ਰਾਹਤਭਰੀ ਖਬਰ: ਜਲੰਧਰ 'ਚ 7 ਮਰੀਜ਼ਾਂ ਨੇ ਕੋਰੋਨਾ ਨੂੰ ਦਿੱਤੀ ਮਾਤ 

ਏਜੰਸੀ

ਖ਼ਬਰਾਂ, ਪੰਜਾਬ

ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਦੇ ਵਿਚਕਾਰ ਜਲੰਧਰ ਤੋਂ ਇੱਕ ਰਾਹਤ ਦੀ ਖ਼ਬਰ ਮਿਲੀ ਹੈ...........

file photo

ਜਲੰਧਰ: ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਦੇ ਵਿਚਕਾਰ ਜਲੰਧਰ ਤੋਂ ਇੱਕ ਰਾਹਤ ਦੀ ਖ਼ਬਰ ਮਿਲੀ ਹੈ। ਜਲੰਧਰ ਦੇ 7 ਕੋਰੋਨਾ ਸਕਾਰਾਤਮਕ ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ।

ਮਰੀਜ਼ਾਂ ਦੀ ਰਿਪੋਰਟ ਨਕਾਰਾਤਮਕ ਆਉਣ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਨਾਲ ਸ਼ਹਿਰ ਵਿਚ ਕੋਰੋਨਾ ਨੂੰ  ਮਾਤ ਦੇ ਕੇ ਠੀਕ ਹੋਣ ਵਾਲਿਆਂ ਦੀ ਅੰਕੜਾ ਅੰਕੜਾ 19 ਹੋ ਗਿਆ ਹੈ।

 ਇਸਦੇ ਨਾਲ ਹੀ ਅੱਜ ਜ਼ੀਰਕਪੁਰ 'ਚ ਕੋਰੋਨਾ ਤੋਂ ਇਕ 74 ਸਾਲਾਂ ਵਿਅਕਤੀ ਦੀ ਮੌਤ ਹੋ ਗਈ। ਸਿਵਲ ਸਰਜਨ ਦੁਆਰਾ ਇਸ ਦੀ ਪੁਸ਼ਟੀ ਕੀਤੀ ਗਈ ਹੈ। ਉਹਨਾਂ ਨੇ ਦੱਸਿਆ ਕਿ ਬਜ਼ੁਰਗ ਫੇਫੜਿਆਂ ਦੀ ਬਿਮਾਰੀ ਨਾਲ  ਪੀੜ੍ਹਤ ਸੀ।

ਉਸ ਦਾ ਪੰਚਕੂਲਾ ਦੇ ਇਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। ਇਸ ਦੇ ਨਾਲ ਹੀ, ਜ਼ਿਲੇ ਵਿਚ ਇਹ ਕੋਰੋਨਾ ਦੀ ਤੀਜੀ ਮੌਤ ਹੈ। ਕੋਰੋਨਾ ਵਾਇਰਸ ਦੀ ਆਈ ਮਹਾਂਮਾਰੀ ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਮੁੜ ਵੱਡੀ ਦਸਤਕ ਦਿੱਤੀ ਹੈ। ਇਸ ਵਿਚ 18 ਮਰੀਜ਼ ਦੇਰ ਰਾਤ ਆਈ ਰਿਪੋਰਟ ਅਨੁਸਾਰ ਪਾਜ਼ੀਟਿਵ ਪਾਏ ਗਏ ਹਨ।

ਸਿਵਲ ਸਰਜਨ ਡਾਕਟਰ ਆਰ.ਪੀ.ਭਾਟੀਆ ਅਨੁਸਾਰ ਇਨ੍ਹਾਂ ਚ 10 ਮਰੀਜ਼ ਮਹਾਰਾਸ਼ਟਰ ਤੋਂ ਆਏ ਸਨ ਜਿਨ੍ਹਾਂ ਚੋਂ 8 ਰੈਲਮਾਜਰਾ ਅਤੇ 2 ਬਹਿਰਾਮ ਵਿਖੇ ਪਹਿਲਾਂ ਤੋਂ ਇਕਾਂਤਵਾਸ ਹਨ। ਇਸ ਤੋਂ ਇਲਾਵਾ 8 ਮਰੀਜ਼ ਵੱਖ ਵੱਖ ਪਿੰਡਾਂ ਦੇ ਨਵੇਂ ਆਏ ਹਨ।

ਜਿਨ੍ਹਾਂ ਨੂੰ ਵੱਖ-ਵੱਖ ਥਾਵਾਂ ਤੇ ਇਕਾਂਤਵਾਸ ਕੀਤਾ ਸੀ ਅਤੇ ਉਨ੍ਹਾਂ ਚ ਕੋਰੋਨਾ ਵਾਇਰਸ ਦੇ ਲੱਛਣ ਮਿਲਣ ਕਰ ਕੇ ਉਨ੍ਹਾਂ ਦੇ ਟੈਸਟ ਲਏ ਗਏ ਸਨ। ਇਨ੍ਹਾਂ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਆਈਸੋਲੇਸ਼ਨ ਵਾਰਡ ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਜ਼ਿਲੇ ਚ ਕੋਰੋਨਾ ਪੀੜਤਾਂ ਦੀ ਗਿਣਤੀ ਹੁਣ 85 ਹੋ ਗਈ ਹੈ।

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ 'ਚ ਕੋਰੋਨਾ ਦੇ 4 ਮਾਮਲੇ ਆਏ ਸਾਹਮਣੇ
 ਇਸਦੇ ਨਾਲ ਹੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਵੱਖ ਵੱਖ ਇਲਾਕਿਆਂ ਵਿਚ 4 ਨਵੇਂ ਕੋਰੋਨਾ ਪਾਜ਼ੀਟਿਵ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਪਿੰਡ ਸਹਿਜਾਦਪੂਰ, ਕੋਟਲਾ, ਬਹਿਰਾਮਪੁਰ ਅਤੇ ਖਮਾਣੋਂ ਸ਼ਾਮਿਲ ਹਨ। ਸਿਹਤ ਵਿਭਾਗ ਨੇ 4 ਮਰੀਜ਼ਾਂ ਨੂੰ ਇਲਾਜ ਲਈ ਗਿਆਨ ਸਾਗਰ ਹਸਪਤਾਲ ਬਨੂੜ ਭੇਜ ਦਿੱਤਾ ਹੈ।

ਤਲਵੰਡੀ ਸਾਬੋ 'ਚ ਇੱਕ ਹੋਰ ਕੋਰੋਨਾ ਮਰੀਜ਼ ਆਇਆ ਪਾਜ਼ੀਟਿਵ, ਗਿਣਤੀ 3 ਹੋਈ
ਜਦਕਿ ਰਾਜਸਥਾਨ ਚੋਂ ਲਿਆ ਕੇ ਤਲਵੰਡੀ ਸਾਬੋ ਇਕਾਂਤਵਾਸ ਕੀਤੇ ਮਜ਼ਦੂਰਾਂ ਵਿੱਚੋ ਅੱਜ ਇੱਕ 25 ਸਾਲਾ ਔਰਤ ਦੀ ਰਿਪੋਰਟ ਪਾਜ਼ੀਟਿਵ ਆ ਗਈ ਹੈ।ਹੁਣ ਇਕਾਂਤਵਾਸ ਕੀਤੇ ਮਜ਼ਦੂਰਾਂ ਚੋਂ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 3 ਹੋ ਗਈ ਹੈ।ਪਤਾ ਲੱਗਾ ਹੈ ਕਿ ਪੀੜਿਤ ਔਰਤ ਨੂੰ ਆਈਸੋਲੇਸ਼ਨ ਕੇਂਦਰ ਭੇਜ ਦਿੱਤਾ ਗਿਆ ਹੈ।

ਪਿੰਡ ਬੁਰਜ ਰਾਠੀ (ਮਾਨਸਾ) ਦਾ 19 ਸਾਲਾਂ ਨੌਜਵਾਨ ਆਇਆ ਕੋਰੋਨਾ ਪਾਜ਼ੀਟਿਵ
ਮਾਨਸਾ ਦੇ ਪਿੰਡ ਪਿੰਡ ਬੁਰਜ ਰਾਠੀ ਦੇ 19 ਸਾਲਾਂ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ।ਜਾਣਕਾਰੀ ਮੁਤਾਬਿਕ ਕੋਰੋਨਾ ਪੀੜਤ ਨੌਜਵਾਨ ਗੁਰੂਗ੍ਰਾਮ ਵਿਖੇ ਸਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਸੀ ਜੋ ਪਿਛਲੇ ਦਿਨੀਂ ਅਪਣੇ ਪਿੰਡ ਬੁਰਜ ਰਾਠੀ ਵਿਖੇ ਆਇਆ ਸੀ ਅਤੇ ਉਸ ਨੂੰ ਇਕਾਂਤਵਾਸ ਵਿਚ ਰੱਖਿਆ ਗਿਆ ਸੀ।

ਕੋਰੋਨਾ ਵਾਇਰਸ ਦੇ ਹੋਰ ਕੇਸ ਆਉਣ ਨਾਲ 3 ਪਿੰਡ ਸੀਲ
 ਇਸਦੇ ਨਾਲ ਹੀ ਬੰਗਾ ਵਿਧਾਨ ਸਭਾ ਹਲਕਾ ਬੰਗਾ ਦੇ ਸਿਵਲ ਹਸਪਤਾਲ ਮੁਕੰਦਪੁਰ ਅਧੀਨ ਆਉਂਦੇ ਪਿੰਡ ਗੁਣਾਚੌਰ, ਕਮਾਮ, ਗਰਚਾ ਚ ਤਿੰਨ ਵਿਅਕਤੀਆਂ ਦੇ ਕੋਰੋਨਾ ਪਾਜ਼ੀਟਿਵ ਆਉਣ ਕਾਰਨ ਤਿੰਨਾਂ ਪਿੰਡਾਂ ਨੂੰ ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੀਲ ਕੀਤਾ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।