Dismissed Woman Constable: ਬਰਖ਼ਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜਿਆ
Dismissed Woman Constable: 2 ਦਿਨ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅਦਾਲਤ ਵਿਚ ਕੀਤਾ ਗਿਆ ਸੀ ਪੇਸ਼
Dismissed woman constable Amandeep Kaur sent to 14-day judicial custody: 'ਯੁੱਧ ਨਸ਼ਿਆਂ ਵਿਰੁਧ' ਮੁਹਿੰਮ ਤਹਿਤ ਪੁਲਿਸ ਅੜਿੱਕੇ ਆਈ ਬਰਖ਼ਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਪੁਲਿਸ ਨੇ ਉਸ ਨੂੰ ਪਹਿਲਾਂ ਤੋਂ ਮਿਲੇ ਰਿਮਾਂਡ ਨੂੰ ਖ਼ਤਮ ਹੋਣ ਤੋਂ ਬਾਅਦ ਫਿਰ ਮੈਜਿਸਟ੍ਰੇਟ ਅੱਗੇ ਪੇਸ਼ ਕੀਤਾ ਸੀ, ਜਿਥੇ ਅਦਾਲਤ ਨੇ ਉਸ ਨੂੰ 22 ਅਪ੍ਰੈਲ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਬਠਿੰਡਾ ਦੇ ਬਾਦਲ ਰੋਡ 'ਤੇ ਇਕ ਨਾਕੇ 'ਤੇ ਚੈਕਿੰਗ ਦੌਰਾਨ ਜਦੋਂ ਉਕਤ ਮੁਲਜ਼ਮ ਨੂੰ ਆਪਣੀ ਥਾਰ ਗੱਡੀ ਵਿਚ ਆ ਰਹੀ ਸੀ ਤਾਂ ਉਸ ਵੇਲੇ ਉਸ ਨਾਕੇ ਦੀ ਅਗਵਾਈ ਇਕ ਟਰੇਨੀ ਆਈਪੀਐਸ ਅਧਿਕਾਰੀ ਕਰ ਰਿਹਾ ਸੀ, ਜਦੋਂ ਮੁਲਜ਼ਮ ਦੀ ਗੱਡੀ ਨੂੰ ਰੋਕਿਆ ਗਿਆ ਤਾਂ ਤਲਾਸ਼ੀ ਦੌਰਾਨ ਉਸ ਦੀ ਗੱਡੀ ਵਿਚੋਂ 17 ਗ੍ਰਾਮ ਤੋਂ ਜ਼ਿਆਦਾ ਚਿੱਟਾ ਬਰਾਮਦ ਕੀਤਾ ਗਿਆ।
ਉਸ ਮੌਕੇ ਮੁਲਜ਼ਮ ਨੇ ਗੱਡੀ ਛੱਡ ਭੱਜਣ ਦੀ ਕੋਸ਼ਿਸ਼ ਵੀ ਕੀਤੀ ਪਰ ਮੌਕੇ 'ਤੇ ਮਹਿਲਾ ਕਰਮਚਾਰੀਆਂ ਨੇ ਉਸ ਨੂੰ ਕਾਬੂ ਕਰ ਲਿਆ ਸੀ। ਇਸੇ ਦੌਰਾਨ ਉਸ ਨੇ ਅਗਵਾਈ ਕਰ ਰਹੇ ਅਧਿਕਾਰੀ ਨੂੰ ਕਿਸੇ ਡੀਆਈਜੀ ਨਾਲ ਗੱਲ ਕਰਨ ਲਈ ਕਿਹਾ ਸੀ ਪਰ ਉਸ ਅਧਿਕਾਰੀ ਨੇ ਸਖ਼ਤੀ ਵਿਖਾਉਂਦਿਆਂ ਉਸ ਦਾ ਮੋਬਾਇਲ ਹੀ ਜ਼ਬਤ ਕਰ ਲਿਆ ਸੀ।