ਤਿੰਨ ਸਕੂਟਰੀਆਂ ਤੇ ਤਿੰਨ ਮੋਟਰਸਾਈਕਲਾਂ ਸਮੇਤ ਚੋਰ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇੱਕ ਚੋਰੀ ਸ਼ੁਦਾ ਮੋਟਰਸਾਈਕਲ ਮੌਕੇ 'ਤੇ ਬਰਾਮਦ ਕੀਤਾ ਗਿਆ ਅਤੇ ਸਖਤੀ ਨਾਲ ਪੁੱਛ-ਗਿੱਛ ਕਰਨ ਤੇ ਉਸ ਨੇ ਤਿੰਨ ਹੋਰ ਸਕੂਟਰੀਆਂ ਤੇ ਦੋ ਮੋਟਰਸਾਈਕਲ ਚੋਰੀ ਸ਼ੁਦਾ ਬਰਾਮਦ ਕਰਵਾਏ

Theives arrested with motorcycles and scooters

ਮੋਗਾ, 7 ਮਈ (ਅਮਜਦ ਖ਼ਾਨ): ਤਿੰਨ ਐਕਟੀਵਾ ਸਕੂਟਰੀਆਂ ਅਤੇ ਤਿੰਨ ਮੋਟਰਸਾਇਕਲ ਸਮੇਤ ਪੁਲਿਸ ਅੜਿਕੇ ਆਇਆ ਚੋਰ। ਇਸ ਸਬੰਧੀ ਅੱਜ ਵਜੀਰ ਸਿੰਘ ਐਸ.ਪੀ (ਆਈ) ਅਤੇ ਸਰਬਜੀਤ ਸਿੰਘ ਬਾਹੀਆ ਡੀ.ਐਸ.ਪੀ (ਆਈ) ਨੇ ਪ੍ਰੈਸ ਨੋਟ ਜਾਰੀ ਕਰਦਿਆ ਦੱਸਿਆ ਕਿ ਜਿਲ੍ਹਾ ਪੁਲਿਸ ਮੁਖੀ ਰਾਜਜੀਤ ਸਿੰਘ ਹੁੰਦਲ ਦੇ ਹੁਕਮਾ ਅਨੁਸਾਰ ਜਿਲ੍ਹੇ ਭਰ ਵਿਚ ਚੋਰਾਂ ਆਦਿ ਨੂੰ ਕਾਬੂ ਪਾਉਣ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਵੇਲੇ ਵੱਡਾ ਹੁੰਲਾਰਾ ਮਿਲਿਆ ਜਦੋਂ ਮੁਖਬਰ ਦੀ ਸੂਚਨਾ ਅਨੁਸਾਰ ਇੰਸਪੈਕਟਰ ਕਿੱਕਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੋਗਾ ਕਮ ਇੰਚਾਰਜ ਸਪੈਸ਼ਲ ਸਟਾਫ ਵੱਲੋਂ ਸਹਾਇਕ ਥਾਣੇਦਾਰ ਕੇਵਲ ਸਿੰਘ ਸਮੇਤ ਪੁਲਿਸ ਪਾਰਟੀ ਵਲੋਂ ਬਸ ਅੱਡਾ ਅਜੀਤਵਾਲ ਵਿਖੇ ਦੌਰਾਨੇ ਗ਼ਸ਼ਤ ਪਿੰਡ ਡਾਲਾ ਵਾਸੀ ਜਗਸੀਰ ਸਿੰਘ ਜੋ ਕਿ ਮੋਟਰਸਾਈਕਲ ਚੋਰੀ ਸ਼ੁਦਾ ਵੇਚਣ ਲਈ ਟਰੱਕ ਯੂਨੀਅਨ ਅਜੀਤਵਾਲ ਵਿਖੇ ਖੜ੍ਹਾ ਸੀ

ਨੂੰ ਕਾਬੂ ਕੀਤਾ ਗਿਆ ਜਿਸ ਕੋਲੋ ਇੱਕ ਚੋਰੀ ਸ਼ੁਦਾ ਮੋਟਰਸਾਈਕਲ ਮੌਕੇ 'ਤੇ ਬਰਾਮਦ ਕੀਤਾ ਗਿਆ ਅਤੇ ਸਖਤੀ ਨਾਲ ਪੁੱਛ-ਗਿੱਛ ਕਰਨ 'ਤੇ ਉਸ ਨੇ ਤਿੰਨ ਹੋਰ ਸਕੂਟਰੀਆਂ ਤੇ ਦੋ ਮੋਟਰਸਾਈਕਲ ਚੋਰੀ ਸ਼ੁਦਾ ਬਰਾਮਦ ਕਰਵਾਏ। ਜਿਨ੍ਹਾਂ 'ਚ ਤਿੰਨ ਮੋਟਰ ਸਾਈਕਲ ਹਾਡਾ ਸਟਨਰ, ਹੀਰੋ ਹਾਡਾ ਪੈਸਨ ਤੇ ਹੀਰੋ ਹਾਡਾ ਸਪੈਲਡਰ ਪਲਸਰ ਤੋਂ ਇਲਾਵਾਂ ਦੋ ਸਕੂਟਰੀਆਂ ਜਿਨ੍ਹਾਂ 'ਚ ਮਾਰਕਾ ਹਾਡਾ ਐਕਟੀਵਾ ਤੇ ਬਿਨ੍ਹਾਂ ਨੰਬਰੀ ਮਾਰਕਾ ਹੀਰੋ ਮਿਸਟਰੋ ਬਰਾਮਦ ਹੋਇਆ। ਜਿਸ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।