਤੋਂ ਬਾਅਦ ਕਰੋਨਾ ਵਾਇਰਸ ਨੇ ਭਾਰਤ ਦੇਸ਼ ਚ ਵੀ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ । ਜਿਸ ਤੋਂ ਬਚਾਅ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ

File Photo

ਗੜ੍ਹਦੀਵਾਲਾ  (ਹਰਪਾਲ ਸਿੰਘ) ਵਿਸ਼ਵ ਭਰ ਚ ਦਸਤਕ ਦੇਣ ਤੋਂ ਬਾਅਦ ਕਰੋਨਾ ਵਾਇਰਸ ਨੇ ਭਾਰਤ ਦੇਸ਼ ਚ ਵੀ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ । ਜਿਸ ਤੋਂ ਬਚਾਅ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 14 ਅਪ੍ਰੈਲ ਤੱਕ ਪੂਰੇ ਦੇਸ਼ ਚ ਲੌਕਡਊਨ ਜਾਰੀ ਕਰ ਦਿੱਤਾ । ਪੰਜਾਬ ਚ ਇਸ ਬਿਮਾਰੀ ਨਾਲ ਨਜਿੱਠਣ ਲਈ ਜਿੱਥੇ ਡਾਕਟਰ ਤੇ ਸਿਹਤ ਵਿਭਾਗ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ

ਉੱਥੇ ਇਸ ਲੌਕਡਊਨ ਦੌਰਾਨ ਹਲਕਾ ਉੜਮੁੜ ਟਾਂਡਾ ਨਾਲ ਸਬੰਧਤ ਉੱਘੇ ਸਮਾਜ ਸੇਵੀ ਤੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਜਸਬੀਰ ਸਿੰਘ ਰਾਜਾ ਵਲੋਂ ਚਲਾਈ ਜਾ ਸਮਾਜ ਸੇਵੀ ਸੰਸਥਾ ਐਨਆਰਆਈ ਸਭਾ ਕੁਰਾਲਾ ਨੇ ਪਿਛਲੇ 12 ਦਿਨਾਂ ਚ ਹਲਕਾ ਉੜਮੁੜ ਚ ਵਸਦੇ ਵੱਖ ਵੱਖ ਪਿੰਡਾਂ ਚ ਰਹਿੰਦੇ ਕਰੀਬ 1800 ਲੋੜਵੰਦ ਪਰਿਵਾਰਾਂ ਨੂੰ ਰਾਸ਼ਣ , ਆਟਾ , ਦਾਲਾਂ ਸਬਜੀਆਂ ਤੋਂ ਇਲਾਵਾ ਮੁਫਤ ਦਵਾਈਆਂ ਵੀ ਘਰ ਘਰ ਜਾ ਕੇ ਵੰਡੀਆਂ । ਐਨਆਰਆਈ ਸਭਾ ਕੁਰਾਲਾ ਦੇ ਸਰਪ੍ਰਸਤ ਜਸਬੀਰ ਸਿੰਘ ਰਾਜਾ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਚ ਐਨਆਰਆਈ ਸਭਾ ਕੁਰਾਲਾ ਹਲਕਾ ਉੜਮੁੜ ਦੇ ਹਰ ਲੋੜਵੰਦ ਪਰਵਾਰ ਨਾਲ ਖੜੀ ਹੈ।