ਹਿਮਾਂਚਲ ਪ੍ਰਦੇਸ਼-ਪੰਜਾਬ ਹੱਦ 'ਤੇ ਡਾਕਟਰਾਂ ਦੀ ਟੀਮ ਨੇ 380 ਵਿਅਕਤੀਆਂ ਦੀ ਕੀਤੀ ਜਾਂਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 ਸਿਹਤ ਵਿਭਾਗ ਦੀ ਟੀਮ ਹਿਮਾਚਲ-ਪੰਜਾਬ ਹੱਦ 'ਤੇ ਆਉਣ-ਜਾਣ ਵਾਲਿਆਂ ਦੀ ਜਾਂਚ ਕਰਦੀ ਹੋਈ।

File Photo

ਖਰੜ/ਮੁੱਲਾਂਪੁਰ ਗ਼ਰੀਬਦਾਸ,7 ਮਈ (ਪੰਕਜ ਚੱਢਾ, ਰਵਿੰਦਰ ਸਿੰਘ ਸੈਣੀ): ਸਿਹਤ ਵਿਭਾਗ ਅਤੇ ਪੰਜਾਬ ਪੁਲਿਸ ਦੀ ਸਾਂਝੀ ਟੀਮ ਵਲੋਂ ਕੋਰੋਨਾ ਵਾਇਰਸ ਨੂੰ ਲੈ ਦੀ ਰੋਕਥਾਮ ਨੂੰ ਲੈ ਕੇ ਹਿਮਾਂਚਲ ਪ੍ਰਦੇਸ-ਪੰਜਾਬ ਬਾਰਡਰਾਂ ਤੇ ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਵਲੋਂ ਸਾਂਝੇ ਤੌਰ 'ਤੇ  ਨਾਕਾਬੰਦੀ ਕਰ ਕੇ ਆਉਣ ਜਾਣ ਵਾਲੇ 380 ਵਿਅਕਤੀਆਂ ਦੀ ਜਾਂਚ ਕੀਤੀ।

ਜਿਲ੍ਹਾ ਐਸ.ਏ.ਐਸ.ਨਗਰ ਦੇ ਡਾ. ਸਨਜੋਤ ਸਿੰਘ ਹੈਲਥ ਅਫ਼ਸਰ, ਡਾ. ਹਰਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਬਾਰਡਰ ਤੇ ਵਿਸ਼ੇਸ ਤੌਰ 'ਤੇ ਜ਼ਿਲ੍ਹਾ ਸਿਵਲ ਸਰਜਨ ਦੀਆਂ ਹਦਾਇਤਾਂ 'ਤੇ ਆਉਣ ਜਾਣ ਵਾਲਿਆਂ ਦੀ ਸਕਰੀਨਿੰਗ ਕੀਤੀ ਗਈ। ਇਸ ਮੌਕੇ ਐਸ.ਆਈ.ਹਰਭਜਨ ਸਿੰਘ, ਏ.ਐਸ.ਆਈ. ਸੁਖਵੀਰ ਸਿੰਘ, ਏ.ਐਸ.ਆਈ. ਰਾਮ ਚੰਦਰ, ਹੌਲਦਾਰ ਬਹਾਦਰ ਸਿੰਘ, ਮਾਸਟਰ ਜਤਿੰਦਰ ਸਿੰਘ ਤੇ ਹਰਪਾਲ ਸਿੰਘ ਸਮੇਤ ਟੀਮ ਦੇ ਹੋਰ ਮੈਂਬਰ ਹਾਜ਼ਰ ਸਨ।