ਸੂਬੇ ਵਿਚ ਬਸਾਂ ਨੂੰ ਚਲਾਉਣ ਸਮੇਂ ਸਫ਼ਾਈ ਤੇ ਸਵੱਛਤਾ ਬਰਕਰਾਰ ਰੱਖਣ ਸਬੰਧੀ ਐਡਵਾਇਜ਼ਰੀ ਜਾਰੀ
ਪੰਜਾਬ ਸਰਕਾਰ ਨੇ ਕੋਵਿਡ-19 ਮਹਾਮਾਰੀ ਦੌਰਾਨ ਸੂਬਾ ਸਰਕਾਰ ਅਧੀਨ ਸਟੇਟ ਟ
ਚੰਡੀਗੜ੍ਹ, 7 ਮਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਸਰਕਾਰ ਨੇ ਕੋਵਿਡ-19 ਮਹਾਮਾਰੀ ਦੌਰਾਨ ਸੂਬਾ ਸਰਕਾਰ ਅਧੀਨ ਸਟੇਟ ਟਰਾਂਸਪੋਰਟ ਅਦਾਰੇ (ਪੰਜਾਬ ਰੋਡਵੇਜ਼/ਪੀਆਰਟੀਸੀ/ਪਨਬਸ) ਅਤੇ ਪ੍ਰ੍ਰਾਈਵੇਟ ਬਸਾਂ ਤੇ ਪ੍ਰਵਾਸੀਆਂ/ਹੋ ਰਸਵਾਰੀਆਂ ਦੀ ਸਾਫ਼-ਸਫ਼ਾਈ ਅਤੇ ਸੰਭਾਲ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਸਰਕਾਰੀ ਬੁਲਾਰੇ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਕੋਵਿਡ-19 ਮਹਾਮਾਰੀ ਦੌਰਾਨ ਲੋਕ ਹਿਤਾਂ ਨੂੰ ਮੁੱਖ ਰਖਦੇ ਹੋਏ ਸਾਰੇ 22 ਜ਼ਿਲ੍ਹਿਆਂ ਵਿਚ ਕਰਫ਼ਿਊ ਲਗਾ ਕੇ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤਕ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲੋਕਾਂ ਦੇ ਬਾਹਰ ਘੁੰਮਣ 'ਤੇ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ।
ਇਸਦੇ ਨਾਲ ਹੀ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਨੇ ਅੰਤਰ-ਜ਼ਿਲ੍ਹਾ ਅਤੇ ਜ਼ਿਲ੍ਹੇ ਅੰਦਰ ਬਸਾਂ ਚਲਾਉਣ 'ਤੇ ਪਾਬੰਦੀ ਲਗਾਈ ਹੈ। ਪਰ, ਕੇਂਦਰੀ ਗ੍ਰਹਿ ਮਾਮਲਿਆਂ ਦੇ ਮੰਤਰਾਲੇ ਨੇ ਪ੍ਰਵਾਸੀ ਵਰਕਰਾਂ, ਸ਼ਰਧਾਲੂਆਂ, ਘੁਮਣ ਗਏ ਯਾਤਰੀਆਂ, ਵਿਦਿਆਰਥੀਆਂ ਅਤੇ ਹੋਰ ਅਜਿਹੇ ਲੋਕਾਂ, ਜੋ ਕਿ ਅਪਣੇ ਰਹਿਣ/ਕੰਮ ਦੇ ਸਥਾਨ ਤੋਂ ਦੂਰ ਗਏ ਹੋਏ ਸਨ ਅਤੇ ਲਾਕਡਾਊਨ ਕਾਰਨ ਉਥੇ ਫਸ ਗਏ ਸਨ, ਨੂੰ ਆਉਣ-ਜਾਣ ਦੀ ਆਗਿਆ ਦੇ ਦਿਤੀ ਹੈ।
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੁਆਰਾ ਜਾਰੀ ਕੀਤੀ ਐਡਵਾਇਜ਼ਰੀ ਵਿਚ ਲਿਖਿਆ ਹੈ ਕਿ ਟਰਾਂਸਪੋਰਟ ਵਿਭਾਗ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਵੀ ਮਕਸਦ ਲਈ ਆਪਣੀਆਂ ਜਾਂ ਪ੍ਰਾਈਵੇਟ ਬੱਸਾਂ ਚਲਾਉਣ ਦੀ ਮਨਜ਼ੂਰੀ ਦੇਣ ਤੋਂ ਪਹਿਲਾਂ ਗ੍ਰਹਿ ਮੰਤਰਾਲਾ, ਪੰਜਾਬ ਸਰਕਾਰ ਤੋਂ ਪ੍ਰਵਾਨਗੀ ਯਕੀਨੀ ਬਣਾਈ ਜਾਵੇ।
ਇਸ ਸਬੰਧੀ ਟ੍ਰਾਂਸਪੋਰਟ ਅਥਾਰਟੀ ਨੂੰ ਇਕ ਵਿਆਪਕ ਯੋਜਨਾ ਇਸ ਢੰਗ ਨਾਲ ਤਿਆਰ ਕਰਨ ਦੀ ਸਲਾਹ ਦਿਤੀ ਗਈ ਹੈ ਕਿ ਉਪਰੋਕਤ ਪਰਿਭਾਸਤਿ ਪ੍ਰਵਾਸੀਆਂ ਦੀ ਢੋਆ ਢੁਆਈ ਲਈ ਸਿਰਫ ਲੋੜੀਂਦੇ ਸਟਾਫ਼/ਕਰਮਚਾਰੀ ਨੂੰ ਹੀ ਡਿਊਟੀ ਤੇ ਬੁਲਾਇਆ ਜਾਵੇ। ਇਸ ਤੋਂ ਇਲਾਵਾ, ਸਟਾਫ਼/ਕਰਮਚਾਰੀ, ਜੋ ਅਸਲ ਵਿਚ ਪ੍ਰਵਾਸੀਆਂ ਨੂੰ ਨਿਰਧਾਰਤ ਕੀਤੀ ਮੰਜ਼ਿਲ 'ਤੇ ਪਹੁੰਚਾ ਰਿਹਾ ਹੈ, ਦੀ ਯਾਤਰਾ ਤੋਂ ਪਹਿਲਾਂ ਅਤੇ ਬਾਅਦ ਵਿਚ ਡਾਕਟਰੀ ਜਾਂਚ ਕਰਵਾਉਣਾ ਲਾਜ਼ਮੀ ਹੋਵੇਗਾ। ਐਡਵਾਇਜ਼ਰੀ ਵਿਚ ਸਲਾਹ ਦਿਤੀ ਗਈ ਹੈ ਕਿ ਸਟਾਫ਼ ਵਲੋਂ ਸਮਾਜਕ ਦੂਰੀ ਦੇ ਨਿਯਮਾਂ ਅਤੇ ਮਾਸਕ ਪਹਿਨਣ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।