ਸਾਬਕਾ ਰਾਜ ਸਭਾ ਮੈਂਬਰ Tarlochan Singh ਨਾਲ ਭਖਦੇ ਪੰਥਕ ਮਸਲਿਆਂ ’ਤੇ ਬੇਬਾਕ ਗੱਲਬਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਮੌਜੂਦਾ ਜਥੇਦਾਰ ਸਾਹਿਬ ਦੀ ਚੋਣ ਪ੍ਰਕਿਰਿਆ ’ਤੇ ਤਾਂ ਸਾਨੂੰ ਸ਼ਰਮ ਆ ਰਹੀ

A candid conversation with former Rajya Sabha member Tarlochan Singh on burning Panthic issues

ਰੋਜ਼ਾਨਾ ਸਪੋਕਸਮੈਨ ਨੇ ਸਾਬਕਾ ਰਾਜ ਸਭਾ ਮੈਂਬਰ Tarlochan Singh ਦੀ Exclusive Interview ਕੀਤੀ। ਜਿਸ ਦੌਰਾਨ ਗੱਲਬਾਤ ਕਰਦੇ ਹੋਏ ਤਰਲੋਚਨ ਸਿੰਘ ਨੇ ਕਿਹਾ ਕਿ ਮੇਰਾ ਜ਼ਿੰਦਗੀ ਦਾ ਬਹੁਤ ਵੱਡਾ ਤਜਰਬਾ ਹੈ। ਮੈਂ ਬਹੁਤ ਦੇਸ਼ ਘੁੰਮੇ ਹਨ, ਸਿਖ ਧਰਮ ਤੇ ਸਿੱਖਾਂ ਦੀ ਦੁਨੀਆਂ ਵਿਚ ਵੱਖਰੀ ਪਹਿਚਾਣ ਹੈ। ਸਿਖ ਧਰਮ ਵਿਚ ਜਥੇਦਾਰ ਦਾ ਬਹੁਤ ਵੱਡਾ ਅਹੁਦਾ ਹੈ ਜਿਸ ਨੂੰ ਸਾਰੀ ਦੁਨੀਆਂ ਜਾਣਦੀ ਹੈ।

ਜਦੋਂ 2 ਦਸੰਬਰ 2024 ਨੂੰ ਹੁਕਮਨਾਮਾ ਕਢਿਆ ਗਿਆ, ਉਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਵੱਡੇ ਵੱਡੇ ਰਾਜਨੀਤਕ ਆਗੂ ਆਪਣੇ ਗੁਨਾਹ ਕਬੂਲ ਕਰਦੇ ਹਨ ਤੇ ਦੁਨੀਆਂ ਦੇਖਦੀ ਰਹਿ ਗਈ। ਇਹ ਅਜੀਹੀ ਅਦਾਲਤ ਜਿਸ ਦੇ ਫ਼ੈਸਲੇ ਨੇ ਸਿੱਖ ਧਰਮ ਨੂੰ ਅਸਮਾਨ ’ਤੇ ਚੜਾ ਦਿਤਾ। ਇਸ ਫ਼ੈਸਲੇ ਦੀਆਂ ਖ਼ਬਰਾਂ ਦੁਨੀਆਂ ਭਰ ਦੀ ਮੀਡੀਆ ਨੇ ਛਾਪੀਆਂ।

ਸ੍ਰੀ ਅਕਾਲ ਤਖ਼ਤ ਸਿੱਖਾਂ ਦਾ ਹੈ ਪਰ ਸਾਡੀ ਗ਼ਲਤਫ਼ਹਿਮੀ ਇਹ ਹੋ ਗਈ ਕਿ ਇਹ ਸਿਰਫ਼ ਅਕਾਲੀਆਂ ਦਾ ਹੈ। ਸਿੱਖਾਂ ’ਚੋਂ ਅਕਾਲੀ ਤਾਂ ਸਿਰਫ਼ 10 ਫ਼ੀ ਸਦੀ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦਾ ਲੀਡਰਸ਼ਿਪ ਹੈ। ਇੰਨੀ ਉਚਾਈ ’ਤੇ ਜਾ ਕੇ ਇਸ ਨੂੰ ਹੇਠਾਂ ਕਿਸ ਨੇ ਸੁੱਟਿਆ, ਅਸੀਂ ਆਪ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਛੋਟੇ ਤੋ ਛੋਟੇ ਅਹੁਦੇ ’ਤੇ ਕੰਮ ਕਰ ਰਹੇ ਅਧਿਕਾਰੀ ਜਾਂ ਕਰਮਚਾਰੀ ਨੂੰ ਕੱਢਣ ਤੋਂ ਪਹਿਲਾਂ ਨੋਟਿਸ ਦਿਤਾ ਜਾਂਦਾ ਹੈ ਤਾਂ ਇਹ ਤਾਂ ਜਥੇਦਾਰ ਸੀ।

ਇਨ੍ਹਾਂ ਨੇ ਜਥੇਦਾਰਾਂ ਇਕ ਮਿੰਟ ਵਿਚ ਕੱਢ ਦਿਤਾ ਨਾ ਨੋਟਿਸ ਨਾ ਸੁਣਵਾਈ ਬਸ ਅਹੁਦੇ ਤੋਂ ਹਟਾ ਦਿਤਾ। ਇਨ੍ਹਾਂ ਦਾ ਅਸਤੀਫ਼ਾ ਹੀ ਲੈ ਲੈਂਦੇ। ਫਿਰ ਇਸ ਐਸਜੀਪੀਸੀ ਨੇ ਦਿਖਾਵਾ ਕੀਤਾ ਤੇ ਇਨ੍ਹਾਂ ਤੋਂ ਅਸਤੀਫ਼ੇ ਲਏ ਗਏ। ਇਹ ਬਹੁਤ ਸ਼ਰਮ ਵਾਲੀ ਗੱਲ ਹੈ ਤੇ ਇਸ ਦਾ ਜ਼ਿੰਮੇਵਾਰ ਐਸਜੀਪੀਸੀ ਹੈ। ਉਨ੍ਹਾਂ ਕਿਹਾ ਕਿ ਸਪੋਕਸਮੈਨ ਨਾਲ ਮੇਰਾ ਕਾਫ਼ੀ ਸਾਲਾਂ ਤੋਂ ਚੰਗਾ ਸਬੰਧ ਹੈ,

ਕਿਉਂਕਿ ਸ. ਜੋਗਿੰਦਰ ਸਿੰਘ ਤੇ ਉਨ੍ਹਾਂ ਦੀ ਪਤਨੀ ਨੂੰ ਮੈਂ ਸ਼ੁਰੂ ਤੋਂ ਜਾਣਦਾ ਹਾਂ ਤੇ ਸਪੋਕਸਮੈਨ ਨੂੰ ਮੈਂ ਵਧਦਾ ਫੁਲਦਾ ਦੇਖਿਆ ਹੈ ਜੋ ਅੱਜ ਸਿਖਰਾਂ ’ਤੇ ਪਹੁੰਚ ਗਿਆ ਹੈ। ਸਪੋਕਸਮੈਨ ਦੀ ਸ਼ੁਰੂ ਤੋਂ ਹੀ ਸੋਚ ਰਹੀ ਹੈ ਕਿ ਨਿਰਪੱਖ ਖ਼ਬਰਾਂ ਹੀ ਛਾਪਣੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਇਕ ਚਿੱਠੀ ਲਿਖੀ ਹੈ ਜਿਸ ਵਿਚ ਕੁੱਝ ਵਿਚਾਰ ਲਿਖੇ ਗਏ ਹਨ, ਜਿਵੇਂ ਜਥੇਦਾਰ ਦੀ ਉਮਰ ਕਿੰਨੀ ਹੋਣੀ ਚਾਹੀਦੀ ਹੈ,

ਉਹ ਕਿਨਾ ਪੜਿ੍ਹਆ ਹੋਣਾ ਚਾਹੀਦਾ ਹੈ, ਉਸ ਦਾ ਤਜਰਬਾ ਤੇ ਕਰੈਕਟਰ ਆਦਿ ਕਿਹੋ ਜਿਹਾ ਹੈ। ਇਹ ਸਭ ਕਰਨ ਲਈ ਇਕ ਕਮੇਟੀ ਬਣਾਉਣੀ ਚਾਹੀਦੀ ਹੈ। ਜਿਸ ਦੇ ਮੈਂਬਰ ਅਜਿਹੇ ਹੋਣ ਜੋ ਨਿਰਪਖ ਚੋਣ ਕਰਨ। ਜਥੇਦਾਰ ਦੇ ਅਹੁਦੇ ਲਈ ਅਜੀਹਾ ਵਿਅਕਤੀ ਹੋਣਾ ਚਾਹੀਦਾ ਹੈ ਜਿਸ ਨੇ ਸਿੱਖ ਧਰਮ ਲਈ 20 ਤੋਂ 25 ਸਾਲ ਕੁੱਝ ਕੀਤਾ ਹੋਵੇ। ਇਸ ਉਲਝੀ ਹੋਈ ਤਾਣੀ ਨੂੰ ਉਲਝਾਉਣ ਵਾਲੀ ਇਕ ਹੀ ਅਥਾਰਟੀ ਹੈ, ਜਿਹੜੀ ਇਸ ਪਿੱਛੇ ਸਾਰੀ ਖੇਡ ਖੇਡ ਰਹੀ ਹੈ।

ਉਹ ਤੁਸੀਂ ਵੀ ਜਾਣਦੇ ਹੋ ਤੇ ਉਹ ਤਿਆਗ ਕਰਨ ਨੂੰ ਹੀ ਤਿਆਰ ਨਹੀਂ। 1976 ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਅਟਲ ਵਿਹਾਰੀ ਵਾਜਪਾਈ ਨਾਲ ਮੈਂ ਹੀ ਵਾਰਤਾ ਕਰਵਾਈ ਸੀ ਤੇ ਅਕਾਲੀ ਤੇ ਬੀਜੇਪੀ ਦੋਨਾਂ ਵਿਚ ਸੁਲਾਹ ਹੋਈ ਸੀ, ਜਿਸ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਇਹ ਵੱਡੀ ਗਲਤੀ ਕੀਤੀ ਕਿ ਉਨ੍ਹਾਂ ਨੇ ਐਸਜੀਪੀਸੀ ਜਥੇਦਾਰ ਦੀ ਚੋਣ ਵਿਚ ਨਿਰਪਖਤਾ ਨਹੀਂ ਦਿਖਾਈ, ਆਪਣਾ ਕੰਟਰੋਲ ਵਧਾਉਣ ਲਈ ਉਨ੍ਹਾਂ ਨੇ ਇਹ ਕੀਤਾ ਜੋ ਹੁਣ ਤਕ ਚਲ ਰਿਹਾ ਹੈ।

ਵਕਫ਼ ਸੋਧ ਬਿੱਲ ’ਤੇ ਬੋਲਦੇ ਹੋਏ ਕਿਹਾ ਕਿ ਇਸ ਮੁੱਦੇ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਰਾਜਨੀਤਕ ਪਾਰਟੀਆਂ ਨੇ ਇਸ ਨੂੰ ਬਹੁਤ ਵੱਡਾ ਮੁੱਦਾ ਬਣਾ ਦਿਤਾ ਹੈ। ਜੋ ਕਿ ਇਕ ਗ਼ਲਤ ਸੰਦੇਸ਼ ਹੈ।