8886 ਅਧਿਆਪਕਾਂ/ ਮੁੱਖ ਅਧਿਆਪਕਾਂ ਦੀਆਂ ਸੇਵਾਵਾਂ ਹੋਈਆਂ ਕਨਫ਼ਰਮ, ਮਿਲੀ ਪੂਰੀ ਤਨਖ਼ਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਟੀਚਰ ਐਂਡ ਐਜੂਕੇਸ਼ਨ ਵੈਲਫੇਅਰ ਐਸੋਸੀਏਸ਼ਨ ਦੇ ਸੂਬਾਈ ਆਗੂ ਗੁਰਪ੍ਰੀਤ ਰੂਪਰਾ, ਸੁਨੀਲ ਮੋਹਾਲੀ ਅਤੇ ਦੀਪਕ ਦਹੀਆ ਨੇ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ

File Photo

ਐਸ.ਏ.ਐਸ ਨਗਰ, 7 ਮਈ (ਸੁਖਦੀਪ ਸਿੰਘ ਸੋਈਂ) : ਪੰਜਾਬ ਟੀਚਰ ਐਂਡ ਐਜੂਕੇਸ਼ਨ ਵੈਲਫੇਅਰ ਐਸੋਸੀਏਸ਼ਨ ਦੇ ਸੂਬਾਈ ਆਗੂ ਗੁਰਪ੍ਰੀਤ ਰੂਪਰਾ, ਸੁਨੀਲ ਮੋਹਾਲੀ ਅਤੇ ਦੀਪਕ ਦਹੀਆ ਨੇ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਐਸ.ਐਸ.ਏ/ ਰਮਸਾ/ ਮਾਡਲ ਅਤੇ ਆਦਰਸ਼ ਸਕੂਲਾਂ ਅਧੀਨ ਕੰਮ ਕਰਦੇ ਅਧਿਆਪਕਾਂ ਦੀਆਂ ਸੇਵਾਵਾਂ ਅਪ੍ਰੈਲ ਵਿਚ ਕਨਫ਼ਰਮ ਹੋ ਗਈਆਂ ਹਨ

ਅਤੇ ਉਨ੍ਹਾਂ ਨੂੰ ਅਪ੍ਰੈਲ ਮਹੀਨੇ ਦੀ ਪੂਰੀ ਤਨਖ਼ਾਹ ਮਿਲ ਚੁਕੀ ਹੈ। ਜ਼ਿਕਰਯੋਗ ਹੈ ਕਿ ਲਗਭਗ 10 ਸਾਲਾਂ ਤੋਂ ਠੇਕੇ 'ਤੇ ਨਿਗੂਣੀਆ ਤਨਖ਼ਾਹਾਂ ਅਤੇ ਬੇਲੋੜੀਆਂ ਸ਼ਰਤਾਂ ਅਧੀਨ ਕੰਮ ਕਰਦੇ ਉਕਤ 8886 ਅਧਿਆਪਕਾਂ/ ਮੁੱਖ ਅਧਿਆਪਕਾਂ/ ਪ੍ਰਿੰਸੀਪਲਾਂ ਨੂੰ ਮੌਜੂਦਾ ਪੰਜਾਬ ਸਰਕਾਰ ਨੇ 1 ਅਪ੍ਰੈਲ 2018 ਤੋਂ 2 ਸਾਲ ਦੇ ਪਰਖਕਾਲ ਦੇ ਸਮੇਂ ਦੀ ਸ਼ਰਤ 'ਤੇ ਸਿਖਿਆ ਵਿਭਾਗ ਵਿਚ ਰੈਗੂਲਰ ਕੀਤਾ ਗਿਆ ਸੀ। ਇਹ ਸਮਾਂ 31 ਮਾਰਚ 2020 ਨੂੰ ਪੂਰਾ ਹੋ ਗਿਆ ਹੈ ਅਤੇ ਕਰਮਚਾਰੀਆਂ ਨੂੰ 1 ਅਪ੍ਰੈਲ 2020 ਤੋਂ ਕਨਫ਼ਰਮ ਕਰ ਦਿਤਾ ਗਿਆ ਹੈ।

ਲਾਕਡਾਊਨ ਕਾਰਨ ਜਿਨ੍ਹਾਂ ਅਧਿਆਪਕਾਂ ਦੇ ਸਰਟੀਫ਼ਿਕੇਟ ਵੈਰੀਫ਼ਿਕੇਸ਼ਨ ਦਾ ਕੰਮ ਅਧੂਰਾ ਰਹਿਣ ਕਾਰਨ ਨੌਕਰੀ ਕੰਮਨਫ਼ਰਮ ਨਹੀਂ ਹੋਈ, ਉਨ੍ਹਾਂ ਦੇ ਡੀ.ਡੀ.ਓ ਨੂੰ ਐਸੋਸੀਏਸ਼ਨ ਵਲੋਂ ਅਪੀਲ ਹੈ ਕਿ ਉਕਤ ਅਧਿਆਪਕ ਤੋਂ ਸਵੈ-ਘੋਸ਼ਨਾ ਲੈ ਕੇ ਉਨ੍ਹਾਂ ਨੂੰ ਕੰਨਫ਼ਰਮ ਕੀਤਾ ਜਾਵੇ।  ਇਸ ਮੌਕੇ ਵਿਜੇ ਕੁਮਾਰ, ਸਪਰਜਨ ਜੌਨ ਫ਼ਰੀਦਕੋਟ, ਹਰਮਨਦੀਪ ਸਿੰਘ ਸੰਗਰੂਰ, ਜਸਵਿੰਦਰ ਜਵਾਹਰਕੇ,

ਸੁਨੀਲ ਧਨਾਸ, ਸੁਖਜਿੰਦਰ ਸਿੰਘ ਮੋਗਾ, ਗੁਰਜੀਤ ਸਿੰਘ ਗੁਰਦਾਸਪੁਰ, ਹਰਬੰਸ ਸਿੰਘ ਬਠਿੰਡਾ, ਸੁਖਜੀਤ ਕੈਂਥ ਰੋਪੜ, ਰਾਜ਼ਨ ਪਠਾਨਕੋਟ, ਹੈੱਡਮਾਸਟਰ ਰਜਿੰਦਰ ਸਿੰਘ, ਅਮਨਦੀਪ ਸਿੰਘ ਮੁਕਤਸਰ, ਭਗਵੰਤ ਸਿੰਘ ਫਾਜ਼ਿਲਕਾ, ਅਸ਼ਵਨੀ ਕੁਮਾਰ ਫਿਰੋਜ਼ਪੁਰ ਆਦਿ ਨੇ ਪੰਜਾਬ ਸਰਕਾਰ, ਸਿਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਅਤੇ ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਧਨਵਾਦ ਕੀਤਾ।