ਕੋਰੋਨਾ ਨੂੰ ਹਰਾਉਣ ਲਈ ਮੁਸਲਿਮ ਭਾਈਚਾਰਾ ਸਰਕਾਰ ਦਾ ਦੇਵੇਗਾ ਪੂਰਾ ਸਾਥ
ਮੁਸਲਮ ਭਾਈਚਾਰੇ ਵਲੋਂ ਸੈਕਟਰ 20 ਦੀ ਮਸਜਿਦ ਵਿਚ ਇਕ ਪ੍ਰੈਸ ਮਿਲਣੀ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਮੁਸਲਮ ਭਾਈਚਾਰੇ ਨੂੰ ਅਪੀਲ ਕੀਤੀ ਗਈ ਹੈ
ਚੰਡੀਗੜ੍ਹ (ਤਰੁਣ ਭਜਨੀ): ਮੁਸਲਮ ਭਾਈਚਾਰੇ ਵਲੋਂ ਸੈਕਟਰ 20 ਦੀ ਮਸਜਿਦ ਵਿਚ ਇਕ ਪ੍ਰੈਸ ਮਿਲਣੀ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਮੁਸਲਮ ਭਾਈਚਾਰੇ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕੋਰੋਨਾ ਵਾਇਰਸ ਦੇ ਸਬੰਧ ਵਿਚ ਸਰਕਾਰ ਵਲੋਂ ਜੋ ਹਿਦਾਇਤਾਂ ਅਤੇ ਗਾਇਡਲਾਇਨ ਜਾਰੀ ਕੀਤੀ ਜਾ ਰਹੀ ਹਨ, ਉਸਦਾ ਪੁਰੀ ਤਰਾਂ ਨਾਲ ਪਾਲਨ ਕਰਨ। ਇਸ ਮੌਕੇ ਤੇ ਐਸਐਸਪੀ ਨਿਲਾਂਬਰੀ ਵਿਜੇ ਜਗਦਲੇ ,ਡੀਐਸਪੀ ਸੀਆਈਡੀ ਰਾਮਗੋਪਾਲ ਅਤੇ ਡੀਐਸਪੀ ਚਰਣਜੀਤ ਸਿੰਂਘ ਵੀ ਮੌਜੂਦ ਸਨ।
ਪ੍ਰੈਸ ਮਿਲਣੀ ਵਿਚ ਮੂਲਾਨ ਅਜਮਨ ਖਾਨ,ਮੂਲਾਨਾ ਇਮਰਾਨ,ਮੁਫ਼ਤੀ ਅਨਾਸ,ਕੁਆਰੀ ਸ਼ਮਸ਼ੇਰ ਅਤੇ ਤਬਲੀਗੀ ਜਮਾਤ ਚੰਡੀਗੜ੍ਹ ਦੇ ਮੈਂਬਰ ਨੂਰ ਨੇ ਹਿੱਸਾ ਲਿਆ। ਇਸ ਦੌਰਾਨ ਉਨ੍ਹਾ ਨੇ ਅਪੀਲ ਕੀਤੀ ਕਿ ਭਾਈਚਾਰੇ ਦਾ ਕੋਈ ਵੀ ਵਿਅਕਤੀ ਲਾਕਡਾਉਨ ਦੌਰਾਨ ਕਬਰੀਸਤਾਨ ਅਤੇ ਮਸਜਿਦ ਵਿਚ ਨਹੀ ਆਵੇਗਾ। ਉਨ੍ਹਾ ਕਿਹਾ ਕਿ ਜੋ ਲੋਕ ਜਮਾਤ ਵਿਚ ਹਿੱਸਾ ਲੈਕੇ ਚੰਡੀਗੜ੍ਹ ਆਏ ਹਨ, ਉਨ੍ਹਾ ਨੂੰ ਅਪਣਾ ਸਿਹਤ ਚੈਕਅਪ ਜਰੂਰ ਕਰਵਾਉਣਾ ਚਾਹੀਦਾ ਹੈ। ਸਿਹਤ ਵਿਭਾਗ ਜਮਾਤ ਦੇ ਕਈਂ ਮੈਂਬਰਾਂ ਦਾ ਹੈਲਥ ਚੈਕਅਪ ਕਰ ਚੁੱਕੀ ਹੈ। ਜੋ ਕਿ ਨੈਗੇਟਿਵ ਪਾਏ ਗਏ ਹਨ। ਇਸ ਮੌਕੇ ਤੇ ਬੋਲਦੇ ਹੋਏ ਐਸਐਸਪੀ ਨੇ ਕਿਹਾ ਕਿ ਮੁਸਲਮ ਭਾਈਚਾਰੇ ਵਲੋਂ ਲਿਆ ਗਿਆ ਇਹ ਫੈਸਲਾ ਮਨੁੱਖਤਾ ਦੀ ਭਲਾਈ ਲਈ ਲਿਆ ਗਿਆ ਹੈ। ਇਸ ਲਈ ਮੁਸਲਮ ਭਾਈਚਾਰੇ ਦੇ ਲੋਕ ਸਲਾਘਾ ਦੇ ਯੋਗ ਹਨ।