ਬਟਾਲਾ ਦੇ ਏਜੰਟ ਨੇ ਕੁਵੈਤ ਭੇਜਣ ਦੇ ਨਾਂ ਤੇ ਨੌਜਵਾਨਾਂ ਨਾਲ ਮਾਰੀ ਠੱਗੀ, ਏਅਰਪੋਰਟ ਪਹੁੰਚੇ ਤਾਂ ਲੱਗਿਆ ਪਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਕੇ ਨੌਜਵਾਨਾਂ ਨੇ ਏਜੰਟ ਦੇ ਘਰ ਬਾਹਰ ਲਗਾਇਆ ਧਰਨਾ

photo

 

ਬਟਾਲਾ: ਬਟਾਲਾ ਦੇ ਪਿੰਡ ਕਿਲਾ ਦੇਸਾ ਸਿੰਘ ਦੇ ਟਰੈਵਲ ਏਜੰਟ ਨੇ 70 ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਲੱਖਾਂ ਰੁਪਏ ਦੀ ਠੱਗੀ ਮਾਰੀ। ਗੁੱਸੇ 'ਚ ਆਏ ਨੌਜਵਾਨਾਂ ਨੇ ਏਜੰਟ ਦੇ ਘਰ ਦੇ ਬਾਹਰ ਧਰਨਾ ਦੇਣਾ ਸ਼ੁਰੂ ਕਰ ਦਿੱਤਾ। ਨੌਜਵਾਨਾਂ ਨੇ ਪਹਿਲਾਂ ਉਸਦੇ ਗੁਰਦਾਸਪੁਰ ਦਫਤਰ ਦੇ ਬਾਹਰ ਧਰਨਾ ਦਿੱਤਾ ਅਤੇ ਬਾਅਦ ਵਿੱਚ ਉਸਦੇ ਘਰ ਦੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ। ਨੌਜਵਾਨਾਂ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ।

ਅਜਮੇਰ ਸਿੰਘ ਵਾਸੀ ਪਿੰਡ ਫਤਿਹਗੜ੍ਹ ਚੂੜੀਆਂ, ਸਰਬਜੀਤ ਸਿੰਘ ਵਾਸੀ ਮੁਕੇਰੀਆ, ਦੀਪਇੰਦਰ ਸਿੰਘ ਵਾਸੀ ਗਿੱਲਾਂਵਾਲੀ ਤੇ ਹੋਰ ਨੌਜਵਾਨਾਂ ਨੇ ਦੱਸਿਆ ਕਿ ਏਜੰਟ ਨੇ ਉਨ੍ਹਾਂ ਨੂੰ ਕੁਵੈਤ ਭੇਜਣ ਦਾ ਭਰੋਸਾ ਦਿੱਤਾ। ਪੈਸੇ ਵੀ ਲੈ ਲਏ, ਪਰ ਜਾਅਲੀ ਵੀਜ਼ਾ ਤੇ ਜਾਅਲੀ ਟਿਕਟਾਂ ਦੇ ਦਿੱਤੀਆਂ। ਜਦੋਂ ਉਹ ਏਅਰਪੋਰਟ ਪਹੁੰਚੇ ਤਾਂ ਪਤਾ ਲੱਗਾ ਕਿ ਉਹਨਾਂ ਦੀ ਟਿਕਟ ਅਤੇ ਵੀਜ਼ਾ ਜਾਅਲੀ ਹਨ।

ਏਜੰਟ ਦਾ ਦਫ਼ਤਰ ਅਤੇ ਫ਼ੋਨ ਦੋਵੇਂ ਬੰਦ ਪਾਏ ਗਏ। ਸਾਨੂੰ ਉਸ ਦੇ ਘਰ ਅੱਗੇ ਧਰਨਾ ਦੇਣ ਲਈ ਮਜਬੂਰ ਹੋ ਗਿਆ। ਉਨ੍ਹਾਂ ਦੱਸਿਆ ਕਿ ਏਜੰਟ ਨੇ ਕਰੀਬ 70 ਨੌਜਵਾਨਾਂ ਨਾਲ ਕਰੀਬ 35 ਲੱਖ ਰੁਪਏ ਦੀ ਠੱਗੀ ਮਾਰੀ ਹੈ। ਨੌਜਵਾਨਾਂ  ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ। ਉਨ੍ਹਾਂ ਦੇ ਘਰ ਦੇ ਬਾਹਰ ਧਰਨਾ ਜਾਰੀ ਰਹੇਗਾ। ਇਸ ਸਬੰਧੀ ਐਸਐਸਪੀ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਹੈ। ਪੁਲਿਸ ਚੌਕੀ ਦਿਆਲਗੜ੍ਹ ਦੇ ਇੰਚਾਰਜ ਸੁਖਵਿੰਦਰ ਨੇ ਦੱਸਿਆ ਕਿ ਇਸ ਏਜੰਟ ਖ਼ਿਲਾਫ਼ ਪਠਾਨਕੋਟ, ਹੁਸ਼ਿਆਰਪੁਰ ਅਤੇ ਸਦਰ ਬਟਾਲਾ ਥਾਣਿਆਂ ਵਿੱਚ ਕੇਸ ਦਰਜ ਹਨ।