ਸ਼ਹਿਰ 'ਚ ਕੋਰੋਨਾ ਦੇ 11 ਨਵੇਂ ਮਾਮਲੇ, ਕੁਲ ਗਿਣਤੀ ਹੋਈ 135
ਸ਼ਹਿਰ ਵਿਚ ਵੀਰਵਾਰ ਕੋਰੋਨਾ ਵਾਇਰਸ ਦੇ 11 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚ 10 ਬਾਪੂਧਾਮ ਅਤੇ ਇਕ ਸੈਕਟਰ-30 ਤੋਂ ਹੈ। ਚੰਡੀਗੜ੍ਹ ਵਿਚ ਹੁਣ ਕੁਲ
ਚੰਡੀਗੜ੍ਹ, 7 ਮਈ (ਤਰੁਣ ਭਜਨੀ): ਸ਼ਹਿਰ ਵਿਚ ਵੀਰਵਾਰ ਕੋਰੋਨਾ ਵਾਇਰਸ ਦੇ 11 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚ 10 ਬਾਪੂਧਾਮ ਅਤੇ ਇਕ ਸੈਕਟਰ-30 ਤੋਂ ਹੈ। ਚੰਡੀਗੜ੍ਹ ਵਿਚ ਹੁਣ ਕੁਲ ਕੋਰੋਨਾ ਪੀੜਤਾਂ ਦੀ ਗਿਣਤੀ 135 ਹੋ ਗਈ ਹੈ। ਇਸ ਤੋਂ ਪਹਿਲਾਂ ਵੀਰਵਾਰ ਸਵੇਰੇ ਕੋਰੋਨਾ ਵਾਇਰਸ ਦੇ 5 ਨਵੇਂ ਕੋਰੋਨਾ ਪਾਜੇਟਿਵ ਕੇਸ ਸਾਹਮਣੇ ਆਏ ਸਨ। ਇਹ ਸਾਰੇ ਮਰੀਜ ਸ਼ਹਿਰ ਦੇ ਕੋਰੋਨਾ ਹਾਟਸਪਾਟ ਇਲਾਕੇ ਬਾਪੂਧਾਮ ਕਾਲੋਨੀ ਤੋਂ ਸਨ। ਇਨ੍ਹਾ ਵਿਚ ਤਿੰਨ ਮਰਦ, ਇਕ ਮਹਿਲਾ ਅਤੇ ਛੇ ਸਾਲ ਦਾ ਬੱਚਾ ਹੈ। ਇਕੱਲੇ ਬਾਪੂਧਾਮ ਤੋਂ 76 ਮਰੀਜ਼ ਹੋ ਗਏ ਹਨ।
ਬਾਪੂਧਾਮ ਵਿਚ ਬੁੱਧਵਾਰ ਸ਼ਾਮ ਚਾਰ ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਸਨ। ਮੰਗਲਵਾਰ ਦੇਰ ਰਾਤ ਸ਼ਹਿਰ ਵਿਚ ਪੰਜ ਨਵੇਂ ਪਾਜ਼ੇਟਿਵ ਕੇਸ ਆਏ ਸਨ। ਜਿਨ੍ਹਾਂ ਵਿਚ ਚਾਰ ਬਾਪੂਧਾਮ ਅਤੇ ਇਕ ਸੈਕਟਰ- 56 ਵਿਚ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ। ਬੁਧਵਾਰ ਦੇਰ ਸ਼ਾਮ ਬਾਪੂਧਾਮ ਵਿਚ ਚਾਰ ਨਵੇਂ ਪਾਜੇਟਿਵ ਕੇਸ ਆਏ। ਉਨ੍ਹਾਂ ਵਿਚ ਦੋ ਔਰਤਾਂ ਅਤੇ ਦੋ ਮਰਦਧ ਵਿਚ ਕੋਰੋਨਾ ਦੀ ਪੁਸ਼ਟੀ ਹੋਈ ਹੈ।
ਬਾਪੂਧਾਮ ਕਾਲੋਨੀ ਵਿਚ 25 ਲੋਕਾਂ ਨੂੰ ਕੀਤਾ ਹੋਮ ਕਵਾਰੰਟਾਇਨ : ਬਾਪੂਧਾਮ ਕਾਲੋਨੀ ਵਿਚ ਬੁੱਧਵਾਰ ਨੂੰ ਆਏ ਚਾਰ ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਏ ਕੁਲ 25 ਲੋਕਾਂ ਨੂੰ ਹੋਮ ਕਵਾਰੰਟਾਇਨ ਕੀਤਾ ਗਿਆ ਹੈ। ਇਨ੍ਹਾਂ ਦੇ ਪਰਵਾਰ ਦੇ 9 ਲੋਕਾਂ ਦੇ ਇਲਾਵਾ ਕੰਮਿਉਨਿਟੀ ਸੰਪਰਕ ਵਿਚ ਆਏ 16 ਲੋਕਾਂ ਨੂੰ ਹੋਮ ਕਵਾਰੰਟਾਇਨ ਕੀਤਾ ਗਿਆ ਹੈ। ਨਗਰ ਨਿਗਮ ਅਤੇ ਹੈਲਥ ਡਿਪਾਰਟਮੈਂਟ ਦੇ ਅਧਿਕਾਰੀ ਨੇ ਦੇਰ ਸ਼ਾਮ ਇਨ੍ਹਾਂ ਦੇ ਪਰਵਾਰ ਅਤੇ ਗੁਆਂਢੀਆਂ ਨੂੰ ਕਵਾਰੰਟਾਇਨ ਕੀਤਾ। ਜੋਕਿ ਇਸ ਚਾਰੇ ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਸੰਪਰਕ ਵਿਚ ਆਏ ਸਨ।