ਮੋਰਿੰਡਾ ਦੀ ਸਿਮਰਨਜੀਤ ਕੌਰ ਨੇ ਨਾਨ ਮੈਡੀਕਲ 'ਚੋ 93,6 ਅੰਕ ਕੀਤੇ ਹਾਸਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰਵੀ ਦੇ ਨਤੀਜਿਆਂ 'ਚੋ ਮੋਰਿੰਡਾ ਦੇ ਸ਼ਵਾਮੀ ਸਿਵਾ ਨੰਦਾ...

Simranjit Kaur

ਮੋਰਿੰਡਾ : 8 ਮਈ, (ਮੋਹਨ ਸਿੰਘ ਅਰੋੜਾ) ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰਵੀ ਦੇ ਨਤੀਜਿਆਂ 'ਚੋ ਮੋਰਿੰਡਾ ਦੇ ਸ਼ਵਾਮੀ ਸਿਵਾ ਨੰਦਾ ਸਰਵਹਿਤਕਾਰੀ ਸੀਨੀਅਰ ਸੈਕੰਡਰੀ ਦੀ ਬਾਰਵੀ ਜਮਾਤ ਦੀ ਵਿਦਿਆਰਥਣ ਸਿਮਰਨਜੀਤ ਕੌਰ ਤਾਜਪੁਰਾ ਨੇ ਨਾਨ ਮੈਡੀਕਲ 'ਚੋ 450 'ਚੋਂ 420 ਅੰਕ ਪ੍ਰਾਪਤ ਕਰਕੇ 93,6 ਮੈਰਿਟ ਹਾਸਲ ਕਰਕੇ ਪੰਜਾਬ 'ਚੋ 28 ਵਾਂ ਰੈਕ ਹਾਸਲ ਕੀਤਾ। 

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਜਤਿੰਦਰ ਸ਼ਰਮਾ ਨੇ ਜਿਥੇ ਮੈਰਿਟ ਹਾਸਲ ਕਰਨ 'ਤੇ ਵਿਦਿਆਰਥਣ ਨੂੰ ਸਨਮਾਨਿਤ ਕੀਤਾ ਉਥੇ ਹੀ ਸਕੂਲ ਸਟਾਫ਼ ਅਤੇ ਵਿਦਿਆਰਥਣ ਦੇ ਮਾਤਾ-ਪਿਤਾ ਨੂੰ ਵਿਧਾਈ ਵੀ ਦਿੱਤੀ।

 ਇਸ ਮੌਕੇ ਵਿਦਿਅਰਥਣ ਦੇ ਪਿਤਾ ਦੀਦਾਰ ਸਿੰਘ ਤਾਜਪੁਰਾ, ਸੁਖਬੀਰ ਸਿੰਘ, ਚੇਤਨ ਸ਼ਰਮਾ, ਲਛਮਣ ਸਿੰਘ, ਕੁਲਵੰਤ ਕੌਰ, ਮਨਜੀਤ ਕੌਰ, ਗਗਨਦੀਪ ਕੌਰ ਅਤੇ ਸਕੂਲ ਸਟਾਫ਼ ਆਦਿ ਹਾਜ਼ਰ ਸਨ।