ਟੈਨਿਸ ਖਿਡਾਰੀ ਸੋਂਗਾ ਫ਼ਰੈਂਚ ਓਪਨ ਤੋਂ ਬਾਅਦ ਲੈਣਗੇ ਸੰਨਿਆਸ

ਏਜੰਸੀ

ਖ਼ਬਰਾਂ, ਪੰਜਾਬ

ਟੈਨਿਸ ਖਿਡਾਰੀ ਸੋਂਗਾ ਫ਼ਰੈਂਚ ਓਪਨ ਤੋਂ ਬਾਅਦ ਲੈਣਗੇ ਸੰਨਿਆਸ

image

ਪੈਰਿਸ, 7 ਅਪ੍ਰੈਲ : ਆਸਟ੍ਰੇਲੀਅਨ ਓਪਨ ਦੇ ਸਾਬਕਾ ਉਪ ਜੇਤੂ ਜੋ-ਵਿਲਫ਼ਰੇਡ ਸੋਂਗਾ ਨੇ ਫ਼ਰੈਂਚ ਓਪਨ ਟੈਨਿਸ ਟੂਰਨਾਮੈਂਟ ਤੋਂ ਬਾਅਦ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਅਪਣੇ ਕਰੀਅਰ ਦੌਰਾਨ ਸੱਟਾਂ ਨਾਲ ਜੂਝਣ ਵਾਲੇ ਸੋਂਗਾ ਇਸ ਤਰ੍ਹਾਂ ਅਪਣੇ ਘਰੇਲੂ ਦਰਸ਼ਕਾਂ ਦੇ ਸਾਹਮਣੇ ਅਪਣੇ ਕਰੀਅਰ ਦਾ ਅੰਤ ਕਰਨਗੇ। ਫ਼ਰਾਂਸ ਦੇ 36 ਸਾਲਾ ਸੋਂਗਾ ਨੇ 2012 ਵਿਚ ਕਰੀਅਰ ਦੀ ਸਰਵੋਤਮ ਪੰਜਵੀਂ ਰੈਂਕਿੰਗ ਹਾਸਲ ਕੀਤੀ ਪਰ ਪਿਛਲੀ ਵਾਰ ਸੱਟ ਲੱਗਣ ਤੋਂ ਬਾਅਦ ਉਨ੍ਹਾਂ ਦੀ ਮੌਜੂਦਾ ਰੈਂਕਿੰਗ 220 ਹੈ। ਇਸ ਦਾ ਮਤਲਬ ਹੈ ਕਿ ਸੋਂਗਾ ਨੂੰ ਰੋਲਾਂ ਗੈਰੋ ਦੇ ਮੁੱਖ ਡਰਾਅ ’ਚ ਸਿੱਧੀ ਐਂਟਰੀ ਨਹੀਂ ਮਿਲੇਗੀ ਅਤੇ ਉਨ੍ਹਾਂ ਨੂੰ ਪ੍ਰਬੰਧਕਾਂ ਵਲੋਂ ਦਿਤੇ ਵਾਈਲਡ ਕਾਰਡ ’ਤੇ ਭਰੋਸਾ ਕਰਨਾ ਹੋਵੇਗਾ। ਲਗਭਗ 20 ਸਾਲ ਪਹਿਲਾਂ ਸਾਹਮਣੇ ਆਏ ਫ਼ਰਾਂਸ ਦੇ ਦਿੱਗਜ਼ ਖਿਡਾਰੀਆਂ ’ਚੋਂ ਸੋਂਗਾ ਪਹਿਲੇ ਹਨ, ਜੋ ਸੰਨਿਆਸ ਲੈ ਰਹੇ ਹਨ। ਇਨ੍ਹਾਂ ਦਿੱਗਜ਼ਾਂ ਦੀ ਸੂਚੀ ਵਿਚ ਗੇਲ ਮੋਨਫ਼ਿਲਸ, ਰਿਚਰਡ ਗੈਸਕੇਟ ਅਤੇ ਜਾਈਲਸ ਸਿਮੋਨ ਵੀ ਸ਼ਾਮਲ ਹਨ। ਸੋਂਗਾ ਨੇ ਵੀਡੀਉ ਸੰਦੇਸ਼ ’ਚ ਕਿਹਾ, ‘ਇਹ ਮੇਰੇ ਲਈ ਆਖ਼ਰੀ ਰੋਮਾਂਚ ਹੋਵੇਗਾ। ਰੋਲਾਂ ਗੈਰੋ ਵਿਖੇ ਇਹ ਮੇਰਾ 15ਵਾਂ ਟੂਰਨਾਮੈਂਟ ਹੋਵੇਗਾ। ਉਮੀਦ ਹੈ ਕਿ ਮੈਂ ਫਿੱਟ ਰਹਾਂਗਾ।” ਸੋਂਗਾ 2013 ਅਤੇ 2015 ਵਿਚ ਫ਼੍ਰੈਂਚ ਓਪਨ ਦੇ ਸੈਮੀਫ਼ਾਈਨਲ ਵਿਚ ਪਹੁੰਚੇ ਸਨ। ਉਨ੍ਹਾਂ 18 ਏ.ਟੀ.ਪੀ ਖ਼ਿਤਾਬ ਜਿੱਤੇ ਅਤੇ 2008 ਵਿਚ ਆਸਟ੍ਰੇਲੀਅਨ ਓਪਨ ਦੇ ਫ਼ਾਈਨਲ ਵਿਚ ਪਹੁੰਚੇ, ਜਿਥੇ ਉਨ੍ਹਾਂ ਨੂੰ ਨੋਵਾਕ ਜੋਕੋਵਿਚ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। (ਏਜੰਸੀ)